Breaking News
Home / ਹਫ਼ਤਾਵਾਰੀ ਫੇਰੀ / ਹੁਣ ਕੈਨੇਡਾ ਬਣਾਏਗਾ ਆਪਣੀ ਵੈਕਸੀਨ

ਹੁਣ ਕੈਨੇਡਾ ਬਣਾਏਗਾ ਆਪਣੀ ਵੈਕਸੀਨ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਫੈਡਰਲ ਸਰਕਾਰ ਨੇ ਅੱਜ ਨਵੇਂ ਪ੍ਰੋਜੈਕਟ ਦਾ ਐਲਾਨ ਕਰਦਿਆਂ ਕਿਹਾ ਕਿ ਟੋਰਾਂਟੋ ‘ਚ ਜਲਦ ਹੀ ਨਵੇਂ ਵੈਕਸੀਨ ਮੈਨੂਫੈਕਚਰਿੰਗ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ। ਇਸ ਸਬੰਧ ਵਿਚ ਗੱਲਬਾਤ ਕਰਦਿਆਂ ਇਨੋਵੇਸ਼ਨ ਮੰਤਰੀ Francois Philippe Champagne ਨੇ ਗੱਲ ਕਰਦਿਆਂ ਕਿਹਾ ਕਿ ਫੈਡਰਲ ਸਰਕਾਰ 2027 ਤੱਕ ਨਵੇਂ ਵੈਕਸੀਨ ਪਲਾਂਟ ਦੇ ਨਿਰਮਾਣ ਲਈ Sanofi Pasteur Ltd. ਅਤੇ ਓਨਟਾਰੀਓ ਸਰਕਾਰ ਨਾਲ ਮਿਲ ਕੇ 415 ਮਿਲੀਅਨ ਡਾਲਰ ਖਰਚ ਕਰੇਗੀ। ਮੰਤਰੀ ਨੇ ਨਾਲ ਹੀ ਕਿਹਾ ਕਿ ਭਵਿੱਖ ‘ਚ ਹੋਰ ਮਹਾਂਮਾਰੀਆਂ ਨਾਲ ਨਜਿੱਠਣ ਲਈ ਸਾਨੂੰ ਸਵੈਨਿਰਭਰ ਹੋਣ ਦੀ ਜ਼ਰੂਰਤ ਹੈ ਅਤੇ ਇਸੇ ਲਈ ਵੈਕਸੀਨ ਦੀ ਮਾਤਰਾ ਵਧਾਉਣ ਲਈ ਸਾਨੂੰ ਆਪਣੇ ਦੇਸ਼ ਵਿਚ ਵੈਕਸੀਨ ਪਲਾਂਟ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਓਨਟਾਰੀਓ ਸਰਕਾਰ ਇਸ ਪ੍ਰੋਜੈਕਟ ਲਈ 55 ਮਿਲੀਅਨ ਡਾਲਰ ਦਾ ਯੋਗਦਾਨ ਪਾਵੇਗੀ ਅਤੇ Sanofi Pasteur Ltd. 455 ਮਿਲੀਅਨ ਡਾਲਰ ਤੋਂ ਵੱਧ ਦੀ ਰਾਸ਼ੀ ਮੁਹੱਈਆ ਕਰਵਾਏਗੀ।

 

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …