-10.5 C
Toronto
Monday, February 2, 2026
spot_img
Homeਹਫ਼ਤਾਵਾਰੀ ਫੇਰੀਕੈਪਟਨ ਸਰਕਾਰ ਦੇ ਪਹਿਲੇ ਵਿਧਾਨ ਸਭਾ ਸੈਸ਼ਨ 'ਚ 35 ਵਿਧਾਇਕਾਂ ਨੇ ਨਹੀਂ...

ਕੈਪਟਨ ਸਰਕਾਰ ਦੇ ਪਹਿਲੇ ਵਿਧਾਨ ਸਭਾ ਸੈਸ਼ਨ ‘ਚ 35 ਵਿਧਾਇਕਾਂ ਨੇ ਨਹੀਂ ਕੀਤਾ ਕੋਈ ਸਵਾਲ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪੁੱਛੇ ਜ਼ਿਆਦਾ ਸਵਾਲ
ਬਠਿੰਡਾ/ਬਿਊਰੋ ਨਿਊਜ਼ : ਕੈਪਟਨ ਹਕੂਮਤ ਦੇ ਪਹਿਲੇ ਵਿਧਾਨ ਸਭਾ ਸੈਸ਼ਨ ਵਿੱਚ 35 ਵਿਧਾਇਕਾਂ ਨੇ ਮੂੰਹ ਨਹੀਂ ਖੋਲ੍ਹਿਆ। ‘ਆਪ’ ਵਿਧਾਇਕਾਂ ਨੇ ਸੁਆਲਾਂ ਦੀ ਝੜੀ ਲਾ ਦਿੱਤੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸੁਆਲ ਪੁੱਛਣ ਤੋਂ ਟਾਲਾ ਵੱਟੀ ਰੱਖਿਆ।
ਜੂਨ ਵਿੱਚ ਹੋਏ ਵਿਧਾਨ ਸਭਾ ਸੈਸ਼ਨ ਵਿੱਚ ਵਿਧਾਇਕਾਂ ਵੱਲੋਂ ਕੁੱਲ 1042 ਸੁਆਲ ਕੀਤੇ ਗਏ, ਜਿਨ੍ਹਾਂ ਵਿੱਚੋਂ 679 ਸੁਆਲ ਪ੍ਰਵਾਨ ਕੀਤੇ ਗਏ ਸਨ।
ਪ੍ਰਵਾਨ ਕੀਤੇ ਸੁਆਲਾਂ ਵਿੱਚੋਂ ਕਰੀਬ 44 ਫ਼ੀਸਦੀ ਸੁਆਲ ‘ਆਪ’ ਵਿਧਾਇਕਾਂ ਦੇ ਸਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਵਜ਼ੀਰ ਸ਼ਰਨਜੀਤ ਸਿੰਘ ਢਿੱਲੋਂ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਸੈਸ਼ਨ ਵਿੱਚ ਇੱਕ ਵੀ ਸੁਆਲ ਨਹੀਂ ਪੁੱਛਿਆ, ਜਦੋਂਕਿ ਬਿਕਰਮ ਸਿੰਘ ਮਜੀਠੀਆ ਨੇ 7 ਸੁਆਲ ਪੁੱਛੇ।
ਪੰਜਾਬ ਵਿਧਾਨ ਸਭਾ ਸਕੱਤਰੇਤ ਤੋਂ ਆਰਟੀਆਈ ਰਾਹੀਂ ਪ੍ਰਾਪਤ ਵੇਰਵਿਆਂ ਅਨੁਸਾਰ ਕੋਟਕਪੂਰਾ ਤੋਂ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਭ ਤੋਂ ਵੱਧ 62 ਸੁਆਲ ਸੈਸ਼ਨ ਦੌਰਾਨ ਪੁੱਛੇ, ਜਦੋਂਕਿ ਦੂਜਾ ਨੰਬਰ ‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ ਦਾ ਹੈ, ਜਿਸ ਨੇ 38 ਸੁਆਲ ਪੁੱਛੇ। ਜੈਤੋ ਹਲਕੇ ਦੇ ‘ਆਪ’ ਵਿਧਾਇਕ ਬਲਦੇਵ ਸਿੰਘ ਇਸ ਮਾਮਲੇ ਵਿੱਚ 35 ਸੁਆਲਾਂ ਨਾਲ ਤੀਜੇ ਨੰਬਰ ‘ਤੇ ਰਹੇ। ਇਸ ਸੈਸ਼ਨ ਵਿੱਚ ਕੁੱਲ 73 ਵਿਧਾਇਕਾਂ ਨੇ ਸੁਆਲ ਕੀਤੇ। ‘ਆਪ’ ਵਿਧਾਇਕ ਅਮਨ ਅਰੋੜਾ ਨੇ 24, ਨਾਜਰ ਸਿੰਘ ਮਾਨਸ਼ਾਹੀਆ ਨੇ 23, ਪ੍ਰੋ. ਬਲਜਿੰਦਰ ਕੌਰ ਨੇ 21 ਤੇ ਪਿਰਮਲ ਧੌਲਾ ਨੇ 16 ਸੁਆਲ ਪੁੱਛੇ ਹਨ। ਉਧਰ, ਹਰਦਿਆਲ ਸਿੰਘ ਕੰਬੋਜ ਨੇ 15, ਬਲਬੀਰ ਸਿੱਧੂ ਨੇ 18, ਕੁਲਬੀਰ ਜ਼ੀਰਾ ਨੇ 14, ਸੁਰਜੀਤ ਧੀਮਾਨ ਨੇ 13, ਹਰਿੰਦਰਪਾਲ ਚੰਦੂਮਾਜਰਾ ਨੇ 11 ਤੇ ਮਦਨ ਲਾਲ ਜਲਾਲਪੁਰ ਨੇ 14 ਸੁਆਲ ਕੀਤੇ ਹਨ। ਦੂਜੇ ਪਾਸੇ ਕੰਵਰਜੀਤ ਰੋਜ਼ੀ ਬਰਕੰਦੀ ਨੇ 2, ਦਿਲਰਾਜ ਭੂੰਦੜ ਨੇ 2, ਸੁਰਿੰਦਰ ਕੁਮਾਰ ਡਾਬਰ ਨੇ 2, ਰਾਜਿੰਦਰ ਬੇਰੀ ਨੇ ਇੱਕ ਤੇ ਹਰਜੋਤ ਕਮਲ ਨੇ 3 ਸੁਆਲ ਪੁੱਛੇ ਹਨ। ਅਕਾਲੀ ਤੇ ਕਾਂਗਰਸੀ ਵਿਧਾਇਕਾਂ ਦਾ ਤਰਕ ਹੈ ਕਿ ਉਨ੍ਹਾਂ ਦੇ ਸੁਆਲ ਪ੍ਰਵਾਨ ਹੀ ਨਹੀਂ ਕੀਤੇ ਗਏ।
ਇਨ੍ਹਾਂ ਵਿਧਾਇਕਾਂ ਨੇ ਇਕ ਵੀ ਸਵਾਲ ਨਹੀਂ ਪੁੱਛਿਆ
ਜਿਹੜੇ ਵਿਧਾਇਕਾਂ ਨੇ ਇੱਕ ਵੀ ਸੁਆਲ ਨਹੀਂ ਪੁੱਛਿਆ, ਉਨ੍ਹਾਂ ਵਿੱਚ ਵਿਧਾਇਕ ਓਮ ਪ੍ਰਕਾਸ਼ ਸੋਨੀ, ਸੁਨੀਲ ਦੱਤੀ, ਇੰਦਰਬੀਰ ਸਿੰਘ ਬੁਲਾਰੀਆ, ਰਾਜ ਕੁਮਾਰ ਵੇਰਕਾ, ਤਰਸੇਮ ਸਿੰਘ, ਸੁਖਵਿੰਦਰ ਸਿੰਘ ਡੈਨੀ, ਸੁੱਖ ਸਰਕਾਰੀਆ, ਪ੍ਰੀਤਮ ਸਿੰਘ ਕੋਟਭਾਈ, ਕੁਸ਼ਲਦੀਪ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਬੱਸੀ ਪਠਾਣਾਂ, ਦਵਿੰਦਰ ਸਿੰਘ ਘੁਬਾਇਆ, ਬਲਵਿੰਦਰ ਸਿੰਘ ਲਾਡੀ, ਫਤਹਿਜੰਗ ਸਿੰਘ ਬਾਜਵਾ, ਅਰੁਣ ਡੋਗਰਾ, ਸੁੰਦਰ ਸ਼ਾਮ ਅਰੋੜਾ, ਪਵਨ ਕੁਮਾਰ ਆਦੀਆ, ਪ੍ਰਗਟ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਚੌਧਰੀ ਸੁਰਿੰਦਰ ਸਿੰਘ, ਬਲਦੇਵ ਸਿੰਘ, ਸੰਜੀਵ ਤਲਵਾੜ, ਅਮਰੀਕ ਸਿੰਘ ਢਿੱਲੋਂ, ਦਰਸ਼ਨ ਸਿੰਘ ਬਰਾੜ, ਸੁਖਜੀਤ ਸਿੰਘ ਧਰਮਕੋਟ, ਜੋਗਿੰਦਰਪਾਲ, ਅਮਿਤ ਵਿੱਜ, ਰਾਜਿੰਦਰ ਸਿੰਘ ਸਮਾਣਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਜੈਇੰਦਰ ਸਿੰਗਲਾ, ਰਮਨਜੀਤ ਸਿੰਘ ਸਹੋਤਾ ਤੇ ਡਾ. ਧਰਮਬੀਰ ਅਗਨੀਹੋਤਰੀ ਸ਼ਾਮਲ ਹਨ।

 

RELATED ARTICLES
POPULAR POSTS