
ਕਦੇ ਵੰਦੇ ਮਾਤਰਮ ਤੇ ਕਦੇ ਬੰਦਾ ਸਿੰਘ ਬਹਾਦਰ ਦੇ ਨਾਂਅ ਦਾ ਸੁਝਾਅ ਵੀ ਆਇਆ
ਅਮਰਜੀਤ ਸਿੰਘ, ਚੰਡੀਗੜ੍ਹ, 29 ਜੁਲਾਈ 2026
ਮਹਾਂਦਾਨੀ ਅਤੇ ਸਿੱਖਿਆ ਦੇ ਖੇਤਰ ਵਿਚ ਅਦੁੱਤੀ ਸਹਿਯੋਗ ਦੇਣ ਵਾਲੇ ਸਰਦਾਰ ਦਿਆਲ ਸਿੰਘ ਮਜੀਠੀਆ ਦੇ ਨਾਂ ਤੇ ਬਣੇ ਇੱਕ ਕਾਲਜ ਦਾ ਨਾਂਅ ਬਦਲਣ ਆ ਮੁੱਦਾ ਹੱਲ ਹੋਣ ‘ਚ ਨਹੀਂ ਆ ਰਿਹਾ। ਦਰਅਸਲ ਇਸ ਮਹੱਤਵਪੂਰਨ ਸਿੱਖਿਆ ਸੰਸਥਾਨ ਤੇ ਦੂਜੀਭਾਰਤੀ ਜਨਤਾ ਪਾਰਟੀ ਦੀ ਨਜ਼ਰ ਬਹੁਤ ਦੇਰ ਤੋਂ ਹੈ। ਕਦੇ ਇਸਦਾ ਨਾਂ ਵੰਦੇ ਮਾਤਰਮ ਰੱਖਣ ਦੀ ਕੋਸ਼ਿਸ਼ ਕੀਤੀ ਆਈ ਤੇ ਕਦੇ ਅਜਿਹਾ ਹੀ ਹੋਰ ਨਾਂਅ ਸੁਝਾਇਆ ਗਿਆ। ਹਾਲਾਂਕਿ ਇਹ ਕੋਈ ਨਹੀਂ ਦੱਸ ਸਕਿਆ ਕਿ ਮੌਜੂਦਾ ਨਾਂਅ ਵਿਚ ਆਖਿਰ ਕਮੀ ਕੀ ਹੈ ?
ਅੱਜ ਬੁਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਰੇਸ਼ ਗੁਜਰਾਲ ਨੇ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਬਦਲ ਕੇ ਦਿਆਲ ਸਿੰਘ ਮਜੀਠੀਆ ਕਾਲਜ ਰੱਖਣ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਉਹਨਾਂ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਉਸ ਮਹਾਨ ਸਮਾਜ ਸੇਵਕ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗਾ ਜਿਸ ਦੇ ਨਾਮ ‘ਤੇ ਸੰਸਥਾ ਦਾ ਨਾਮ ਰੱਖਿਆ ਗਿਆ ਹੈ।
ਓਧਰ ਕਾਲਜ ਪ੍ਰਿੰਸੀਪਲ ਭਾਵਨਾ ਪਾਂਡੇ ਨੇ ਅੰਦੋਲਨਕਾਰੀ ਸਟਾਫ ਮੈਂਬਰਾਂ ਨੂੰ ਸੂਚਿਤ ਕੀਤਾ ਸੀ ਕਿ ਪ੍ਰਸਤਾਵਿਤ ਨਾਮ ਮਜੀਠੀਆ ਕਾਲਜ ਤੋਂ ਬਦਲ ਕੇ ਦਿਆਲ ਸਿੰਘ ਮਜੀਠੀਆ ਕਾਲਜ ਕਰ ਦਿੱਤਾ ਗਿਆ ਹੈ, ਗੁਜਰਾਲ ਨੇ ਕਿਹਾ ਕਿ ਜਾਂ ਤਾਂ ਇਹ ਨਵਾਂ ਨਾਮ ਅਪਣਾਇਆ ਜਾਣਾ ਚਾਹੀਦਾ ਹੈ ਜਾਂ ਮੌਜੂਦਾ ਨਾਮ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ।
“ਹਰ ਭਾਰਤੀ ਨੂੰ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਵਿਰਾਸਤ ‘ਤੇ ਮਾਣ ਹੈ, ਜਿਨ੍ਹਾਂ ਨੇ ਆਪਣੀ ਦੌਲਤ ਨਾਲ ਵਿਦਿਅਕ ਸੰਸਥਾਵਾਂ ਬਣਾਈਆਂ ਤਾਂ ਜੋ ਭਾਰਤੀ ਮਿਆਰੀ ਸਿੱਖਿਆ ਦਾ ਲਾਭ ਉਠਾ ਇਹ
ਨਰੇਸ਼ ਗੁਜਰਾਲ ਵੱਲੋਂ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਸਮਝਣਾ ਮੁਸ਼ਕਲ ਹੈ ਕਿ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਵਾਰ-ਵਾਰ ਸੰਸਥਾ ਦਾ ਨਾਮ ਬਦਲਣ ਦੀ ਕੋਸ਼ਿਸ਼ ਕਿਉਂ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਾਮ, ਜਾਂ ਤਾਂ ਬਦਲਿਆ ਨਹੀਂ ਜਾਵੇਗਾ ਜਾਂ ਦਿਆਲ ਸਿੰਘ ਮਜੀਠੀਆ ਕਾਲਜ ਰੱਖ ਦਿੱਤਾ ਜਾਵੇਗਾ। ਦਰਅਸਲ ਇਸ ਮੁੱਦੇ ਦੇ ਮੂਲ ਵਿੱਚ ਦਿੱਲੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਯੋਗੇਸ਼ ਸਿੰਘ ਦੀ ਦਸੰਬਰ 2025 ਵਿੱਚ ਕੀਤੀ ਗਈ ਟਿੱਪਣੀ ਯਾਦ ਰੱਖਣੀ ਪਵੇਗੀ ਜਦੋਂ ਉਹਨਾਂ ਕਿਹਾ ਸੀ ਕਿ ਕਾਲਜ ਨੂੰ ਦਿਆਲ ਸਿੰਘ ਮੌਰਨਿੰਗ ਕਾਲਜ ਤੋਂ ਵੱਖਰਾ ਕਰਨ ਲਈ ਇਸਦਾ ਨਾਂਅ ਬੰਦਾ ਸਿੰਘ ਬਹਾਦਰ ਕਾਲਜ ਰੱਖਿਆ ਜਾਵੇ, ਇਸ ਲਈ ਉਹ ਇੱਕ ਪ੍ਰਸਤਾਵ ਵੀ ਲੈਕੇ ਆਏ ਸਨ।
ਇਸ ਪ੍ਰਸਤਾਵ ਨੂੰ ਲੈਕੇ ਉਸ ਸਮੇਂ ਸਰਦਾਰ ਦਿਆਲ ਸਿੰਘ ਮਜੀਠੀਆ ਦੇ ਪ੍ਰਸ਼ੰਸਕਾਂ ਅਤੇ ਕਾਲਜ ਸਟਾਫ ਐਸੋਸੀਏਸ਼ਨ ਨੇ ਕਾਫੀ ਹੰਗਾਮਾ ਕੀਤਾ ਸੀ, ਕਿਉਂਕਿ ਉਹ ਮੰਨਦੇ ਸਨ ਕਿ ਇਕ ਉੱਘੇ ਸਮਾਜ ਸੇਵਕ ਦੀ ਯਾਦ ਨੂੰ ਕਮਜ਼ੋਰ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਹੀ ਸੀ। ਇਸੇ ਸਾਲ 23 ਮਈ ਨੂੰ, ਕਾਲਜ ਦੀ ਗਵਰਨਿੰਗ ਬਾਡੀ ਨੇ ਬੰਦਾ ਸਿੰਘ ਬਹਾਦਰ ਕਾਲਜ ਦੇ ਨਾਲ ਨਾਮ ਬਦਲਣ ਦੇ ਪ੍ਰਸਤਾਵ ਵਿੱਚ ਦੂਜਾ ਨਾਮ ਮਜੀਠੀਆ ਕਾਲਜ ਜੋੜਨ ਦਾ ਸੁਝਾਅ ਦਿੱਤਾ। ਉਸ ਵੇਲੇ ਸਟਾਫ ਐਸੋਸੀਏਸ਼ਨ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ। ਕਾਲਜ ਨੇ ਹੁਣ ਅਸਲ ਵਿੱਚ ਸੁਝਾਏ ਗਏ ਬੰਦਾ ਸਿੰਘ ਬਹਾਦਰ ਕਾਲਜ ਦੇ ਨਾਲ ਇੱਕ ਵਾਧੂ ਵਿਕਲਪ ਵਜੋਂ ਕਾਲਜ ਦਾ ਨਾਮ ਦਿਆਲ ਸਿੰਘ ਮਜੀਠੀਆ ਕਾਲਜ ਰੱਖਣ ਦਾ ਇੱਕ ਨਵਾਂ ਪ੍ਰਸਤਾਵ ਭੇਜਿਆ ਹੈ।
ਚੇਤੇ ਰਹੇ ਕਿ ਗੁਜਰਾਲ ਨੇ 2017 ਵਿੱਚ ਇਸ ਕਾਲਜ ਦਾ ਨਾਮ ਵੰਦੇ ਮਾਤਰਮ ਕਾਲਜ ਰੱਖਣ ਦੇ ਪ੍ਰਸਤਾਵ ਦਾ ਵੀ ਵਿਰੋਧ ਕੀਤਾ ਸੀ, ਬਾਅਦ ਵਿਚ ਉਸ ਫੈਸਲੇ ਨੂੰ ਟਾਲ ਦਿੱਤਾ ਗਿਆ ਸੀ।
19 ਦਸੰਬਰ, 2017 ਨੂੰ, ਰਾਜ ਸਭਾ ਦੀ ਕਾਰਵਾਈ ਦੌਰਾਨ, ਜ਼ੀਰੋ ਆਵਰ ਵਿਚ, ਕਾਂਗਰਸ ਦੇ ਸੰਸਦ ਮੈਂਬਰ ਆਨੰਦ ਸ਼ਰਮਾ, ਅੰਬਿਕਾ ਸੋਨੀ, ਆਸਕਰ ਫਰਨਾਂਡਿਸ, ਐਸ.ਐਸ. ਢੀਂਡਸਾ ਅਤੇ ਬੀ.ਕੇ. ਹਰੀਪ੍ਰਸਾਦ ਸਮੇਤ ਕਈ ਸੰਸਦ ਮੈਂਬਰਾਂ ਨੇ ਨਰੇਸ਼ ਕੁਮਾਰ ਗੁਜਰਾਲ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਸੀ। ਤਤਕਾਲੀ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸੰਸਦ ਮੈਂਬਰਾਂ ਨੂੰ ਸਪਸ਼ਟ ਕੀਤਾ ਕਿ ਦਿਆਲ ਸਿੰਘ ਈਵਨਿੰਗ ਕਾਲਜ ਦਿੱਲੀ ਦਾ ਨਾਮ ਬਦਲਣ ਦਾ ਫੈਸਲਾ ਕੇਂਦਰ ਸਰਕਾਰ ਦਾ ਫੈਸਲਾ ਬਿਲਕੁਲ ਨਹੀਂ ਸੀ। ਇਸ ਲਈ, ਉਨ੍ਹਾਂ ਨੇ ਗਵਰਨਿੰਗ ਬਾਡੀ ਦੇ ਫੈਸਲੇ ‘ਤੇ ਤੁਰਤ ਰੋਕ ਲਗਾਉਣ ਦਾ ਐਲਾਨ ਕੀਤਾ।
ਦਿੱਲੀ ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਦਿਆਲ ਸਿੰਘ ਦੇ ਨਾਮ ‘ਤੇ ਦੋ ਕਾਲਜ ਹੋਣ ਨਾਲ ਵਿਦਿਆਰਥੀਆਂ ਨੂੰ ਉਲਝਣ ਵਿੱਚ ਰਹਿੰਦੇ ਹਨ। ਚੇਤੇ ਰਹੇ ਕਿ ਦਿਆਲ ਸਿੰਘ ਕਾਲਜ ਦਾ ਅਕਾਦਮਿਕ ਸੈਸ਼ਨ 1959 ਵਿੱਚ ਸ਼ੁਰੂ ਹੋਇਆ ਸੀ, ਅਤੇ ਇਹ ਉਲਝਣ ਹੁਣ 67 ਸਾਲ ਬਾਅਦ, 2026 ਵਿੱਚ ਹੀ ਕਿਉਂ ਪੈਦਾ ਹੋਈ। ਇਸ ਉਲਝਣ ਦੇ ਬਾਵਜੂਦ, 2025-2026 ਦੇ ਅਕਾਦਮਿਕ ਸੈਸ਼ਨ ਵਿਚ 9300 ਤੋਂ ਵੱਧ ਵਿਦਿਆਰਥੀ, (ਸਵੇਰੇ 6354 ਅਤੇ ਸ਼ਾਮ ਨੂੰ 3000) ਸਵੇਰ ਅਤੇ ਸ਼ਾਮ ਦੇ ਕਾਲਜਾਂ ਵਿੱਚ ਪੜ੍ਹ ਰਹੇ ਹਨ। ਈਵਨਿੰਗ ਕਾਲੇਜ ਦੇ ਨਾਂਅ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਆਪਣੀ ਗੁਣਵੱਤਾ ਭਰਪੂਰ ਸਿੱਖਿਆ ਅਤੇ ਵਿਦਵਤਾਪੂਰਨ ਅਤੇ ਪ੍ਰਤਿਭਾਸ਼ਾਲੀ ਅਧਿਆਪਕਾਂ ਦੇ ਸਹਿਯੋਗ ਕਾਰਨ, ਦਿਆਲ ਸਿੰਘ ਕਾਲਜ ਦਿੱਲੀ ਯੂਨੀਵਰਸਿਟੀ ਦੇ ਚੋਟੀ ਦੇ 10 ਕਾਲਜਾਂ ਵਿੱਚੋਂ ਇੱਕ ਹੈ।
ਗੱਲ ਨਵੰਬਰ 2017 ਦੀ ਹੈ, ਦਿਆਲ ਸਿੰਘ ਕਾਲਜ ਗਵਰਨਿੰਗ ਬਾਡੀ ਦੇ ਚੇਅਰਮੈਨ, ਭਾਰਤੀ ਜਨਤਾ ਪਾਰਟੀ ਦੇ ਮੈਂਬਰ ਅਤੇ ਭਾਰਤ ਦੀ ਸੁਪਰੀਮ ਕੋਰਟ ਵਿੱਚ ਵਕੀਲ, ਅਮਿਤਾਭ ਸਿਨਹਾ ਜੋ ਲੰਬੇ ਸਮੇਂ ਤੋਂ ਕਾਲਜ ਦਾ ਨਾਮ ਬਦਲਣ ਲਈ ਦ੍ਰਿੜ ਸਨ, ਨੇ ਖੁੱਲ੍ਹ ਕੇ ਐਲਾਨ ਕੀਤਾ ਸੀ ਕਿ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਬਦਲ ਕੇ “ਪੰਡਿਤ ਮਦਨ ਮੋਹਨ ਮਾਲਵੀਆ ਕਾਲਜ” ਰੱਖਿਆ ਜਾਵੇਗਾ। ਹਾਲਾਂਕਿ, ਇਹ ਪ੍ਰਸਤਾਵ ਅਸਫਲ ਰਿਹਾ। ਪਰ ਉਹ ਕਾਲਜ ਗਵਰਨਿੰਗ ਬਾਡੀ ਦੁਆਰਾ ਦਿਆਲ ਸਿੰਘ ਕਾਲਜ ਦਾ ਨਾਮ ਬਦਲ ਕੇ ‘ਵੰਦੇ ਮਾਤਰਮ ਕਾਲਜ’ ਰਖਵਾਉਣ ਵਿੱਚ ਸਫਲ ਹੋ ਗਏ, ਇਸਦੀ ਅੰਤਿਮ ਪ੍ਰਵਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦੁਆਰਾ ਦਿੱਤੀ ਜਾਣੀ ਸੀ।
ਇਸ ਤੋਂ ਤੁਰੰਤ ਬਾਅਦ, ਇੱਕ ਜਨਤਕ ਵਿਵਾਦ ਸ਼ੁਰੂ ਹੋ ਗਿਆ। ਸੋਸ਼ਲ ਮੀਡੀਆ, ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ‘ਤੇ ਇਸ ਕਦਮ ਦੀ ਤਿੱਖੀ ਆਲੋਚਨਾ ਕੀਤੀ ਗਈ। ਇਸਨੂੰ ਨਾ ਸਿਰਫ਼ ਮਹਾਨ ਦੇਸ਼ ਭਗਤ, ਪਰਉਪਕਾਰੀ ਅਤੇ ਧਰਮ ਨਿਰਪੱਖ ਨੇਤਾ ਦਿਆਲ ਸਿੰਘ ਮਜੀਠੀਆ ਦੇ ਅਪਮਾਨ ਵਜੋਂ ਦੇਖਿਆ ਗਿਆ, ਸਗੋਂ ਵਿਦਿਅਕ ਸੰਸਥਾਵਾਂ ਦੀ ਖੁਦਮੁਖਤਿਆਰੀ ‘ਤੇ ਇੱਕ ਖ਼ਤਰਨਾਕ ਹਮਲੇ ਵਜੋਂ ਵੀ ਦੇਖਿਆ ਗਿਆ। ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਅਤੇ ਦਿ ਟ੍ਰਿਬਿਊਨ ਟਰੱਸਟ ਦੇ ਚੇਅਰਮੈਨ ਐਨ.ਐਨ. ਵੋਹਰਾ ਦੇ ਅਨੁਸਾਰ, ਕਾਲਜ ਦਾ ਨਾਮ ਬਦਲਣ ਦਾ ਕੋਈ ਵੀ ਕਦਮ ‘ਬਹੁਤ ਹੀ ਅਣਉਚਿਤ ਅਤੇ ਗਲਤ ਸਲਾਹ’ ਹੋਵੇਗਾ।

