ਏਅਰ ਇੰਡੀਆ ਨੇ ਜਹਾਜ਼ ‘ਤੇ ਲਿਖਿਆ ੴ
ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਕ ਨਿਵੇਕਲੇ ਉਪਰਾਲੇ ਵਜੋਂ ਏਅਰ ਇੰਡੀਆ ਨੇ ਆਪਣੇ ਬੋਇੰਗ ਹਵਾਈ ਜਹਾਜ਼ ‘ਤੇ ਸਿੱਖਾਂ ਦਾ ਧਾਰਮਿਕ ਚਿੰਨ੍ਹ ‘ੴ’ (ਏਕ ਓਂਕਾਰ) ਲਿਖਵਾਇਆ ਹੈ। ‘ੴ’ ਸਿੱਖ ਧਰਮ ਦੇ ਫਲਸਫ਼ੇ ਦਾ ਕੇਂਦਰੀ ਧੁਰਾ ਹੈ। ਜਹਾਜ਼ ਦੇ ਅਗਲੇ ਹਿੱਸੇ ਉਤੇ ‘ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲ ਸੈਲੀਬ੍ਰੇਸ਼ਨ’ ਵੀ ਲਿਖਿਆ ਗਿਆ ਹੈ। ਕੌਮੀ ਕੈਰੀਅਰ ਨੇ 31 ਅਕਤੂਬਰ ਤੋਂ ਇਹ ਉਡਾਣ ਸ਼ੁਰੂ ਕਰ ਦਿੱਤੀ। ਇਹ ਉਡਾਣ 31 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਉਡਾਣ ਭਰ ਕੇ ਸਟੈਨਸਟੈੱਡ (ਯੂ.ਕੇ.) ਪਹੁੰਚੀ। ਇਸ ਫਲਾਇਟ ਰਾਹੀਂ ਅੰਮ੍ਰਿਤਸਰ ਦੇ ਐਮ ਪੀ ਗੁਰਜੀਤ ਸਿੰਘ ਔਜਲਾ ਵੀ ਲੰਡਨ ਪਹੁੰਚੇ ਜਿੱਥੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਟਵੀਟ ‘ਚ ਕਿਹਾ, ‘ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਜਸ਼ਨਾਂ ਦੇ ਹਿੱਸੇ ਵਜੋਂ ਏਅਰਇੰਡੀਆ ਦੇ ਬੋਇੰਗ 787 ਡ੍ਰੀਮਲਾਈਨ ਹਵਾਈ ਜਹਾਜ਼ ਦੇ ਮਗਰਲੇ ਹਿੱਸੇ ਉਤੇ ‘ੴ’ ਲਿਖਿਆ ਵੇਖ ਕੇ ਦਿਲ ਨੂੰ ਵੱਡਾ ਸੁਕੂਨ ਮਿਲਿਆ।’ ਏਅਰਇੰਡੀਆ ਦੀ ਇਹ ਉਡਾਣ ਹਫ਼ਤੇ ‘ਚ ਤਿੰਨ ਦਿਨ ਮੁੰਬਈ-ਅੰਮ੍ਰਿਤਸਰ-ਸਟੈਨਸਟੈੱਡ (ਲੰਡਨ) ਰੂਟ ‘ਤੇ ਚੱਲੇਗੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …