ਹਿਊਸਟਨ : ਭਾਰਤੀ ਮੂਲ ਦੇ ਇਕ ਅਮਰੀਕੀ ਸਿੱਖ ਨਾਗਰਿਕ ਅੰਮ੍ਰਿਤ ਸਿੰਘ ਨੇ ਅਮਰੀਕੀ ਸੂਬੇ ਟੈਕਸਾਸ ਦੇ ਹੈਰਿਸ ਕਾਊਂਟੀ ਵਿਖੇ ਡਿਪਟੀ ਕਾਂਸਟੇਬਲ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਹ ਅਮਰੀਕਾ ਵਿਚ ਪਹਿਲੇ ਦਸਤਾਰਧਾਰੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਹਨ। ਸਿਰਫ 21 ਸਾਲ ਦੇ ਅੰਮ੍ਰਿਤ ਸਿੰਘ ਅਜਿਹੇ ਪਹਿਲੇ ਅਧਿਕਾਰੀ ਹੋਣਗੇ, ਜੋ ਡਿਊਟੀ ਦੌਰਾਨ ਦਸਤਾਰ, ਦਾੜ੍ਹੀ ਤੇ ਲੰਮੇ ਵਾਲ ਰੱਖ ਸਕਣਗੇ। ਬੁੱਧਵਾਰ ਦਾ ਦਿਨ ਉਨ੍ਹਾਂ ਲਈ ਇਤਿਹਾਸਕ ਰਿਹਾ, ਕਿਉਂਕਿ ਨਵੀਂ ਨੀਤੀ ਦੇ ਲਾਗੂ ਹੋਣ ਨਾਲ ਅੰਮ੍ਰਿਤ ਸਿੰਘ ਲਈ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਧਾਰਨ ਕਰਨ ਦਾ ਰਸਤਾ ਸਾਫ ਹੋ ਗਿਆ। ਇਸ ਨੀਤੀ ਮੁਤਾਬਕ ਹੈਰਿਸ ਕਾਊਂਟੀ ਦੇ ਲਗਭਗ 7 ਕਾਂਸਟੇਬਲ ਦਫਤਰਾਂ ਵਿਚ ਅਧਿਕਾਰੀ ਵਰਦੀ ਨਾਲ ਆਪਣੇ ਧਾਰਮਿਕ ਚਿੰਨ੍ਹ ਧਾਰਨ ਕਰ ਸਕਦੇ ਹਨ। ਇਸ ਸਬੰਧੀ ਅੰਮ੍ਰਿਤ ਸਿੰਘ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਹੀ ਡਿਪਟੀ ਅਧਿਕਾਰੀ ਬਣਨਾ ਚਾਹੁੰਦਾ ਸੀ ਅਤੇ ਸਿੱਖ ਧਰਮ ਵੀ ਮੇਰੇ ਲਈ ਬਹੁਤ ਅਹਿਮ ਹੈ।
ਅੰਮ੍ਰਿਤ ਸਿੰਘ ਅਮਰੀਕਾ ‘ਚ ਪਹਿਲੇ ਸਿੱਖ ਡਿਪਟੀ ਕਾਂਸਟੇਬਲ ਬਣੇ
RELATED ARTICLES