ਵਿਧਾਇਕ ਨਾ ਹੁੰਦੇ ਵੀ ਮੁੱਖ ਮੰਤਰੀ ਬਣੇ ਸਨ ਓਮ ਪ੍ਰਕਾਸ ਚੌਟਾਲਾ
ਪਾਣੀਪਤ/ਬਿਊਰੋ ਨਿਊਜ਼
ਓਮ ਪ੍ਰਕਾਸ਼ ਚੌਟਾਲਾ ਦੇ ਵੱਡੇ ਪੁੱਤਰ ਅਜੇ ਚੌਟਾਲਾ ਅਤੇ ਅਜੇ ਦੇ ਦੋਵੇਂ ਪੁੱਤਰਾਂ ਦੁਸ਼ਿਅੰਤ ਅਤੇ ਦਿਗਵਿਜੇ ਨੂੰ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿਚੋਂ ਕੱਢਿਆ ਜਾ ਚੁੱਕਾ ਹੈ। ਪਾਰਟੀ ‘ਤੇ ਕਬਜ਼ਾ ਜਮਾਉਣ ਲਈ ਅਜੇ ਅਤੇ ਅਭੈ ਚੌਟਾਲਾ ਵਿਚਕਾਰ ਵਿਰਾਸਤ ਦੀ ਜੰਗ ਜਾਰੀ ਹੈ। ਚੌਟਾਲਾ ਪਰਿਵਾਰ ਵਿਚ ਚੱਲ ਰਹੀ ਜੰਗ ਕੋਈ ਨਵੀਂ ਨਹੀਂ ਹੈ, ਇਸ ਤਰ੍ਹਾਂ ਦਾ ਵਿਵਾਦ 1989 ਵਿਚ ਵੀ ਹੋ ਚੁੱਕਾ ਹੈ। ਇਸ ਸਮੇਂ ਚੌਧਰੀ ਦੇਵੀ ਲਾਲ ਨੇ ਆਪਣੇ ਵੱਡੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਨਾਲੋਂ ਰਿਸ਼ਤੇ ਇਸ ਕਦਰ ਤੋੜ ਲਏ ਸਨ ਕਿ ਪਾਰਟੀ ਦਫਤਰ ਵਿਚ ਉਸਦੇ ਦਾਖਲੇ ‘ਤੇ ਰੋਕ ਲਗਾ ਦਿੱਤੀ ਸੀ। ਪਰ ਦੇਵੀ ਲਾਲ ਦੇ ਉਪ ਪ੍ਰਧਾਨ ਮੰਤਰੀ ਬਣਦੇ ਹੀ ਓਮ ਪ੍ਰਕਾਸ਼ ਚੌਟਾਲਾ ਨੇ ਅਜਿਹਾ ਤਖਤ ਪਲਟਿਆ ਕਿ ਵਿਧਾਇਕ ਨਾ ਹੁੰਦੇ ਹੋਏ ਵੀ ਉਹ ਮੁੱਖ ਮੰਤਰੀ ਦੀ ਕੁਰਸੀ ਤੱਕ ਜਾ ਪਹੁੰਚੇ ਸੀ।
Check Also
ਗੀਤਾ ਸਮੋਥਾ ਮਾਊਂਟ ਐਵਰੈਸਟ ’ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਸੀ.ਆਈ.ਐਸ.ਐਫ. ਅਧਿਕਾਰੀ ਬਣੀ
ਹਿੰਮਤ ਅਤੇ ਦਿ੍ਰੜ ਇਰਾਦੇ ਦੀ ਗੀਤਾ ਸਮੋਥਾ ਨੇ ਕੀਤੀ ਮਿਸਾਲ ਕਾਇਮ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ …