Breaking News
Home / ਪੰਜਾਬ / ਧੁੰਦ ਨੇ ਚਾਰੇ ਪਾਸੇ ਵਿਛਾਈ ਚਾਦਰ

ਧੁੰਦ ਨੇ ਚਾਰੇ ਪਾਸੇ ਵਿਛਾਈ ਚਾਦਰ

ਪੰਜਾਬ ਦੇ ਸਾਰੇ ਸਕੂਲ ਚਾਰ ਦਿਨਾਂ ਲਈ ਬੰਦ
ਚੰਡੀਗੜ੍ਹ/ਬਿਊਰੋ ਨਿਊਜ਼
ਅਸਮਾਨ ਵਿਚ ਛਾਈ ਧੁੰਦ ਕਾਰਨ ਜਿੱਥੇ ਲਗਾਤਾਰ ਸੜਕ ਹਾਦਸੇ ਹੋ ਰਹੇ ਹਨ, ਉਥੇ ਹੀ ਇਸ ਧੁੰਦ ਕਾਰਨ ਸਿਹਤ ਮਾਹਿਰਾਂ ਦਾ ਮੰਣਨਾ ਹੈ ਕਿ ਇਹ ਬੱਚਿਆਂ ਦੀਆਂ ਅੱਖਾਂ ਤੇ ਗਲੇ ਲਈ ਬਹੁਤ ਖਤਰਨਾਕ ਹੈ । ਇਨ੍ਹਾਂ ਸਾਰੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ ਅਗਲੇ ਚਾਰ ਦਿਨਾਂ ਲਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਦੇ ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਸਮੂਹ ਸਬੰਧਿਤ ਅਧਿਕਾਰੀਆਂ ਅਤੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਹਦਾਇਤ ਜਾਰੀ ਕਰ ਦਿੱਤੀ ਹੈ। ਸੰਘਣੀ ਧੁੰਦ ਤੇ ਖਰਾਬ ਮੌਸਮ ਕਾਰਨ ਵਾਪਰ ਰਹੇ ਹਾਦਸਿਆਂ ਦੇ ਮੱਦੇਨਜ਼ਰ ਪੰਜਾਬ ਦੇ ਸਾਰੇ ਸਰਕਾਰੀ, ਪ੍ਰਾਈਵੇਟ, ਏਡਿਡ ਤੇ ਮਾਨਤਾ ਪ੍ਰਾਪਤ ਸਕੂਲ 9 ਨਵੰਬਰ ਤੋਂ ਲੈ ਕੇ 11 ਨਵੰਬਰ, ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਲਈ ਬੰਦ ਰਹਿਣਗੇ। ਧਿਆਨ ਰਹੇ ਕਿ ਅਗਲੇ ਦਿਨ ਐਤਵਾਰ ਹੈ, ਇੰਝ ਪੰਜਾਬ ਦੇ ਸਾਰੇ ਸਕੂਲ ਚਾਰ ਦਿਨਾਂ ਲਈ ਹੀ ਬੰਦ ਹਨ। ਇਸੇ ਤਰ੍ਹਾਂ ਦਿੱਲੀ ਦੇ ਸਕੂਲਾਂ ਨੂੰ ਵੀ 12 ਨਵੰਬਰ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।

 

Check Also

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਸਬੰਧੀ ਪੋਸਟਰ ਕੀਤਾ ਜਾਵੇਗਾ ਜਾਰੀ

32 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ’ਚ ਹੋਈ ਮੀਟਿੰਗ ਦੌਰਾਨ ਲਿਆ ਗਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ : …