ਪਾਰਟੀ ਦੀ ਮੀਟਿੰਗ ‘ਚ ਸਰਬਸੰਮਤੀ ਨਾਲ ਹੋਇਆ ਫੈਸਲਾ
ਮੁੰਬਈ/ਬਿਊਰੋ ਨਿਊਜ਼
ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ ਦੇ ਜਨਮ ਦਿਨ ਮੌਕੇ ‘ਤੇ ਸ਼ਿਵ ਸੈਨਾ ਨੇ ਅਗਲੀਆਂ ਲੋਕ ਸਭਾ ਸਬੰਧੀ ਵੱਡਾ ਐਲਾਨ ਕੀਤਾ ਹੈ। ਸ਼ਿਵ ਸੈਨਾ 2019 ਵਿਚ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਐਨਡੀਏ ਤੋਂ ਵੱਖ ਹੋ ਕੇ ਲੜੇਗੀ। ਇਸਦਾ ਫੈਸਲਾ ਅੱਜ ਪਾਰਟੀ ਦੀ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਲਿਆ ਗਿਆ। ਚੇਤੇ ਰਹੇ ਕਿ 2014 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਸ਼ਿਵ ਸੈਨਾ ਦਾ ਭਾਜਪਾ ਨਾਲੋਂ ਗਠਜੋੜ ਟੁੱਟ ਗਿਆ ਪਰ ਚੋਣਾਂ ਤੋਂ ਬਾਅਦ ਦੋਵਾਂ ਨੇ ਮਿਲ ਕੇ ਸਰਕਾਰ ਬਣਾਈ ਸੀ। ਉਦਵ ਠਾਕਰੇ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਜ਼ਿਆਦਾਤਰ ਵਿਦੇਸ਼ਾਂ ਵਿਚ ਘੁੰਮਦੇ ਹਨ। ਮੋਦੀ ਕਦੀ ਸ੍ਰੀਨਗਰ ਦੇ ਲਾਲ ਚੌਕ ਕਿਉਂ ਨਹੀਂ ਜਾਂਦੇ। ਉਹਨਾਂ ਸ੍ਰੀਨਗਰ ਵਿਚ ਕਦੀ ਰੋਡ ਸ਼ੋਅ ਕਿਉਂ ਨਹੀਂ ਕੀਤਾ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …