Breaking News
Home / ਭਾਰਤ / ਮੋਦੀ ਨੇ ਨੋਇਡਾ ’ਚ ਕੌਮਾਂਤਰੀ ਹਵਾਈ ਅੱਡੇ ਦਾ ਰੱਖਿਆ ਨੀਂਹ ਪੱਥਰ

ਮੋਦੀ ਨੇ ਨੋਇਡਾ ’ਚ ਕੌਮਾਂਤਰੀ ਹਵਾਈ ਅੱਡੇ ਦਾ ਰੱਖਿਆ ਨੀਂਹ ਪੱਥਰ

ਕਿਹਾ-ਪਹਿਲਾਂ ਯੂਪੀ ਸੁਣਦਾ ਸੀ ਤਾਹਨੇ, ਹੁਣ ਯੂਪੀ ਦੀ ਬਦਲ ਗਈ ਤਸਵੀਰ
ਨੋਇਡਾ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਤਰ ਪ੍ਰਦੇਸ਼ ਦੇ ਜੇਵਰ ਵਿਖੇ ਨੋਇਡਾ ਇੰਟਰਨੈਸ਼ਨਲ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ। ਇਹ ਏਸ਼ੀਆ ਦੇ ਸਭ ਤੋਂ ਵੱਡੇ ਹਵਾਈ ਅੱਡਿਆਂ ਵਿਚੋਂ ਇਕ ਹੋਵੇਗਾ। ਇਥੋਂ ਹਰ ਸਾਲ 1.2 ਕਰੋੜ ਕਰੋੜ ਯਾਤਰੀਆਂ ਦੇ ਆਉਣ-ਜਾਣ ਦੀ ਸੰਭਾਵਨਾ ਹੈ। ਨਵੇਂ ਬਣਨ ਵਾਲੇ ਇਸ ਹਵਾਈ ਅੱਡੇ ਦੇ ਸਤੰਬਰ 2024 ਤੱਕ ਚਾਲੂ ਹੋਣ ਦੀ ਉਮੀਦ ਹੈ। 1330 ਏਕੜ ਵਿਚ ਫੈਲੇ ਇਸ ਹਵਾਈ ਅੱਡੇ ਨੂੰ ਜਿਊਰਿਕ ਏਅਰਪੋਰਟ ਇੰਟਰਨੈਸ਼ਨਲ ਏਜੀ ਦੁਆਰਾ ਵਿਕਸਤ ਕੀਤਾ ਜਾਵੇਗਾ। ਨੀਂਹ ਪੱਥਰ ਰੱਖਣ ਤੋਂ ਬਾਅਦ ਮੋਦੀ ਨੇ ਇਕ ਪ੍ਰਦਰਸ਼ਨੀ ਵੀ ਦੇਖੀ ਅਤੇ ਜਨਤਾ ਨੂੰ ਸੰਬੋਧਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਪੀ ਅਤੇ ਦੇਸ਼ ਦੇ ਲੋਕ ਗਵਾਹ ਹਨ ਕਿ ਲੰਘੇ ਕੁੱਝ ਦਿਨਾਂ ਵਿਚ ਵਿਰੋਧੀਆਂ ਨੇ ਕਿਸ ਤਰ੍ਹਾਂ ਦੀ ਰਾਜਨੀਤੀ ਕੀਤੀ ਪ੍ਰੰਤੂ ਦੇਸ਼ ਵਿਕਾਸ ਦੇ ਰਸਤੇ ’ਤੇ ਚਲਦਾ ਜਾ ਰਿਹਾ ਹੈ। ਜਿਸ ਯੂਪੀ ਨੂੰ ਪਹਿਲਾਂ ਤਾਹਨੇ ਸੁਣਨੇ ਪੈਂਦੇ ਸਨ, ਉਸ ਯੂਪੀ ਦੀ ਅੱਜ ਤਸਵੀਰ ਬਦਲ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਯੂਪੀ ’ਚ 9 ਨਵੇਂ ਮੈਡੀਕਲ ਕਾਲਜਾਂ ਦੇ ਖੁੱਲ੍ਹਣ ਨਾਲ ਵੀ ਨਵੀਂ ਇਬਾਰਤ ਲਿਖੀ ਗਈ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਉਨ੍ਹਾਂ 7 ਹਜ਼ਾਰ ਕਿਸਾਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਬਿਨਾ ਕਿਸੇ ਰੌਲੇ-ਰੱਪੇ ਦੇ ਆਪਣੀ ਜ਼ਮੀਨ ਸਾਨੂੰ ਖੁਦ ਆ ਕੇ ਦਿੱਤੀ।

 

Check Also

ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਨਹੀਂ ਦਿੱਤੀ ਰਾਹਤ

ਜ਼ਮਾਨਤ ਪਟੀਸ਼ਨ ’ਤੇ ਹੁਣ 26 ਜੂਨ ਨੂੰ ਹੋਵੇਗੀ ਸੁਣਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਵਿਚ …