9.9 C
Toronto
Monday, April 27, 2026
spot_img
Homeਹਫ਼ਤਾਵਾਰੀ ਫੇਰੀਖੱਟਰ ਨੂੰ ਕਿਸਾਨਾਂ ਨੇ ਘੇਰਿਆ

ਖੱਟਰ ਨੂੰ ਕਿਸਾਨਾਂ ਨੇ ਘੇਰਿਆ

ਅੰਬਾਲਾ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਉਸ ਸਮੇਂ ਮੁਸ਼ਕਲ ਵਿਚ ਘਿਰ ਗਏ ਜਦੋਂ ਕਿਸਾਨਾਂ ਨੇ ਅੰਬਾਲਾ ਸ਼ਹਿਰ ਦੇ ਅਗਰਸੈਨ ਚੌਕ ਵਿੱਚ ਉਨ੍ਹਾਂ ਦੇ ਕਾਫਲੇ ਨੂੰ ਘੇਰ ਲਿਆ ਅਤੇ ਕਾਲੇ ਝੰਡੇ ਦਿਖਾਉਂਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁੱਖ ਮੰਤਰੀ ਦੇ ਕਮਾਂਡੋਜ਼ ਨੇ ਘੇਰਾ ਪਾ ਕੇ ਨਾਅਰੇਬਾਜ਼ੀ ਕਰ ਰਹੇ ਕਿਸਾਨਾਂ ਵਿਚੋਂ ਮੁੱਖ ਮੰਤਰੀ ਦੀ ਗੱਡੀ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਝੜਪਾਂ ਵੀ ਹੋਈਆਂ ਅਤੇ ਕਈ ਕਿਸਾਨਾਂ ਦੀਆਂ ਦਸਤਾਰਾਂ ਵੀ ਲੱਥ ਗਈਆਂ ਸਨ। ਕਿਸਾਨਾਂ ਨੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਵਿਖਾਏ ਅਤੇ ਉਨ੍ਹਾਂ ਦੀ ਗੱਡੀ ‘ਤੇ ਡੰਡੇ ਵੀ ਮਾਰੇ। ਕਿਸਾਨਾਂ ਨੇ ਭਾਜਪਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਹਰਿਆਣਾ ਪੁਲਿਸ ਨੇ 13 ਕਿਸਾਨਾਂ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਹੈ।

RELATED ARTICLES
POPULAR POSTS