-8.3 C
Toronto
Sunday, January 18, 2026
spot_img
Homeਕੈਨੇਡਾਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਤਾਸ਼ ਦੇ ਮੁਕਾਬਲੇ

ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਤਾਸ਼ ਦੇ ਮੁਕਾਬਲੇ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼ : ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ 17 ਜੁਲਾਈ 2016, ਦਿਨ ਐਤਵਾਰ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਸੈਂਡਲਵੂਡ ਪਾਰਕਵੇ ਅਤੇ ਚਿੰਕੂਜ਼ੀ ਸੜਕ ਦੇ ਖੂੰਜੇ ਹੈ,  ਵਿਖੇ ਸਵੇਰੇ 11 ਵਜੇ  ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।  ਇਨ੍ਹਾਂ ਮੁਕਾਬਲਿਆਂ ਦੀਆਂ ਐਂਟਰੀਆ 10:30 ਵਜੇ ਸਵੇਰੇ ਤੋਂ 11 ਵਜੇ ਤੱਕ ਪਾਈਆਂ ਜਾਣਗੀਆਂ, ਅਤੇ ਐਂਟਰੀ ਫੀਸ 5 ਡਾਲਰ ਹੋਵੇਗੀ। ਕਲੱਬ ਵਲੋਂ ਕਾਮਾਗਾਟਾ ਮਾਰੂ ਕਾਂਡ ਦੇ ਦੁਖਾਂਤ ਦੀ ਜਿਮੇਵਾਰੀ ਲੈਂਦਿਆਂ ਕੈਨੇਡਾ ਦੀ ਕੇਂਦਰ ਸਰਕਾਰ ਵਲੋਂ ਮੰਗੀ ਮੁਆਫ਼ੀ ਦੀ ਪ੍ਰਸ਼ੰਸਾ ਵੀ ਕੀਤੀ ਗਈ।
ਪੰਜਾਬ ਦੇ ਖੂੰਢਾਂ ਤੋਂ ਕਨੇਡਾ ਦੇ ਕਮਿਊਨਿਟੀ ਸੈਂਟਰਾਂ ਵਿਚਕਾਰ ਦੇ ਬਦਲ ਨੂੰ ਨਵੇਂ ਆਏ ਪੰਜਾਬੀ ਬਜ਼ੁਰਗ ਅਪਣੇ ਹੱਡੀਂ ਹੰਢਾਉਂਦੇ ਹਨ।  ਬੇਸ਼ੱਕ ਸਾਰੇ ਸੰਗੀ ਸਾਥੀ ਜੋ ਉਹ ਛੱਡ ਕੇ ਆਏ ਹੁੰਦੇ ਹਨ, ਇਨ੍ਹਾਂ ਸੈਂਟਰਾਂ ਵਿਚ ਨਹੀਂ ਮਿਲਦੇ, ਪਰ ਸੀਨੀਅਰ ਕਲੱਬਾਂ ਵਿਚ ਰੱਲ ਮਿਲ ਉਹ, ਜਿਸ ਮਾਹੌਲ ਨੂੰ ਨੂੰ ਕਦੇ ਪੰਜਾਬ ਵਿਚ ਮਾਣਦੇ ਸੀ,  ਸਿਰਜਣ ਲਈ ਅਪਣਾ ਪੂਰਾ ਤਾਣ ਲਾਉਂਦੇ ਹਨ।  ਘਰ ਦੇ ਅਪਣੇ ਜਿਮੇ ਲੱਗੇ ਕੰਮਾਂ ਕਾਰਾਂ ਨੂੰ ਨਿਪਟਾ ਅਕਸਰ ਵੱਡੀ ਗਿਣਤੀ ਵਿਚ, ਬਜ਼ੁਰਗ, ਇਨ੍ਹਾਂ ਕਲੱਬਾਂ ਵਿਚ ਦੁਪਿਹਰ ਦਾ ਸਮਾਂ ਇਕੱਠੇ ਬੈਠ ਮਾਣਨ ਲਈ ਆਉਂਦੇ ਹਨ।  ਹੋਰ ਮੰਨੋਰੰਜਣ ਤੋਂ ਇਲਾਵਾ, ਤਾਸ਼ ਦੀ ਬਾਜ਼ੀ, ਬਹੁਤਿਆਂ ਦੇ ਮਨ ਪ੍ਰਚਾਵੇ ਦਾ ਸਾਧਨ ਬਣਦੀ ਹੈ ਅਤੇ ਕਈ ਉਸ ਵਿਚਲੀ ਮੁਹਾਰਤ ਵਿਚ ਮਾਣ ਮਹਿਸੂਸ ਕਰਦੇ ਹਨ। ਇਸੇ ਮੁਹਾਰਤ ਦੇ ਮੁਕਾਬਲੇ ਕਰਵਾਉਣ ਲਈ, ਵੱਖ-ਵੱਖ ਕਲੱਬਾਂ ਵਲੋਂ ਹਰ ਸਾਲ ਗਰਮੀ ਦੇ ਦਿਨੀ ਤਾਸ਼ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਗੱਲ ਨੂੰ ਮੁੱਖ ਰਖਕੇ, ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਇਹ ਮੁਕਾਬਲੇ ਅਪਣੇ ਵੱਲੋਂ ਪੂਰੀ ਤਨ ਦੇਹੀ ਨਾਲ ਕਰਵਾਏ ਜਾ ਰਹੇ ਹਨ, ਤਾਂ ਜੋ ਇਸ ਵਿਚ ਸ਼ਾਮਿਲ ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਪੂਰਾ ਮਨਪ੍ਰਚਾਵਾ ਕੀਤਾ ਜਾ ਸਕੇ।  ਇਸ ਸਮੇਂ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਜੇਤੂ ਖਿਡਾਰੀਆਂ ਨੂੰ ਚੰਗੇ ਇਨਾਮਾਂ ਦਾ ਇੰਤਜਾਂਮ ਵੀ ਕੀਤਾ ਗਿਆ ਹੈ। ਇਨ੍ਹਾਂ ਮੁਕਾਬਲਿਆਂ ਦੇ ਨਿਯਮਾਂ ਬਾਰੇ ਦਸਦਿਆਂ ਕਲੱਬ ਦੇ ਪ੍ਰਧਾਨ ਸ: ਇੰਦਰਜੀਤ ਗਰੇਵਾਲ ਨੇ ਦੱਸਿਆ ਕਿ ਇਨ੍ਹਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ, ਕਲੱਬ ਦੇ ਨਾਮਜਦ ਮੈਂਬਰ ਰੈਫਰੀਆਂ ਦੀ ਜਿਮੇਵਾਰੀ ਨਿਭਾਉਣਗੇ ਅਤੇ ਕਿਸੇ ਵਿਵਾਦ ਦੀ ਸੂਰਤ ਵਿਚ ਕਮੇਟੀ ਦਾ ਫੈਸਲਾ ਅੰਤਿਮ ਮੰਨਿਆਂ ਜਾਵੇਗਾ।
ਕਲੱਬ ਵਲੋਂ, ਬੁੱਧਵਾਰ, 18 ਮਈ, 2016 ਨੂੰ ਸਰਕਾਰੀ ਤੌਰ ‘ਤੇ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ, ਪਾਰਲੀਮੈਂਟ ਵਿਚ ਕਾਮਾਗਾਟਾ ਮਾਰੂ ਘਟਨਾ ਦੀ ਮੁਆਫ਼ੀ ਮੰਗਣ ਦੀ ਸ਼ਲਾਘਾ ਵੀ ਕੀਤੀ ਗਈ।  ਇਸ ਕਲੱਬ ਬਾਰੇ ਜਾਂ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਇੰਦਰਜੀਤ ਸਿੰਘ ਗਰੇਵਾਲ (647 723 9103) ਜਾਂ ਤਾਰਾ ਸਿੰਘ ਗਿੱਲ (647 706 5870) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS