ਔਕਾਫ ਵਿਭਾਗ ਦੀ ਸ਼ਹਿ ‘ਤੇ ਮਹਿਲ ਨੂੰ ਪਹੁੰਚਾਇਆ ਨੁਕਸਾਨ
ਲਾਹੌਰ/ਬਿਊਰੋ ਨਿਊਜ਼
ਪਾਕਿਸਤਾਨ ‘ਚ ਪੈਂਦੇ ਨਾਰੋਵਾਲ ਸਥਿਤ 400 ਸਾਲ ਪੁਰਾਣੇ ਇਤਿਹਾਸਕ ‘ਗੁਰੂ ਨਾਨਕ ਮਹਿਲ’ ਵਿਚ ਸ਼ੱਕ ਵਿਅਕਤੀਆਂ ਨੇ ਭੰਨਤੋੜ ਕੀਤੀ ਹੈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸਦਾ ਕੀਮਤੀ ਸਮਾਨ ਲਹਿੰਦੇ ਪੰਜਾਬ ਵਿਚ ਵੇਚਿਆ ਗਿਆ। ਜ਼ਿਕਰਯੋਗ ਹੈ ਕਿ ਇਸ ਸਥਾਨ ‘ਤੇ ਵੱਡੀ ਗਿਣਤੀ ਵਿਚ ਦੇਸ਼ ਅਤੇ ਵਿਦੇਸ਼ਾਂ ਤੋਂ ਸ਼ਰਧਾਲੂ ਆਉਂਦੇ ਸਨ। ਪਾਕਿ ਮੀਡੀਆ ਮੁਤਾਬਕ ਗੁਰੂ ਨਾਨਕ ਮਹਿਲ ਚਾਰ ਮੰਜ਼ਿਲਾ ਸੀ ਅਤੇ ਇਸ ਦੀਆਂ ਕੰਧਾਂ ‘ਤੇ ਗੁਰੂ ਨਾਨਕ ਦੇਵ ਜੀ ਅਤੇ ਕਈ ਭਾਰਤੀ ਸ਼ਾਸਕਾਂ ਦੀਆਂ ਤਸਵੀਰਾਂ ਵੀ ਲੱਗੀਆਂ ਸਨ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਔਕਾਫ ਵਿਭਾਗ ਨਾਲ ਮਿਲ ਕੇ ਇਸ ਮਹਿਲ ‘ਚ ਭੰਨਤੋੜ ਕੀਤੀ ਗਈ। ਨਾਰੋਵਾਲ ਦੇ ਡੀ.ਸੀ. ਵਾਹਿਦ ਅਸਗਰ ਦਾ ਕਹਿਣਾ ਹੈ ਕਿ ਰੈਵੇਨਿਊ ਰਿਕਾਰਡ ਵਿਚ ਇਸ ਮਹਿਲ ਦਾ ਕੋਈ ਜ਼ਿਕਰ ਨਹੀਂ ਹੈ ਅਤੇ ਨਾ ਇਸਦੇ ਮਾਲਕ ਬਾਰੇ ਪਤਾ ਲੱਗ ਸਕਿਆ ਹੈ।
Check Also
ਅਮਰੀਕੀ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ, ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ‘ਤੇ ਆਰਜ਼ੀ ਰੋਕ ਲਾਈ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ 21 ਸਾਲਾ ਅੰਡਰਗਰੈਜੂਏਟ ਭਾਰਤੀ …