Breaking News
Home / ਹਫ਼ਤਾਵਾਰੀ ਫੇਰੀ / ਪੰਜਾਬੀਆਂ ਨੇ ਫਿਰ ਗੱਡੇ ਜਿੱਤ ਦੇ ਝੰਡੇ

ਪੰਜਾਬੀਆਂ ਨੇ ਫਿਰ ਗੱਡੇ ਜਿੱਤ ਦੇ ਝੰਡੇ

”ਆਪਣਿਆਂ ਨੂੰ ਆਪਣਿਆਂ ਨੇ ਹੀ ਮਾਤ ਦੇ ਕੇ ਪੰਜਾਬੀਆਂ ਦੀ ਜਿੱਤ ਦਾਅੰਕੜਾਵਧਾਇਆ”
ਬਰੈਂਪਟਨ/ਬਿਊਰੋ ਨਿਊਜ਼ : ਓਨਟਾਰੀਓਚੋਣਾਂ ਵਿਚ ਇਕ ਵਾਰਫਿਰਪੰਜਾਬੀਆਂ ਦੀ ਬੱਲੇ-ਬੱਲੇ ਹੋਈ। ਜਿੱਤ ਦੇ ਝੰਡੇ ਗੱਡਣ ਵਾਲੇ ਪੰਜਾਬੀ ਉਮੀਦਵਾਰ ਇਕ ਵਾਰਫਿਰਓਨਟਾਰੀਓਦੀਆਂ ਚੋਣਾਂ ਵਿਚਮੋਹਰੀਰਹੇ ਤੇ ਆਪਣਿਆਂ ਨੂੰ ਮਾਤਦੇਣਕਾਰਨ ਉਹ ਚਰਚਾਵਿਚਵੀਰਹੇ।ਜ਼ਿਕਰਯੋਗ ਹੈ ਕਿ ਜ਼ਿਆਦਾਤਰਹਲਕਿਆਂ ਵਿਚਪੰਜਾਬੀ ਉਮੀਦਵਾਰਾਂ ਦਾਪੰਜਾਬੀ ਉਮੀਦਵਾਰਾਂ ਨਾਲ ਹੀ ਮੁਕਾਬਲਾ ਸੀ। ਬਰੈਂਪਟਨਈਸਟ ਤੋਂ ਗੁਰਰਤਨ ਸਿੰਘ 17606 ਵੋਟਾਂ ਲੈ ਕੇ ਜੇਤੂ ਰਹੇ ਜਦੋਂਕਿ ਪਰਮਿੰਦਰ ਸਿੰਘ ਤੇ ਸੰਦੀਪਵਰਮਾ ਦੇ ਹਿੱਸੇ ਹਾਰ ਆਈ। ਇਸੇ ਤਰ੍ਹਾਂ ਬਰੈਂਪਟਨਸਾਊਥ ਤੋਂ ਪ੍ਰਭਮੀਤਸਰਕਾਰੀਆ 15652 ਵੋਟਾਂ ਲੈ ਕੇ ਜਿੱਤਣ ਵਿਚਕਾਮਯਾਬਰਹੇ ਤੇ ਉਨ੍ਹਾਂ ਸੁਖਵੰਤ ਠੇਠੀ ਤੇ ਪਰਮਜੀਤ ਗਿੱਲ ਨੂੰ ਹਰਾ ਦਿੱਤਾ। ਬਰੈਂਪਟਨਵੈਸਟ ਤੋਂ ਅਮਰਜੋਤ 14951 ਵੋਟਾਂ ਲੈ ਕੇ ਸੀਟ ਜਿੱਤਣ ਵਿਚ ਜਿੱਥੇ ਕਾਮਯਾਬ ਹੋਏ, ਉਥੇ ਉਨ੍ਹਾਂ ਵਿੱਕ ਢਿੱਲੋਂ ਅਤੇ ਜਗਰੂਪ ਸਿੰਘ ਨੂੰ ਹਰਾਇਆ।