ਪਾਕਿ ਚਾਲਕ ਦਲ ਰੇਲ ਗੱਡੀ ਨੂੰ ਅਟਾਰੀ ਛੱਡ ਕੇ ਚਲਾ ਗਿਆ ਸੀ ਵਾਪਸ
ਨਵੀਂ ਦਿੱਲੀ/ਬਿਊਰੋ ਨਿਊਜ਼
ਸਮਝੌਤਾ ਐਕਸਪ੍ਰੈੱਸ ਰੇਲਗੱਡੀ 76 ਭਾਰਤੀ ਅਤੇ 41 ਪਾਕਿਸਤਾਨੀ ਨਾਗਰਿਕਾਂ ਨੂੰ ਲੈ ਕੇ ਦਿੱਲੀ ਪਹੁੰਚ ਗਈ ਹੈ। ਲੰਘੇ ਕੱਲ੍ਹ ਪਾਕਿਸਤਾਨ ਵਲੋਂ ਸਮਝੌਤਾ ਐਕਸਪ੍ਰੈੱਸ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਰੇਲ ਗੱਡੀ ਨੂੰ ਅਟਾਰੀ ਰੇਲਵੇ ਸਟੇਸ਼ਨ ‘ਤੇ ਛੱਡ ਕੇ ਪਾਕਿਸਤਾਨੀ ਚਾਲਕ ਅਤੇ ਗਾਈਡ ਆਪਣੇ ਵਤਨ ਵਾਪਸ ਪਰਤ ਗਏ ਸਨ। ਇਸ ਤੋਂ ਬਾਅਦ ਦੇਰ ਰਾਤ ਡੇਢ ਵਜੇ ਭਾਰਤੀ ਚਾਲਕ ਅਤੇ ਗਾਈਡ ਰੇਲ ਗੱਡੀ ਨੂੰ ਅਟਾਰੀ ਰੇਲਵੇ ਸਟੇਸ਼ਨ ਤੋਂ ਲੈ ਕੇ ਰਵਾਨਾ ਹੋਏ ਸਨ। ਅੱਜ ਸਵੇਰੇ-ਸਵੇਰੇ ਸਮਝੌਤਾ ਐਕਸਪ੍ਰੈੱਸ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਪਹੁੰਚ ਗਈ। ਧਿਆਨ ਰਹੇ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਵਿਚ ਹਲਚਲ ਵਾਲਾ ਮਾਹੌਲ ਹੈ ਅਤੇ ਉਹ ਭਾਰਤ ਖਿਲਾਫ ਕੋਈ ਵੀ ਕਦਮ ਚੁੱਕਣ ਲਈ ਤਿਆਰ ਹੈ। ਇਸਦੇ ਚੱਲਦਿਆਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲਦੀ ‘ਦੋਸਤੀ ਬੱਸ’ ਵਿਚ ਵੀ ਕੋਈ ਯਾਤਰੀ ਅੱਜ ਪਾਕਿਸਤਾਨ ਨਹੀਂ ਗਿਆ। ਯਾਤਰੀਆਂ ਦਾ ਨਾ ਜਾਣਾ ਇਹ ਸਾਫ ਕਰਦਾ ਹੈ ਕਿ ਰੇਲ ਸੇਵਾ ਬੰਦ ਹੋਣ ਦਾ ਅਸਰ ਬੱਸ ਸਰਵਿਸ ‘ਤੇ ਵੀ ਪਿਆ ਹੈ।
Check Also
‘ਡੰਕੀ ਰੂਟ’ ਮਾਮਲੇ ਵਿਚ ਈਡੀ ਵਲੋਂ ਪੰਜਾਬ ਅਤੇ ਹਰਿਆਣਾ ਵਿਚ ਨਵੇਂ ਸਿਰਿਓਂ ਜਾਂਚ ਸ਼ੁਰੂ
ਈਡੀ ਨੇ ਪਹਿਲਾਂ ਵੀ ਦੋ ਦਿਨ ਕੀਤੀ ਸੀ ਜਾਂਚ ਜਲੰਧਰ/ਬਿਊਰੋ ਨਿਊਜ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ …