
New Delhi : ਦੱਖਣੀ ਕੋਰੀਆ ਦੇ ਮੁੱਖ ਸ਼ੇਅਰ ਸੂਚਕ KOSPI ਵਿੱਚ ਬੁੱਧਵਾਰ ਨੂੰ 10 ਫੀਸਦੀ ਤੋਂ ਵੱਧ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। ਬਾਜ਼ਾਰ ਵਿੱਚ ਲੋਅਰ ਸਰਕਿਟ ਲੱਗਣ ਤੋਂ ਬਾਅਦ ਲਗਭਗ 20 ਮਿੰਟ ਲਈ ਟ੍ਰੇਡਿੰਗ ਰੋਕ ਦਿੱਤੀ ਗਈ।
ਮਾਹਿਰਾਂ ਮੁਤਾਬਕ ਇਸ ਵੱਡੀ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਸੈਮੀਕੰਡਕਟਰ ਕੰਪਨੀਆਂ ਦੇ ਸ਼ੇਅਰਾਂ ਵਿੱਚ ਲਗਾਤਾਰ ਵਿਕਵਾਲੀ ਰਿਹਾ। ਦੁਨੀਆ ਭਰ ਵਿੱਚ ਏਆਈ (AI) ਨਾਲ ਜੁੜੀਆਂ ਕੰਪਨੀਆਂ ਵਿੱਚ ਨਿਵੇਸ਼ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ।
ਭਾਵੇਂ Nvidia ਨੇ AI ਇੰਫਰਾਸਟਰਕਚਰ ਨਾਲ ਸੰਬੰਧਿਤ 750 ਅਰਬ ਡਾਲਰ ਤੋਂ ਵੱਧ ਦੇ ਨਵੇਂ ਸਮਝੌਤਿਆਂ ਦਾ ਐਲਾਨ ਕੀਤਾ ਹੈ, ਫਿਰ ਵੀ ਨਿਵੇਸ਼ਕਾਂ ਵਿੱਚ ਇਹ ਡਰ ਵਧ ਰਿਹਾ ਹੈ ਕਿ AI ‘ਤੇ ਹੋ ਰਿਹਾ ਭਾਰੀ ਖਰਚਾ ਲੰਬੇ ਸਮੇਂ ਤੱਕ ਜਾਰੀ ਰਹੇਗਾ ਜਾਂ ਨਹੀਂ।
Union Bancaire Privée ਦੇ ਮੈਨੇਜਿੰਗ ਡਾਇਰੈਕਟਰ ਵੇਈ-ਸਰਨ ਲਿੰਗ (Vey-Sern Ling) ਨੇ ਕਿਹਾ ਕਿ AI ਨਾਲ ਜੁੜੇ ਸੈਮੀਕੰਡਕਟਰ ਸ਼ੇਅਰਾਂ ਪ੍ਰਤੀ ਨਿਵੇਸ਼ਕਾਂ ਦੀ ਸੋਚ ਹੁਣ ਲਾਲਚ ਤੋਂ ਡਰ ਵੱਲ ਬਦਲ ਰਹੀ ਹੈ।
ਉਨ੍ਹਾਂ ਦੇ ਅਨੁਸਾਰ ਨਿਵੇਸ਼ਕ ਹੁਣ ਹਰ ਨਵੀਂ ਖ਼ਬਰ ਨੂੰ ਨਕਾਰਾਤਮਕ ਢੰਗ ਨਾਲ ਦੇਖ ਰਹੇ ਹਨ ਅਤੇ ਇਸ ਨੂੰ ਸ਼ੇਅਰ ਵੇਚਣ ਦਾ ਮੌਕਾ ਸਮਝ ਰਹੇ ਹਨ। ਇਸ ਕਾਰਨ ਟੈਕਨੋਲੋਜੀ ਅਤੇ ਸੈਮੀਕੰਡਕਟਰ ਸੈਕਟਰ ਵਿੱਚ ਭਾਰੀ ਦਬਾਅ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦਾ ਸਿੱਧਾ ਅਸਰ ਦੱਖਣੀ ਕੋਰੀਆ ਦੇ ਸ਼ੇਅਰ ਬਾਜ਼ਾਰ ‘ਤੇ ਪਿਆ ਹੈ।

