9 ਵਿਦਿਆਰਥਣਾਂ ਨੂੰ ਕੁਚਲਿਆ, ਹੋਈ ਦਰਦਨਾਕ ਮੌਤ
ਬਠਿੰਡਾ/ਬਿਊਰੋ ਨਿਊਜ਼
ਧੁੰਦ ਦੇ ਕਹਿਰ ਨਾਲ ਰੋਜ਼ਾਨਾ ਹੋ ਰਹੇ ਸੜਕ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ, ਆਏ ਦਿਨ 10 ਤੋਂ 15 ਵਿਅਕਤੀ ਧੁੰਦ ਕਾਰਨ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ। ਇਹ ਉਹ ਧੁੰਦ ਹੈ ਜੋ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਪਰਾਲੀ ਨੂੰ ਸਾੜਨ ਕਰਕੇ ਫੈਲੀ ਹੋਈ ਹੈ। ਬਠਿੰਡਾ ਕੈਂਟ ਵਿਚ ਚੇਤਕ ਪਾਰਕ ਨੇੜੇ ਦੋ ਬੱਸਾਂ ਵਿਚਕਾਰ ਅੱਜ ਭਿਆਨਕ ਟੱਕਰ ਹੋ ਗਈ। ਜਿਸ ਕਾਰਨ ਕੁੱਝ ਸਕੂਲੀ ਵਿਦਿਆਰਥਣਾਂ ਬੱਸ ਵਿਚੋਂ ਹੇਠਾਂ ਉਤਰ ਕੇ ਦੂਸਰੀ ਬੱਸ ਦਾ ਇੰਤਜ਼ਾਰ ਕਰ ਰਹੀਆਂ ਸਨ ਕਿ ਇਕ ਤੇਜ਼ ਰਫ਼ਤਾਰ ਕੰਕਰੀਟ ਮਿਕਸਰ ਟਿਪਰ ਨੇ 9 ਸਕੂਲੀ ਵਿਦਿਆਰਥਣਾਂ ਨੂੰ ਕੁਚਲ ਦਿੱਤਾ ਜਿਨ੍ਹਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਇਸ ਤੇਜ ਰਫ਼ਤਾਰ ਕੰਕਰੀਟ ਮਿਕਸਰ ਟਿਪਰ ਨੇ ਕਈ ਹੋਰ ਵਾਹਨਾਂ ਨੂੰ ਵੀ ਦਰੜ ਦਿੱਤਾ। ਇਸ ਹਾਦਸੇ ਦੀ ਖਬਰ ਸੁਣ ਕੇ ਹਰ ਸੁਣਨ ਵਾਲੇ ਦਾ ਦਿਲ ਪਿਘਲ ਗਿਆ ਅਤੇ ਅੱਖਾਂ ਨਮ ਹੋ ਗਈਆਂ। ਪੁਲਿਸ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …