![](https://parvasinewspaper.com/wp-content/uploads/2020/06/GS-1-300x225.jpg)
ਚੀਨ ਨੇ ਪਿੱਛੇ ਹਟਣਾ ਮੰਨਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਤੇ ਚੀਨ ਦੋਵੇਂ ਦੇਸ਼ ਸ਼ਾਂਤੀ ਕਾਇਮ ਰੱਖਣ ਲਈ ਸਹਿਮਤ ਹੋ ਗਏ ਹਨ, 7 ਦਿਨਾਂ ਵਿਚ ਹੀ ਚੀਨ ਨੇ ਪਿੱਛੇ ਹਟਣਾ ਮੰਨ ਲਿਆ ਹੈ। ਧਿਆਨ ਰਹੇ ਕਿ ਦੋਵਾਂ ਦੇਸ਼ਾਂ ਵਿਚਕਾਰ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ ਸੀ। ਫੌਜ ਦੇ ਸੂਤਰਾਂ ਮੁਤਾਬਕ ਦੱਸਿਆ ਗਿਆ ਕਿ ਇਹ ਗੱਲਬਾਤ ਚੰਗੇ ਮਾਹੌਲ ਵਿਚ ਹੋਈ ਅਤੇ ਪੂਰਬੀ ਲੱਦਾਖ ਵਿਚ ਟਕਰਾਅ ਵਾਲੀ ਥਾਂ ਤੋਂ ਦੋਵੇਂ ਦੇਸ਼ਾਂ ਦੀਆਂ ਫੌਜਾਂ ਪਿੱਛੇ ਹਟਾਉਣ ਲਈ ਸਹਿਮਤੀ ਬਣੀ ਹੈ। ਜਾਣਕਾਰੀ ਮਿਲੀ ਹੈ ਕਿ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਕਰੀਬ 11 ਘੰਟੇ ਤੱਕ ਚਲੀ। ਭਾਰਤ ਵਲੋਂ ਮੀਟਿੰਗ ਵਿਚ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਹਿੱਸਾ ਲਿਆ। ਇਸੇ ਦੌਰਾਨ ਭਾਰਤੀ ਅਫਸਰਾਂ ਨੇ ਹਿੰਸਕ ਝੜਕ ਨੂੰ ਚੀਨ ਦੀ ਸੋਝੀ ਸਮਝੀ ਸਾਜਿਸ਼ ਦੱਸਿਆ ਸੀ। ਚੀਨ ਨੇ ਇਹ ਵੀ ਮੰਨਿਆ ਕਿ ਝੜਪ ਵਿਚ ਉਨ੍ਹਾਂ ਦਾ ਕਮਾਂਡਿੰਗ ਅਫਸਰ ਵੀ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਇਸ ਟਕਰਾਅ ਵਿਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿਚੋਂ 4 ਪੰਜਾਬ ਦੇ ਸਨ।