ਐਚ-1ਬੀ ਵੀਜ਼ੇ ਨੂੰ ਸਮਝੌਤੇ ਵਾਲੀ ਗੁਲਾਮੀ ਦੱਸਿਆ 1 week ago ਐਚ-1ਬੀ ਵੀਜ਼ਾ ਖਤਮ ਕਰਨਗੇ ਰਾਮਾਸਵਾਮੀ ਐਚ-1ਬੀ ਵੀਜ਼ੇ ਨੂੰ ਸਮਝੌਤੇ ਵਾਲੀ ਗੁਲਾਮੀ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ’ਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਚੋਣ ਦੀ ਉਮੀਦਵਾਰੀ ਹਾਸਲ ਕਰਨ ਲਈ ਯਤਨ ਕਰ ਰਹੇ ਭਾਰਤਵੰਸ਼ੀ ਵਿਵੇਕ ਰਾਮਾਸਵਾਮੀ ਨੇ ਐੱਚ-1ਬੀ ਵੀਜ਼ੇ ਨੂੰ ਸਮਝੌਤੇ ਵਾਲੀ ਗੁਲਾਮੀ ਦੱਸਿਆ ਹੈ। ਇਸੇ ਦੌਰਾਨ ਰਾਮਾਸਵਾਮੀ ਨੇ ਕਿਹਾ ਕਿ ਜੇ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਉਹ ਇਸ ਲਾਟਰੀ ਵਿਵਸਥਾ ਨੂੰ ਖਤਮ ਕਰਕੇ ਯੋਗਤਾ ਦੇ ਆਧਾਰ ’ਤੇ ਦਾਖ਼ਲਾ ਦੇਣ ਦੀ ਪ੍ਰਣਾਲੀ ਲਾਗੂ ਕਰਨਗੇ। ਐੱਚ-1ਬੀ ਵੀਜ਼ਾ ਭਾਰਤੀ ਆਈ.ਟੀ. ਪੇਸ਼ੇਵਰਾਂ ਵਿਚਾਲੇ ਕਾਫੀ ਮਕਬੂਲ ਹੈ। ਇਹ ਇਕ ਗੈਰ-ਪਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਿਰਤੀਆਂ ਨੂੰ ਵਿਸ਼ੇਸ਼ ਕਾਰੋਬਾਰਾਂ ’ਚ ਕੰਮ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਟੈੱਕ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਲਈ ਇਸ ਦੀ ਵਰਤੋਂ ਕਰਦੀਆਂ ਹਨ। ਧਿਆਨ ਰਹੇ ਕਿ ਰਾਮਾਸਵਾਮੀ ਨੇ ਖ਼ੁਦ 29 ਵਾਰ ਐੱਚ-1ਬੀ ਵੀਜ਼ਾ ਪ੍ਰੋਗਰਾਮ ਦੀ ਵਰਤੋਂ ਕੀਤੀ ਹੈ। ਰਾਮਾਸਵਾਮੀ ਨੇ ਕਿਹਾ ਕਿ ਲਾਟਰੀ ਪ੍ਰਣਾਲੀ ਨੂੰ ਅਸਲ ਯੋਗਤਾ ਆਧਾਰਿਤ ਪ੍ਰਵੇਸ਼ ਨਿਯਮ ਨਾਲ ਬਦਲਣ ਦੀ ਲੋੜ ਹੈ। ਰਾਮਾਸਵਾਮੀ ਨੇ ਕਿਹਾ ਕਿ ਇਹ ਸਮਝੌਤੇ ਤਹਿਤ ਗੁਲਾਮੀ ਦਾ ਇਕ ਰੂਪ ਹੈ ਜੋ ਸਿਰਫ਼ ਉਸ ਕੰਪਨੀ ਨੂੰ ਲਾਭ ਪਹੁੰਚਾਉਂਦਾ ਹੈ ਜਿਸ ਨੇ ਇਸ ਦੀ ਵਰਤੋਂ ਕੀਤੀ ਹੋਵੇ। ਵਿਵੇਕ ਰਾਮਾਸਵਾਮੀ ਨੇ ਕਿਹਾ ਕਿ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਉਹ ਐਚ-1ਬੀ ਵੀਜ਼ਾ ਪ੍ਰਣਾਲੀ ਨੂੰ ਖਤਮ ਕਰ ਦੇਣਗੇ। 2023-09-18 Parvasi Chandigarh Share Facebook Twitter Google + Stumbleupon LinkedIn Pinterest