21.8 C
Toronto
Monday, September 15, 2025
spot_img
Homeਦੁਨੀਆਨੇਪਾਲ 'ਚ ਪ੍ਰਚੰਡ ਨੇ ਭਰੋਸੇ ਦਾ ਵੋਟ ਹਾਸਲ ਕੀਤਾ

ਨੇਪਾਲ ‘ਚ ਪ੍ਰਚੰਡ ਨੇ ਭਰੋਸੇ ਦਾ ਵੋਟ ਹਾਸਲ ਕੀਤਾ

ਨੇਪਾਲੀ ਪ੍ਰਧਾਨ ਮੰਤਰੀ ਦੇ ਹੱਕ ਵਿਚ ਪਈਆਂ 172 ਵੋਟਾਂ; ਤਿੰਨ ਮਹੀਨਿਆਂ ‘ਚ ਦੂਜੀ ਵਾਰ ਬਹੁਮਤ ਸਾਬਿਤ ਕੀਤਾ
ਕਾਠਮੰਡੂ/ਬਿਊਰੋ ਨਿਊਜ਼ : ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੇ ਸੰਸਦ ਵਿਚ ਭਰੋਸੇ ਦਾ ਵੋਟ ਹਾਸਲ ਕਰ ਲਿਆ। ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਉਨ੍ਹਾਂ ਤਿੰਨ ਮਹੀਨਿਆਂ ਦੇ ਅੰਦਰ ਦੂਜੀ ਵਾਰ ਬਹੁਮਤ ਸਾਬਿਤ ਕੀਤਾ ਹੈ। ਪ੍ਰਧਾਨ ਮੰਤਰੀ ਪ੍ਰਚੰਡ ਨੇ 275 ਮੈਂਬਰੀ ਸਦਨ ਵਿਚ 172 ਵੋਟਾਂ ਹਾਸਲ ਕੀਤੀਆਂ। ਜਦਕਿ 89 ਮੈਂਬਰਾਂ ਨੇ ਉਨ੍ਹਾਂ ਦੇ ਖਿਲਾਫ ਵੋਟ ਪਾਈ। ਇਕ ਮੈਂਬਰ ਨੇ ਵੋਟ ਹੱਕ ਦੀ ਵਰਤੋਂ ਨਹੀਂ ਕੀਤੀ। ਹੇਠਲੇ ਸਦਨ ਦੇ 262 ਮੈਂਬਰ ਇਸ ਮੌਕੇ ਹਾਜ਼ਰ ਸਨ। ਮਾਓਵਾਦੀ ਆਗੂ ਨੂੰ ਬਹੁਮਤ ਸਾਬਿਤ ਕਰਨ ਲਈ 138 ਵੋਟਾਂ ਦੀ ਲੋੜ ਸੀ। ਗਿਆਰਾਂ ਸਿਆਸੀ ਧਿਰਾਂ ਜਿਨ੍ਹਾਂ ਵਿਚ ਨੇਪਾਲੀ ਕਾਂਗਰਸ, ਸੀਪੀਐੱਨ-ਮਾਓਇਸਟ ਸੈਂਟਰ, ਜਨਤਾ ਸਮਾਜਵਾਦੀ ਪਾਰਟੀ ਨੇਪਾਲ, ਜਨਮਤ ਪਾਰਟੀ ਤੇ ਹੋਰ ਸ਼ਾਮਲ ਸਨ, ਨੇ ਪ੍ਰਚੰਡ ਦੇ ਹੱਕ ਵਿਚ ਵੋਟ ਪਾਈ ਜਦਕਿ ਸੀਪੀਐੱਨ-ਯੂਐਮਐਲ ਤੇ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਨੇ ਪ੍ਰਚੰਡ ਦੇ ਖਿਲਾਫ ਵੋਟ ਪਾਈ। ਪ੍ਰਚੰਡ ਦੀ ਜਿੱਤ ਨਾਲ ਕੈਬਨਿਟ ਦੇ ਵਿਸਤਾਰ ਦਾ ਰਾਹ ਪੱਧਰਾ ਹੋ ਗਿਆ ਹੈ। ਕੈਬਨਿਟ ਵਿਚ ਸੱਤਾਧਾਰੀ ਗੱਠਜੋੜ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਿਚ ਨੇਪਾਲੀ ਕਾਂਗਰਸ ਵੀ ਸ਼ਾਮਲ ਹੈ। ਕੈਬਨਿਟ ਵਿਸਤਾਰ ਅਗਲੇ ਦੋ-ਤਿੰਨ ਦਿਨਾਂ ਵਿਚ ਹੋਣ ਦੀ ਸੰਭਾਵਨਾ ਹੈ।

RELATED ARTICLES
POPULAR POSTS