ਓਨਟਾਰੀਓ ਚੋਣਾਂ ‘ਚ ਕੰਸਰਵੇਟਿਵ ਜੇਤੂ
ਡਗ ਫੋਰਡਹੋਣਗੇ ਓਨਟਾਰੀਓ ਦੇ ਨਵੇਂ ਪ੍ਰੀਮੀਅਰ
ਟੋਰਾਂਟੋ/ਪਰਵਾਸੀਬਿਊਰੋ : ਓਨਟਾਰੀਓਚੋਣਾਂ ਵਿਚਕੰਸਰਵੇਟਿਵਪਾਰਟੀ ਨੇ 76 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲਕਰਲਿਆਹੈ। ਹੁਣ ਕੈਥਲੀਨਵਿਨਦੀ ਥਾਂ ‘ਤੇ ਡਗ ਫੋਰਡਓਨਟਾਰੀਓ ਦੇ ਨਵੇਂ ਪ੍ਰੀਮੀਅਰਹੋਣਗੇ। ਕੰਸਰਵੇਟਿਵਪਾਰਟੀ 40.64 ਫੀਸਦੀਵੋਟਾਂ ਹਾਸਲਕਰਕੇ 76 ਸੀਟਾਂ ਜਿੱਤਣ ਵਿਚਕਾਮਯਾਬ ਹੋਈ। ਜਦੋਂਕਿ ਮੁਕਾਬਲੇ ਵਿਚਨਜ਼ਰ ਆਉਣ ਵਾਲੀਐਨਡੀਪੀਦੀਆਂ ਪਿਛਲੀਵਾਰ ਦੇ ਮੁਕਾਬਲੇ 22 ਸੀਟਾਂ ਵਧੀਆਂ ਪਰ ਉਹ 33.69 ਫੀਸਦੀਵੋਟਾਂ ਹਾਸਲਕਰਦਿਆਂ 40 ਸੀਟਾਂ ਹੀ ਜਿੱਤ ਸਕੀ। ਹੁਣ ਐਂਡਰੀਆਹਾਰਵਥਵਿਰੋਧੀਧਿਰ ਦੇ ਲੀਡਰਹੋਣਗੇ। ਸਪੱਸ਼ਟ ਬਹੁਮਤ ਲਈ 63 ਸੀਟਾਂ ਦੀਲੋੜ ਸੀ। ਪਿਛਲੀਵਾਰਨਾਲੋਂ 49 ਸੀਟਾਂ ਵੱਧ ਜਿੱਤਦਿਆਂ ਫੋਰਡਦੀਪਾਰਟੀ ਨੇ ਸਪੱਸ਼ਟ ਬਹੁਮਤ ਦਾਅੰਕੜਾਪਾਰਕਰਲਿਆਹੈ। ਸੱਤਾ ‘ਤੇ ਕਾਬਜ਼ ਲਿਬਰਲਪਾਰਟੀਦਹਾਈਦਾਅੰਕੜਾਵੀਪਾਰਨਹੀਂ ਕਰ ਸਕੀ। ਮਾਤਰ 19.03 ਫੀਸਦੀਵੋਟਾਂ ਲੈ ਕੇ ਲਿਬਰਲਪਾਰਟੀਸਿਰਫ਼ 7 ਸੀਟਾਂ ਹੀ ਜਿੱਤ ਸਕੀ ਤੇ ਉਸ ਨੂੰ 48 ਸੀਟਾਂ ਦਾ ਨੁਕਸਾਨ ਹੋਇਆ। ਗ੍ਰੀਨਪਾਰਟੀ ਜਿੱਥੇ ਖਾਤਾਖੋਲ੍ਹਣ ‘ਚ ਕਾਮਯਾਬ ਹੁੰਦਿਆਂ 1 ਸੀਟ ਜਿੱਤ ਗਈ, ਉਥੇ ਹੋਰਨਾਂ ਦੇ ਹਿੱਸੇ ਕੁਝ ਨਹੀਂ ਆਇਆ ਜਦੋਂਕਿ ਉਹ ਪਿਛਲੀਵਾਰ 3 ਸੀਟਾਂ ‘ਤੇ ਜੇਤੂ ਰਹੇ ਸਨ।ਕੈਥਲੀਨਵਿਨ ਨੇ ਬੇਸ਼ੱਕ ਆਪਣੀਸੀਟਬਚਾਅਲਈਪ੍ਰੰਤੂ ਉਹ ਆਪਣੀਪਾਰਟੀਦੀਹਾਰ ਨੂੰ ਨਹੀਂ ਬਚਾਅ ਸਕੀ, 15 ਸਾਲਾਂ ਬਾਅਦਲਿਬਰਲ ਸੱਤਾ ਤੋਂ ਬਾਹਰ ਹੋ ਗਏ। ਚੋਣਪਿੜਭਖਣ ਤੋਂ ਬਾਅਦ ਸ਼ੁਰੂਆਤੀ ਬੜ੍ਹਤ ਬਣਾਉਣ ਦੇ ਬਾਵਜੂਦਐਨਡੀਪੀਦੂਜੇ ਨੰਬਰ’ਤੇ ਹੀ ਰਹਿ ਗਈ। ਜਦੋਂਕਿ ਮਾਤਰ ਦੋ ਮਹੀਨੇ ਪਹਿਲਾਂ ਹੀ ਸਰਗਰਮਰਾਜਨੀਤੀਵਿਚ ਉਤਰੇ ਡਗ ਫੋਰਡਪ੍ਰੀਮੀਅਰਦੀ ਕੁਰਸੀ ਤੱਕ ਪਹੁੰਚ ਗਏ ਅਤੇ ਉਨ੍ਹਾਂ ਦੀਅਗਵਾਈਵਿਚਪਾਰਟੀ ਨੇ 76 ਸੀਟਾਂ ਵੀ ਜਿੱਤ ਲਈਆਂ।
ਜ਼ਿਕਰਯੋਗ ਹੈ ਕਿ ਮਾਰਚਵਿਚਪੀਸੀਪ੍ਰੈਜੀਡੈਂਟਪੈਟਰਿਕਬਰਾਊਨ ਦੇ ਵਿਵਾਦਤ ਢੰਗ ਨਾਲਅਚਾਨਕਅਸਤੀਫ਼ਾਦੇਣ ਤੋਂ ਬਾਅਦ ਡਗ ਫੋਰਡ ਦੇ ਹੱਥ ਪਾਰਟੀਦੀਲੀਡਰਸ਼ਿਪ ਆਈ ਅਤੇ ਉਹ ਹੁਣ ਓਨਟਾਰੀਓ ਦੇ ਪ੍ਰੀਮੀਅਰਬਣਨ ਜਾ ਰਹੇ ਹਨ।
ਟੋਰਾਂਟੋ ਦੇ ਸਾਬਕਾਮੇਅਰਰਹੇ ਰੌਬ ਫੋਰਡ ਦੇ ਛੋਟੇ ਭਰਾ ਡਗ ਫੋਰਡ ਕੋਈ ਤਿੰਨ ਕੁ ਸਾਲਪਹਿਲਾਂ ਰਾਜਨੀਤੀਵਿਚ ਬਹੁਤ ਘੱਟ ਸਰਗਰਮਸਨ।ਪਰ ਇਸ ਵਾਰ ਉਨ੍ਹਾਂ ਨੇ ਜਿੱਥੇ ਲਿਬਰਲ ਨੂੰ ਸੱਤਾ ਤੋਂ ਬਾਹਰਕਰ ਦਿੱਤਾ, ਉਥੇ ਸੱਤਾ ਦੀ ਦੌੜ ਵਿਚਸਭ ਤੋਂ ਮੂਹਰੇ ਨਜ਼ਰ ਆਉਣ ਵਾਲੀਐਨਡੀਪੀ ਨੂੰ ਵੀਮਾਤ ਦੇ ਦਿੱਤੀ। ਕੈਥਲੀਨਵਿਨ ਨੂੰ ਇਹ ਤਾਂ ਚੋਣਾਂ ਤੋਂ ਪਹਿਲਾਂ ਹੀ ਮਹਿਸੂਸ ਹੋ ਗਿਆ ਸੀ ਕਿ ਅਸੀਂ ਮੁਕਾਬਲੇ ਵਿਚਹਾਰਰਹੇ ਪਰ ਉਨ੍ਹਾਂ ਨੂੰ ਐਨੀ ਉਮੀਦ ਨਹੀਂ ਸੀ ਕਿ ਅਸੀਂ 7 ਸੀਟਾਂ ‘ਤੇ ਹੀ ਸਿਮਟਜਾਵਾਂਗੇ। ਲਿਬਰਲਪਾਰਟੀ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਆਖਰਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਵਿਚ ਉਹ ਕਿੱਥੇ ਗਲਤੀ ਖਾ ਗਏ।
ਡਗ ਫੋਰਡਦੀਅਗਵਾਈਵਿਚਓਨਟਾਰੀਓਦੀ ਸੱਤਾ ਦੀਸੰਭਾਲਣ ਜਾ ਰਹੀਕੰਸਰਵੇਟਿਵਲਈ ਹੁਣ ਲੋਕਾਂ ਨਾਲਕੀਤੇ ਵਾਅਦਿਆਂ ਨੂੰ ਪੂਰਾਕਰਨਦੀ ਵੱਡੀ ਚੁਣੌਤੀ ਹੋਵੇਗੀ, ਜਿਨ੍ਹਾਂ ਵਿਚਹਾਈਡਰੋ ਬਿਲਵਿਚ ਕਟੌਤੀ, ਤੇ ਇਕ ਡਾਲਰਵਿਚਬੀਅਰਵਰਗੇ ਵਾਅਦੇ ਹਨ।ਆਰਥਿਕਮਾਹਿਰਾਂ ਦਾਪਹਿਲਾਂ ਹੀ ਕਹਿਣਾ ਸੀ ਕਿ ਅਜਿਹੇ ਵਾਅਦਿਆਂ ਨੂੰ ਪੂਰਾਕਰਨਲਈਸੂਬੇ ਦੇ ਖਜ਼ਾਨੇ ਨੂੰ 8 ਤੋਂ 10 ਬਿਲੀਅਨਡਾਲਰਚਾਹੀਦੇ ਹਨ। ਇਹ ਪੈਸਾ ਕਿੱਥੋਂ ਆਏਗਾ ਇਸ ਬਾਰੇ ਡਗ ਫੋਰਡ ਨੇ ਕਦੇ ਕੋਈ ਯੋਜਨਾਲੋਕਾਂ ਦੇ ਸਾਹਮਣੇ ਨਹੀਂ ਰੱਖੀ ਪਰ ਉਨ੍ਹਾਂ ਦੇ ਵਾਅਦੇ ਕੰਮਕਰ ਗਏ ਤੇ ਉਹ ਓਨਟਾਰੀਓਚੋਣਾਂ ਜਿੱਤਣ ਵਿਚਕਾਮਯਾਬਰਹੇ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …