8.9 C
Toronto
Saturday, March 7, 2026
spot_img
Homeਭਾਰਤਕੌਮਾਂਤਰੀ ਮਹਿਲਾ ਦਿਵਸ ਮੌਕੇ ਮੋਦੀ ਨੇ ਮਹਿਲਾ ਸ਼ਕਤੀ ਨੂੰ ਕੀਤਾ ਸਲਾਮ

ਕੌਮਾਂਤਰੀ ਮਹਿਲਾ ਦਿਵਸ ਮੌਕੇ ਮੋਦੀ ਨੇ ਮਹਿਲਾ ਸ਼ਕਤੀ ਨੂੰ ਕੀਤਾ ਸਲਾਮ

ਨਵਜੋਤ ਸਿੱਧੂ ਨੇ ਵੀ ਬੀਐਸਐਫ ਦੀਆਂ ਮਹਿਲਾ ਕਾਂਸਟੇਬਲਾਂ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕੌਮਾਂਤਰੀ ਮਹਿਲਾ ਦਿਵਸ ਮੌਕੇ ‘ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਸ਼ਕਤੀ ਨੂੰ ਸਲਾਮ ਕੀਤਾ ਹੈ। ਮੋਦੀ ਨੇ ਕਿਹਾ ਕਿ ਸਾਨੂੰ ਮਹਿਲਾ ਸ਼ਕਤੀ ਦੀਆਂ ਉਪਲੱਬਧੀਆਂ ‘ਤੇ ਬਹੁਤ ਮਾਣ ਹੈ। ਚੇਤੇ ਰਹੇ ਕਿ ਅੱਜ 8 ਮਾਰਚ ਨੂੰ ਦੁਨੀਆ ਭਰ ਵਿਚ ਮਹਿਲਾ ਦਿਵਸ ਮਨਾਇਆ ਜਾਂਦਾ ਹੈ।
ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਰਹੱਦੀ ਆਊਟ ਪੋਸਟ, ਪੁਲ ਮੋਰਾਂ ਵਿਖੇ ਬੀ.ਐਸ.ਐਫ. ਦੀਆਂ ਮਹਿਲਾ ਕਾਂਸਟੇਬਲਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜਿੱਥੇ ਬੀ.ਐਸ.ਐਫ. ਦੀਆਂ ਮਹਿਲਾਵਾਂ ਕਾਂਸਟੇਬਲਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ, ਓਥੇ ਹੀ ਕਿਹਾ ਕਿ ਅੱਜ ਔਰਤਾਂ ਸਾਰੇ ਖੇਤਰਾਂ ‘ਚ ਅੱਗੇ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਬਾਰਡਰ ਉੱਤੇ ਬੀਐਸਐਫ ਜਵਾਨਾਂ ਨਾਲ ਹੋਲੀ ਵੀ ਮਨਾਈ ਸੀ।

RELATED ARTICLES
POPULAR POSTS