Breaking News
Home / ਹਫ਼ਤਾਵਾਰੀ ਫੇਰੀ / ‘ਐਨ ਆਰ ਆਈ ਚੱਲੋ ਦਿੱਲੀ’

‘ਐਨ ਆਰ ਆਈ ਚੱਲੋ ਦਿੱਲੀ’

ਮੁਹਿੰਮ ਦੀ ਕੈਨੇਡਾ ‘ਚ ਹੋਈ ਜ਼ਬਰਦਸਤ ਸ਼ੁਰੂਆਤ
ਟੋਰਾਂਟੋ/ਸਤਪਾਲ ਸਿੰਘ ਜੌਹਲ : ਭਾਰਤ ਵਿਚ ਕਿਸਾਨ ਮਾਰੂ ਕਾਨੂੰਨਾਂ ਵਿਰੁੱਧ ਕਿਸਾਨ ਮੋਰਚੇ ਦੀ ਕੈਨੇਡਾ ਦੇ ਪੰਜਾਬੀਆਂ ਤੇ ਭਾਰਤੀਆਂ ਵਲੋਂ ਪਹਿਲੇ ਦਿਨ ਤੋਂ ਹੀ ਡਟ ਕੇ ਹਮਾਇਤ ਕੀਤੀ ਜਾ ਰਹੀ ਹੈ ਅਤੇ ਜਗ੍ਹਾ-ਜਗ੍ਹਾ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਪਿਛਲੇ ਦਿਨਾਂ ਤੋਂ ‘ਐਨ.ਆਰ.ਆਈ. ਚੱਲੋ ਦਿੱਲੀ’ ਮੁਹਿੰਮ ਤਹਿਤ ਕੈਨੇਡਾ ਤੋਂ ਲੋਕਾਂ ਨੇ ਦਿੱਲੀ ਨੂੰ ਚਾਲੇ ਪਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਇਸ ਬਾਰੇ ਟੋਰਾਂਟੋ ‘ਚ ਸੁਰਿੰਦਰ ਮਾਵੀ ਨੇ ਦੱਸਿਆ ਕਿ ਕਿਸਾਨ ਮੋਰਚੇ ਵਿਚ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਨੂੰ ਇਕਜੁੱਟਤਾ ਨਾਲ ਖੜ੍ਹਨਾ ਚਾਹੀਦਾ ਹੈ ਅਤੇ ਭਰਵਾਂ ਸਾਥ ਦਿੱਤਾ ਵੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਨੂੰ ਇਕਜੁੱਟਤਾ ਨਾਲ ਕਿਸਾਨਾਂ ਨਾਲ ਖੜ੍ਹੇ ਕਰਨ ਲਈ ਉਹ ‘ਚੱਲੋ ਦਿੱਲੀ’ ਮੁਹਿੰਮ ਨਾਲ ਜੁੜੇ ਹਨ।
ਮਾਵੀ ਨੇ ਕਿਹਾ ਕਿ 30 ਦਸੰਬਰ ਨੂੰ ਅਸੀਂ ਦਿੱਲੀ ਪੁੱਜ ਕੇ ਸਾਰੇ ਪਰਵਾਸੀ ਭਾਰਤੀਆਂ ਦਾ ਵੱਡਾ ਜਥਾ ਲੈ ਕੇ ਸ਼ੰਭੂ ਬਾਰਡਰ ‘ਤੇ ਕਿਸਾਨ ਮੋਰਚੇ ਦੀ ਸਟੇਜ ਲਾਗੇ ਪੁੱਜਣਾ ਹੈ। ਮਾਵੀ ਤੇ ਉਨ੍ਹਾਂ ਦੇ ਸਾਥੀਆਂ ਨੇ ਆਖਿਆ ਕਿ ਕਿਸਾਨਾਂ ਦੀ ਜਿੱਤ ਯਕੀਨੀ ਹੋਵੇਗੀ ਅਤੇ ਲੋਕਤੰਤਰ ਵਿਚ ਸਰਕਾਰਾਂ ਮਨਮਰਜ਼ੀ ਨਹੀਂ ਕਰ ਸਕਦੀਆਂ। ਇਸ ਮੁਹਿੰਮ ਵਿਚ ਰਮਨ ਬਰਾੜ ਟੋਰਾਂਟੋ (ਫ਼ਰੀਦਕੋਟ), ਵਿਕਰਮਜੀਤ ਸਰਾਂ ਵੈਨਕੂਵਰ (ਮਾਨਸਾ), ਅਵਤਾਰ ਸਿੰਘ ਸਿੱਧੂ ਅਲਬਰਟਾ (ਮੋਗਾ), ਮਨਜੀਤ ਸਿੰਘ ਟੋਰਾਂਟੋ (ਹੁਸ਼ਿਆਰਪੁਰ), ਬੱਬੂ ਸਰਾਂ ਟੋਰਾਂਟੋ (ਫਰੀਦਕੋਟ), ਰਾਜਿੰਦਰ ਸਿੰਘ ਟੀਟਾ (ਅਲਬਰਟਾ) (ਗਾਂਦੜੀ ਵਾਲਾ ਜ਼ੀਰਾ), ਜੁਗਨੂੰ ਬਰਾੜ ਟੋਰਾਂਟੋ (ਸ੍ਰੀ ਮੁਕਤਸਰ ਸਾਹਿਬ), ਬਿੰਨੀ ਚੀਮਾ ਅਲਬਰਟਾ (ਮਲੋਟ), ਰਵੀਦੀਪ ਗਿੱਲ ਟੋਰਾਂਟੋ, (ਸ੍ਰੀ ਮੁਕਤਸਰ ਸਾਹਿਬ), ਹਰਸ਼ ਬਰਾੜ ਟੋਰਾਂਟੋ (ਫ਼ਰੀਦਕੋਟ), ਜੋਤ ਦੰਦੀਵਾਲ ਟੋਰਾਂਟੋ (ਪਿੰਡ ਦਾਨੇਵਾਲਾ ਸ੍ਰੀ ਮੁਕਤਸਰ ਸਾਹਿਬ) ਆਦਿ ਸ਼ਾਮਿਲ ਹਨ।
ਇਸ ਮੁਹਿੰਮ ਦਾ ਮਕਸਦ ਕਿਸਾਨ ਭਰਾਵਾਂ ਦੀ ਮਦਦ ਅਤੇ ਐਨ ਆਰ ਆਈ ਸਪੋਟ ਸੰਗਠਿਤ ਕਰਨਾ ਹੈ। ਜਿਹੜੇ ਐਨ ਆਰ ਆਈ ਪਹੁੰਚ ਚੁੱਕੇ ਹਨ, ਉਨ੍ਹਾਂ ਸਾਰਿਆਂ ਨੂੰ ਅਪੀਲ ਹੈ ਕਿ ਦਿੱਲੀ ਦੇ ਸਿੰਘੂ ਬਾਰਡਰ ‘ਤੇ ਦਸੰਬਰ 30 ਦਿਨ ਬੁੱਧਵਾਰ ਨੂੰ ਦੁਪਹਿਰ 12:30 ਵਜੇ ਮੁੱਖ ਸਟੇਜ ਦੇ ਮੂਹਰੇ ਪਹੁੰਚੋ।
ਆਓ ਸਾਰੇ ਐਨ ਆਰ ਆਈ ਮਿੱਟੀ ਦੇ ਜਾਏ ਹੋਣ ਦੇ ਨਾਤੇ ਇਕਜੁੱਟਤਾ ਨਾਲ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਈਏ। ‘ਐਨ ਆਰ ਆਈ ਚਲੋ ਦਿੱਲੀ’ ਮੁਹਿੰਮ ਦਾ ਹਿੱਸਾ ਬਣਨ ਲਈ 647-990-1460 (ਕੈਨੇਡਾ), 79829-66137 (ਇੰਡੀਆ) ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

‘ਆਪ’ ਦੇ ਦੋਵੇਂ ਮੁੱਖ ਮੰਤਰੀ ਗਏ ਨਵੇਂ ਘਰ

ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ‘ਚੋਂ ਗ੍ਰਿਫ਼ਤਾਰ ਕਰ, ਰਿਮਾਂਡ ‘ਤੇ ਲੈ ਸੀਬੀਆਈ ਲੈ ਗਈ ਆਪਣੇ …