ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਥਾਂ ਲੈਣ ਲਈ ਕਈ ਸਿਆਸੀ ਲੀਡਰ ਸੁਪਨੇ ਲੈ ਰਹੇ ਹਨ। ਪਰ ਸਭ ਦੀ ਟੇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹੀ ਟਿਕੀ ਹੈ ਕਿਉਂਕਿ ਜਿਸ ਨੇ ਵੀ ਭਾਰਤ ਦਾ ਅਗਲਾ ਰਾਸ਼ਟਰਪਤੀ ਬਣਨਾ ਹੈ, ਪਰਦੇ ਓਹਲਿਓਂ ਉਸ ਦੇ ਨਾਂ ਨੂੰ ਹਰੀ ਝੰਡੀ ਨਰਿੰਦਰ ਮੋਦੀ ਨੇ ਹੀ ਦੇਣੀ ਹੈ। ਫਿਲਹਾਲ ਇਸ ਸਭ ਦੇ ਦਰਮਿਆਨ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰਾਂ ਵਜੋਂ ਭਾਜਪਾ ਦੇ ਸਭ ਤੋਂ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਆਰ ਐਸ ਐਸ ਮੁਖੀ ਮੋਹਨ ਭਾਗਵਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਵੀ ਚਰਚਾ ਵਿਚ ਹੈ। ਬੇਸ਼ੱਕ ਅਡਵਾਨੀ ਨੇ ਜਾਂ ਮੋਹਨ ਭਾਗਵਤ ਨੇ ਆਪਣੇ ਮੂੰਹ ਤੋਂ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਪਰ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਮੀਡੀਆ ਨੇ ਇਹ ਸਵਾਲ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਰਾਸ਼ਟਰਪਤੀ ਬਣਨ ਦੀ ਦੌੜ ਵਿਚ ਸ਼ਾਮਲ ਨਹੀਂ ਹਾਂ। ਪਰ ਜੇਕਰ ਭਾਜਪਾ ਨੇ ਕਿਸੇ ਘੱਟ ਗਿਣਤੀ ਭਾਈਚਾਰੇ ‘ਚੋਂ ਉਮੀਦਵਾਰ ਚੁਣਨਾ ਹੋਇਆ ਤਾਂ ਸਭ ਤੋਂ ਪ੍ਰਮਾਣਤ ਅਤੇ ਵੱਡਾ ਨਾਂ ਪ੍ਰਕਾਸ਼ ਸਿੰਘ ਬਾਦਲ ਦਾ ਹੀ ਹੈ। ਸੱਚਾਈ ਇਹ ਵੀ ਹੈ ਕਿ ਨਾ ਬਾਦਲ ਦੀਆਂ ਕੋਈ ਬੁੱਝ ਸਕਿਆ ਤੇ ਨਾ ਮੋਦੀ ਦੀਆਂ ਕੋਈ ਜਾਣ ਸਕਿਆ ਹੈ।
ਰਾਸ਼ਟਰਪਤੀ ਅਹੁਦੇ ਲਈ ਅਡਵਾਨੀ, ਮੋਹਨ ਭਾਗਵਤ ਤੇ ਬਾਦਲ ਦੇ ਨਾਂ ਦੀ ਚਰਚਾ
RELATED ARTICLES