15.9 C
Toronto
Monday, July 20, 2026
spot_img
HomeਕੈਨੇਡਾFrontਫੁੱਟਬਾਲ ਦੇ ਮੌਜੂਦਾ ਵਿਸ਼ਵ ਕੱਪ ਵਿਚ ‘ਮੈਸੀ’ ਦੀ ਪਹਿਲੀ ਹੈਟਿ੍ਰਕ

ਫੁੱਟਬਾਲ ਦੇ ਮੌਜੂਦਾ ਵਿਸ਼ਵ ਕੱਪ ਵਿਚ ‘ਮੈਸੀ’ ਦੀ ਪਹਿਲੀ ਹੈਟਿ੍ਰਕ


ਟੂਰਨਾਮੈਂਟ ਦੇ ਸਭ ਤੋਂ ਵੱਧ ਗੋਲ ਕਰਨ ਦੇ ਰਿਕਾਰਡ ਦੀ ਕੀਤੀ ਬਰਾਬਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਲਿਓਨਲ ਮੈਸੀ ਨੇ ਫੁੱਟਬਾਲ ਦੇ ਮੌਜੂਦਾ ਫੀਫਾ ਵਰਲਡ ਕੱਪ ’ਚ ਆਪਣੇ ਕਰੀਅਰ ਦੀ ਪਹਿਲੀ ਹੈਟਿ੍ਰਕ ਲਗਾ ਦਿੱਤੀ ਹੈ ਅਤੇ ਮੈਸੀ ਨੇ ਕਈ ਹੋਰ ਰਿਕਾਰਡ ਵੀ ਤੋੜੇ ਹਨ। ਇਸ ਫੀਫਾ ਵਰਲਡ ਕੱਪ ਵਿਚ 38 ਸਾਲਾ ਮੈਸੀ ਨੇ ਅਲਜੀਰੀਆ ਖਿਲਾਫ 17ਵੇਂ, 60ਵੇਂ ਅਤੇ 76ਵੇਂ ਮਿੰਟ ’ਚ ਗੋਲ ਦਾਗੇ। ਉਹ 78ਵੇਂ ਮਿੰਟ ਦੀ ਖੇਡ ਤੋਂ ਬਾਅਦ ਮੈਦਾਨ ਤੋਂ ਬਾਹਰ ਚਲੇ ਗਏ। ਕੈਨਸਸ ਸਿਟੀ ਦੇ ਐਰੋਹੈੱਡ ਸਟੇਡੀਅਮ ਵਿਚ ਮੈਸੀ ਦੇ ਸ਼ਕਤੀਸ਼ਾਲੀ ਪ੍ਰਦਰਸ਼ਨ ਨਾਲ ਅਰਜਨਟੀਨਾ ਨੇ ਗਰੁੱਪ ‘ਜੇ’ ਦੇ ਮੁਕਾਬਲੇ ਵਿਚ ਅਲਜੀਰੀਆ ਨੂੰ 3-0 ਨਾਲ ਹਰਾਉਣ ਵਿਚ ਮਦਦ ਕੀਤੀ ਅਤੇ ਇਸ ਨਾਲ ਅਰਜਨਟੀਨਾ ਦੀ ਟੀਮ ਪੁਆਇੰਟਸ ਟੇਬਲ ’ਚ ਪਹਿਲੇ ਸਥਾਨ ’ਤੇ ਆ ਗਈ ਹੈ। ਮੈਸੀ ਨੇ ਫੀਫਾ ਵਰਲਡ ਕੱਪ ਦੇ ਇਤਿਹਾਸ ’ਚ ਸਭ ਤੋਂ ਵੱਧ ਗੋਲ ਦਾਗਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਉਨ੍ਹਾਂ ਦੇ ਨਾਮ ਹੁਣ 16 ਗੋਲ ਹੋ ਗਏ ਹਨ। ਇਸ ਤਰ੍ਹਾਂ ਉਨ੍ਹਾਂ ਜਰਮਨੀ ਦੇ ਦਿੱਗਜ ਮਿਰੋਸਲਾਵ ਕਲੋਜ਼ੇ ਦੇ 16 ਗੋਲ ਦੇ ਰਿਕਾਰਡ ਦੀ ਬਰਾਬਰੀ ਕੀਤੀ। ਮੈਸੀ ਪੰਜ ਵੱਖ-ਵੱਖ ਵਰਲਡ ਕੱਪਾਂ ’ਚ ਗੋਲ ਕਰਨ ਵਾਲੇ ਦੁਨੀਆ ਦੇ ਦੂਜੇ ਫੁੱਟਬਾਲਰ ਬਣੇ ਹਨ। ਉਨ੍ਹਾਂ ਤੋਂ ਪਹਿਲਾਂ ਪੁਰਤਗਾਲ ਦੇ ਕਿ੍ਰਸਟੀਆਨੋ ਰੋਨਾਲਡੋ ਨੇ ਇਹ ਕਮਾਲ ਕੀਤਾ ਹੈ।

RELATED ARTICLES
POPULAR POSTS