15.9 C
Toronto
Sunday, August 23, 2026
spot_img
Homeਦੁਨੀਆਇਮਰਾਨ ਖਾਨ ਨੂੰ ਫਿਰ ਮਿਲੀ ਰਾਹਤ

ਇਮਰਾਨ ਖਾਨ ਨੂੰ ਫਿਰ ਮਿਲੀ ਰਾਹਤ

ਇਮਰਾਨ ਖਾਨ ਨੂੰ ਫਿਰ ਮਿਲੀ ਰਾਹਤਇਸਲਾਮਾਬਾਦ ਹਾਈਕੋਰਟ ਨੇ 7 ਕੇਸਾਂ ‘ਚ ਦਿੱਤੀ ਜ਼ਮਾਨਤ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਕ ਵਾਰ ਫਿਰ ਗ੍ਰਿਫਤਾਰੀ ਤੋਂ ਰਾਹਤ ਮਿਲ ਗਈ ਹੈ। ਇਸਲਾਮਾਬਾਦ ਹਾਈਕੋਰਟ ਨੇ ਲੰਘੀ 18 ਮਾਰਚ ਨੂੰ ਜੁਡੀਸ਼ੀਅਲ ਕੰਪਲੈਕਸ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਇਮਰਾਨ ਖਾਨ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਵਿਚ ਇਮਰਾਨ ਖਾਨ ‘ਤੇ 7 ਕੇਸ ਦਰਜ ਹੋਏ ਸਨ ਅਤੇ ਇਨ੍ਹਾਂ ਸੱਤਾਂ ਕੇਸਾਂ ਵਿਚ ਹੀ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਹੁਣ ਅਗਲੇ ਨਿਰਦੇਸ਼ਾਂ ਤੱਕ ਇਮਰਾਨ ਖਾਨ ਨੂੰ ਇਨ੍ਹਾਂ ਮਾਮਲਿਆਂ ਵਿਚ ਗ੍ਰਿਫਤਾਰ ਨਹੀਂ ਕੀਤਾ ਜਾ ਸਕੇਗਾ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਮਰਾਨ ਖਾਨ ਸਿਰਫ ਉਨ੍ਹਾਂ ਕੇਸਾਂ ਸਬੰਧੀ ਅਦਾਲਤ ਵਿਚ ਪੇਸ਼ ਹੁੰਦੇ ਹਨ, ਜਿਨ੍ਹਾਂ ਵਿਚ ਇਹ ਯਕੀਨੀ ਹੁੰਦਾ ਹੈ ਕਿ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਵੇਗੀ। ਧਿਆਨ ਰਹੇ ਕਿ ਤੋਸ਼ਾਖਾਨਾ ਅਤੇ ਵਿਦੇਸ਼ੀ ਫੰਡਿੰਗ ਦੇ ਮਾਮਲੇ ਵਿਚ ਇਮਰਾਨ ਖਾਨ ਅਜੇ ਤੱਕ ਅਦਾਲਤ ਵਿਚ ਪੇਸ਼ ਨਹੀਂ ਹੋਏ।

 

RELATED ARTICLES
POPULAR POSTS