0.8 C
Toronto
Thursday, January 8, 2026
spot_img
Homeਭਾਰਤਰਾਮਦੇਵ ਖਿਲਾਫ ਪਟੀਸ਼ਨ ਨੂੰ ਰੱਦ ਨਹੀਂ ਕੀਤਾ ਜਾ ਸਕਦਾ : ਦਿੱਲੀ ਹਾਈਕੋਰਟ

ਰਾਮਦੇਵ ਖਿਲਾਫ ਪਟੀਸ਼ਨ ਨੂੰ ਰੱਦ ਨਹੀਂ ਕੀਤਾ ਜਾ ਸਕਦਾ : ਦਿੱਲੀ ਹਾਈਕੋਰਟ

ਨਵੀਂ ਦਿੱਲੀ : ਡਾਕਟਰਾਂ ਦੀ ਐਸੋਸੀਏਸ਼ਨ ਵੱਲੋਂ ਯੋਗ ਗੁਰੂ ਰਾਮਦੇਵ ਖਿਲਾਫ ਪਾਈ ਪਟੀਸ਼ਨ ਨੂੰ ਦਿੱਲੀ ਹਾਈਕੋਰਟ ਨੇ ਮਨਜ਼ੂਰ ਕਰ ਲਿਆ ਹੈ। ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਵਿਚਾਰਨਯੋਗ ਮਾਮਲਾ ਹੈ ਅਤੇ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਡਾਕਟਰਾਂ ਨੇ ਆਪਣੀ ਪਟੀਸ਼ਨ ਵਿੱਚ ਰਾਮਦੇਵ ‘ਤੇ ਕਰੋਨਾ ਮਹਾਮਾਰੀ ਦੌਰਾਨ ਐਲੋਪੈਥੀ ਬਾਰੇ ਗੁਮਰਾਹਕੁਨ ਪ੍ਰਚਾਰ ਕਰਨ ਦਾ ਆਰੋਪ ਲਾਇਆ ਸੀ। ਜਸਟਿਸ ਸੀ. ਹਰੀ ਸ਼ੰਕਰ ਨੇ ਕਿਹਾ ਕਿ ਪਹਿਲੀ ਨਜ਼ਰੇ ਪਟੀਸ਼ਨ ਵਿੱਚ ਲਾਏ ਆਰੋਪਾਂ ‘ਤੇ ਵਿਚਾਰ ਕਰਨ ਦੀ ਲੋੜ ਹੈ। ਆਰੋਪ ਸਹੀ ਵੀ ਹੋ ਸਕਦੇ ਹਨ ਅਤੇ ਗ਼ਲਤ ਵੀ। ਅਦਾਲਤ ਨੇ ਰਾਮਦੇਵ ਦੇ ਵਕੀਲ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਰੈਜ਼ੀਡੈਂਟ ਡਾਕਟਰਾਂ ਦੀਆਂ ਤਿੰਨ ਐਸੋਸੀਏਸ਼ਨਾਂ ਨੇ ਆਰੋਪ ਲਾਇਆ ਕਿ ਰਾਮਦੇਵ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਕਿ ਕੋਵਿਡ-19 ਤੋਂ ਪ੍ਰਭਾਵਿਤ ਕਈ ਲੋਕਾਂ ਦੀਆਂ ਮੌਤਾਂ ਐਲੋਪੈਥੀ ਦਵਾਈਆਂ ਕਾਰਨ ਹੋਈਆਂ ਹਨ।
ਐਸੋਸੀਏਸ਼ਨਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਖਿਲ ਸਿੱਬਲ ਨੇ ਕਿਹਾ ਕਿ ਇਸ (ਰਾਮਦੇਵ) ਕੋਲ ਕੋਈ ਡਿਗਰੀ ਨਹੀਂ ਹੈ। ਮਹਾਮਾਰੀ ਦੌਰਾਨ ਉਹ ਮੈਡੀਕਲ ਖੇਤਰ ਵਿੱਚ ਲਗਾਤਾਰ ਸਲਾਹ ਦੇ ਕੇ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ ਅਤੇ ਇਸ ਦਾ ਲਗਾਤਾਰ ਬਚਾਅ ਕਰ ਰਿਹਾ ਹੈ। ਉਹ ਦਾਅਵਾ ਕਰ ਰਿਹਾ ਹੈ ਕਿ ਯੋਗ ਏਡਜ਼ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ। ਤੁਸੀਂ ਅਜਿਹੀਆਂ ਗੱਲਾਂ ਕਰਕੇ ਲੋਕਾਂ ਨੂੰ ਧੋਖਾ ਨਹੀਂ ਦੇ ਸਕਦੇ।”

 

RELATED ARTICLES
POPULAR POSTS