ਵੈਨਕੂਵਰ : ਇਕ ਸਾਲ ਪਹਿਲਾਂ ਕੈਨੇਡਾ ਪਹੁੰਚੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ ਦੀ ਪਛਾਣ ਹਰਸ਼ਾਨਦੀਪ ਸਿੰਘ ਅੰਟਾਲ (20) ਵਜੋਂ ਹੋਈ ਹੈ, ਜੋ ਪਿੱਛੋਂ ਅੰਬਾਲਾ ਨੇੜਲੇ ਪਿੰਡ ਮੁਟੇਰੀ ਜੱਟਾਂ ਦਾ ਸੀ। ਉਹ ਇਕ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਦੇ ਸ਼ਹਿਰ ਐਡਮੰਟਨ ਆਇਆ ਸੀ ਅਤੇ ਹੁਣ ਪੜ੍ਹਾਈ ਦੇ ਨਾਲ ਸਕਿਓਰਿਟੀ ਗਾਰਡ ਵਜੋਂ ਕੰਮ ਕਰ ਰਿਹਾ ਸੀ। ਪੁਲਿਸ ਅਨੁਸਾਰ ਸ਼ਨਿੱਚਰਵਾਰ ਸਵੇਰੇ ਘਰ ਵਿਚ ਵਾਰਦਾਤ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਨੌਜਵਾਨ ਗੰਭੀਰ ਜ਼ਖ਼ਮੀ ਸੀ।
Check Also
ਟਰੂਡੋ ਸਰਕਾਰ ਡੇਗਣ ਦੀ ਇਕ ਹੋਰ ਕੋਸ਼ਿਸ਼ ਨਾਕਾਮ
ਕੰਸਰਵੇਟਿਵ ਆਗੂ ਪੋਲੀਵਰ ਵੱਲੋਂ ਰੱਖਿਆ ਆਖਰੀ ਬੇਭਰੋਸਗੀ ਮਤਾ ਵੀ ਠੁੱਸ ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੀ …