20.9 C
Toronto
Tuesday, September 15, 2026
spot_img
HomeਕੈਨੇਡਾFront‘ਪੇਪਰ ਲੀਕ’ ਨਾਲ ਜੁੜਿਆ ਸੋਧ ਬਿੱਲ ਭਾਰਤੀ ਲੋਕ ਸਭਾ ’ਚ ਪਾਸ

‘ਪੇਪਰ ਲੀਕ’ ਨਾਲ ਜੁੜਿਆ ਸੋਧ ਬਿੱਲ ਭਾਰਤੀ ਲੋਕ ਸਭਾ ’ਚ ਪਾਸ

‘ਪੇਪਰ ਲੀਕ’ ਨਾਲ ਜੁੜਿਆ ਸੋਧ ਬਿੱਲ ਭਾਰਤੀ ਲੋਕ ਸਭਾ ’ਚ ਪਾਸ

ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਸੱਤਾਧਾਰੀ ਧਿਰ ਨੇ ਕੀਤਾ ਹੰਗਾਮਾ

ਨਵੀਂ ਦਿੱਲੀ/ਬਿਊਰੋ ਨਿਊਜ਼

‘ਪੇਪਰ ਲੀਕ’ ਨਾਲ ਜੁੜਿਆ ‘ਪਬਲਿਕ ਐਗਜਾਮੀਨੇਸ਼ਨ ਸੋਧ ਬਿੱਲ -2026’ ਭਾਰਤੀ ਲੋਕ ਸਭਾ ’ਚ ਪਾਸ ਹੋ ਗਿਆ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਪੇਪਰ ਲੀਕ ਹੋਣ ਨਾਲ ਸਬੰਧਤ ਬਿੱਲ ’ਤੇ 50 ਮਿੰਟ ਭਾਸ਼ਣ ਦਿੱਤਾ। ਉਨ੍ਹਾਂ ਨੇ ‘ਮੂਰਖ’ ਅਤੇ ‘ਅੰਧ-ਭਗਤ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ। ਰਾਹੁਲ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਗ੍ਰਹਿ ਮੰਤਰੀ ਨੇ ਦਿੱਲੀ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਗੋਲੀ ਚਲਾਉਣ ਦੇ ਨਿਰਦੇਸ਼ ਦਿੱਤੇ ਸਨ। ਰਾਹੁਲ ਦੇ ਇਸ ਬਿਆਨ ’ਤੇ ਸੱਤਾਧਾਰੀ ਪਾਰਟੀ ਭਾਜਪਾ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਵੀ ਕੀਤਾ। ਇਸੇ ਦੌਰਾਨ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਸੰਸਦੀ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਰਾਹੁਲ ਨੂੰ 7 ਵਾਰ ਟੋਕਿਆ ਅਤੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਇਸਦੇ ਜਵਾਬ ਵਿਚ ਰਾਹੁਲ ਨੇ ਕਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਦੇਸ਼ ਵਿਚ ਸਿਰਫ ਭਾਜਪਾ ਹੀ ਬੋਲੇ ਤਾਂ ਮੈਂ ਚੁੱਪ-ਚਾਪ ਬੈਠ ਜਾਵਾਂਗਾ।

RELATED ARTICLES
POPULAR POSTS