ਬਰੈਂਪਟਨਸੈਂਟਰ ਤੋਂ ਵੀਸਾਰਾ ਸਿੰਘ ਨੇ 12892 ਵੋਟਾਂ ਲੈ ਕੇ ਹਰਜੀਤ ਸਿੰਘ ਜਸਵਾਲ ਨੂੰ ਮਾਤ ਦਿੱਤੀ। ਮਿਸੀਸਾਗਾਮਾਲਟਨ ਤੋਂ 14712 ਵੋਟਾਂ ਲੈ ਕੇ ਦੀਪਕਆਨੰਦ ਨੇ ਜਿੱਤ ਹਾਸਲਕੀਤੀ ਤੇ ਇਥੋਂ ਅੰਮ੍ਰਿਤਮਾਂਗਟ ਤੇ ਨਿੱਕੀ ਕਲਾਰਕਹਾਰ ਗਏ। ਮਿਸੀਸਾਗਾਸਟਰੀਟਵਿਲੇ ਤੋਂ ਨੀਨਾ ਤਾਂਗੜੀ ਨੇ 20829 ਵੋਟਾਂ ਲੈਂਦਿਆਂ ਅਭੀਜੀਤਮੈਨੀ ਤੇ ਜੈਕਲੀਨ ਗੁਜਰਾਤੀ ਨੂੰ ਹਰਾਇਆਜਦੋਂਕਿ ਮਿਸੀਸਾਗਾਸੈਂਟਰ ਤੋਂ ਨਤਾਲੀਆ 16976 ਵੋਟਾਂ ਲੈ ਕੇ ਜੇਤੂ ਰਹੀਜਦੋਂਕਿ ਇਸ ਸੀਟ ਤੋਂ ਬੌਬੀ ਡੈਵਹਾਰ ਗਈ। ਮਿਲਟਨ ਤੋਂ ਪੰਜਾਬੀ ਉਮੀਦਵਾਰ ਪਰਮ ਗਿੱਲ ਵੀਜੇਤੂ ਰਹੇ ਹਨ।ਬਰੈਂਪਟਨ ਨੌਰਥ ਤੋਂ ਗੁਰਬਖਸ਼ ਮੱਲ੍ਹੀ ਦੀਧੀਹਰਿੰਦਰ ਮੱਲ੍ਹੀ ਨੂੰ ਵੀਹਾਰਦਾਸਾਹਮਣਾਕਰਨਾਪਿਆ ਇਸ ਸੀਟ ਤੋਂ ਰਿਪੂਦਮਨ ਢਿੱਲੋਂ ਵੀਹਾਰ ਗਏ ਅਤੇ 14877 ਵੋਟਾਂ ਲੈ ਕੇ ਕੇਵਿਨਯਾਰਡਜੇਤੂ ਬਣੇ।ਜਿਵੇਂ ਜਿਵੇਂ ਚੋਣਨਤੀਜੇ ਆ ਰਹੇ ਸਨ ਤੇ ਪੰਜਾਬੀਆਂ ਦੀ ਜਿੱਤ ਦੀਖਬਰ ਆ ਰਹੀ ਸੀ ਤਾਂ ਨਾਲ ਹੀ ਕੈਨੇਡਾ ਤੋਂ ਪੰਜਾਬ ਨੂੰ ਫੋਨਖੜਕਰਹੇ ਸਨ।ਮਿਲੀਜਾਣਕਾਰੀ ਅਨੁਸਾਰ ਪੰਜਾਬ ਦੇ ਕਈ ਪਿੰਡਾਂ ਅਤੇ ਕਸਬਿਆਂ ਵਿਚਸਵੇਰੇ ਸਾਢੇ 7 ਵਜੇ ਤੋਂ ਬਾਅਦ ਹੀ ਢੋਲ ਵੱਜਣੇ ਸ਼ੁਰੂ ਹੋ ਗਏ ਸਨਅਤੇ ਲੱਡੂ ਵੰਡੇ ਗਏ ਅਤੇ ਪੰਜਾਬੀ ਉਮੀਦਵਾਰਾਂ ਦੇ ਜੇਤੂ ਰਿਸ਼ਤੇਦਾਰਾਂ ਤੇ ਪਿੰਡਵਾਸੀਆਂ ਨੇ ਗੁਰੂਘਰਾਂ ‘ਚ ਸ਼ੁਕਰਾਨੇ ਵਜੋਂ ਅਰਦਾਸਾਂ ਵੀਕਰਵਾਈਆਂ।

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …