-1.6 C
Toronto
Saturday, December 13, 2025
spot_img
Homeਹਫ਼ਤਾਵਾਰੀ ਫੇਰੀਟਰੂਡੋ ਖਿਲਾਫ ਬੇਭਰੋਸਗੀ ਮਤਾ ਪੇਸ਼ ਕਰਨਗੇ ਜਗਮੀਤ ਸਿੰਘ

ਟਰੂਡੋ ਖਿਲਾਫ ਬੇਭਰੋਸਗੀ ਮਤਾ ਪੇਸ਼ ਕਰਨਗੇ ਜਗਮੀਤ ਸਿੰਘ

ਲਿਬਰਲ ਸਰਕਾਰ ਦੇ ਖਿਲਾਫ ਵੋਟ ਪਾਏਗੀ ਐਨਡੀਪੀ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੀਡਰਸ਼ਿਪ ਦਾ ਭਵਿੱਖ ਹੁਣ ਧੁੰਦਲਾ ਦਿਖਾਈ ਦੇ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਅਹਿਮ ਸਹਿਯੋਗੀ ਨਿਊ ਡੈਮੋਕਰੈਟਿਕ ਪਾਰਟੀ (ਐੱਨਡੀਪੀ) ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਉਹ ਲਿਬਰਲ ਸਰਕਾਰ ਨੂੰ ਡੇਗਣ ਲਈ ਮਤਾ ਪੇਸ਼ ਕਰਨਗੇ।
ਜਗਮੀਤ ਸਿੰਘ, ਜਿਨ੍ਹਾਂ ਦੀ ਪਾਰਟੀ ਟਰੂਡੋ ਨੂੰ ਅਹੁਦੇ ‘ਤੇ ਬਣਾਏ ਰੱਖਣ ‘ਚ ਮਦਦ ਕਰ ਰਹੀ ਹੈ, ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਖੁੱਲ੍ਹੇ ਪੱਤਰ ‘ਚ ਐਲਾਨ ਕੀਤਾ ਕਿ ਉਹ ਅਗਲੇ ਸਾਲ ਟਰੂਡੋ ਦੀ ਲੀਡਰਸ਼ਿਪ ਵਾਲੀ ਲਿਬਰਲ ਸਰਕਾਰ ‘ਚ ਬੇਭਰੋਸਗੀ ਦਾ ਐਲਾਨ ਕਰਨਗੇ।
ਇਹ ਇੱਕ ਅਜਿਹਾ ਕਦਮ ਹੈ, ਜਿਸ ਦਾ ਜੇ ਹੋਰ ਵਿਰੋਧੀ ਪਾਰਟੀਆਂ ਹਮਾਇਤ ਕਰਦੀਆਂ ਹਨ ਤਾਂ ਮੁਲਕ ‘ਚ ਸਮੇਂ ਤੋਂ ਪਹਿਲਾਂ ਚੋਣਾਂ ਹੋ ਸਕਦੀਆਂ ਹਨ। ਕੈਨੇਡਾ ‘ਚ ਅਗਲੀਆਂ ਚੋਣਾਂ ਅਕਤੂਬਰ ਜਾਂ ਇਸ ਤੋਂ ਪਹਿਲਾਂ ਹੋਣੀਆਂ ਹਨ।
ਟਰੂਡੋ ਖਿਲਾਫ ਖੜ੍ਹੇ ਹੋਣ ਵਾਲੇ ਜਗਮੀਤ ਸਿੰਘ ਕੈਨੇਡਾ ਦੀਆਂ ਤਿੰਨ ਮੁੱਖ ਵਿਰੋਧੀ ਪਾਰਟੀਆਂ ‘ਚੋਂ ਹਨ। ਆਪਣੇ ਪੱਤਰ ‘ਚ ਉਨ੍ਹਾਂ ਕਿਹਾ ਕਿ ਲਿਬਰਲਜ਼ ਕੋਈ ਹੋਰ ਮੌਕਾ ਦਿੱਤੇ ਜਾਣ ਦੇ ਯੋਗ ਨਹੀਂ ਹਨ। ਉਨ੍ਹਾਂ ਕਿਹਾ, ‘ਇਸ ਲਈ ਐੱਨਡੀਪੀ ਇਹ ਸਰਕਾਰ ਡੇਗਣ ਲਈ ਵੋਟ ਪਾਏਗੀ ਅਤੇ ਕੈਨੇਡਾ ਦੇ ਲੋਕਾਂ ਨੂੰ ਅਜਿਹੀ ਸਰਕਾਰ ਲਈ ਵੋਟਿੰਗ ਕਰਨ ਦਾ ਮੌਕਾ ਦੇਵੇਗੀ ਜੋ ਉਨ੍ਹਾਂ ਲਈ ਕੰਮ ਕਰੇਗੀ।’

 

RELATED ARTICLES
POPULAR POSTS