Breaking News
Home / ਕੈਨੇਡਾ / ਖਾਲਸਾ ਕਮਿਊਨਿਟੀ ਸਕੂਲ,ਬਰੈਂਪਟਨ ਵਿੱਚ ਸਾਲਾਨਾ ਸਪੈਲਿੰਗ ਬੀ ਮੁਕਾਬਲੇ ਦਿਲਚਸਪ ਰਹੇ

ਖਾਲਸਾ ਕਮਿਊਨਿਟੀ ਸਕੂਲ,ਬਰੈਂਪਟਨ ਵਿੱਚ ਸਾਲਾਨਾ ਸਪੈਲਿੰਗ ਬੀ ਮੁਕਾਬਲੇ ਦਿਲਚਸਪ ਰਹੇ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਪੱਧਰ ਤੇ ਸਪੈਲਿੰਗ ਬੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਗਰੇਡ 3 ਤੋਂ ਲੈ ਕੇ ਗਰੇਡ 8 ਤੱਕ ਸਾਰੇ ਬੱਿਚਆਂ ਨੇ ਹਿੱਸਾ ਲਿਆ।ਇਸ ਪ੍ਰੋਗਰਾਮ ਨੂੰ ਟੀਚਰ ਇਲੀਜ਼ਬਥ ਕਾਹਲੋਂ ਨੇਂ ਕੋਆਰਡੀਨੇਟ ਕੀਤਾ ਅਤੇ ਸ਼ਬਦਾਂ ਦੇ ਉੱਚਾਰਣ ਦੀ ਭੂਮਿਕਾ ਮਿਸ ਨਵਜੀਤ ਕੌਰ ਧਾਲੀਵਾਲ, ਮਿਸਟਰ ਕੌਪਸਟੇਕ ਅਤੇ ਜੱਜਾਂ ਦੀ ਭੁਮਿਕਾ ਪੁਲਿਸ ਅਫਸਰ ਸੋਹੇਲ ਨਦੀਮ, ਰੌਬ ਗਰੇਵਾਲ ਅਤੇ ਸਕੂਲ ਵਲੋਂ ਮਿਸ ਅਮ੍ਰਿਤ ਕੌਰ ਧਾਲੀਵਾਲ ਨੇ ਨਿਭਾਈ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਚੁਣਨ ਲਈ ਕਲਾਸਾਂ ਵਿੱਚ ਟੈਸਟਾਂ ਦੇ ਤਿੰਨ ਰਾਉਂਡ ਕਰਵਾਏ ਗਏ। ਕੈਟੇਗਰੀ 1 ਗਰੇਡ 3-5 ਵਿੱਚ ਫਾਈਨਲ 27 ਵਿਦਿਆਰਥੀਆਂ ਵਿੱਚੋਂ ਪਰਮੀਤਪਾਲ ਸਿੰਘ ਢਿੱਲੋਂ ਜੇਤੂ ਬਣੇਂ ਅਤੇ ਕੈਟੇਗਰੀ 2,ਗਰੇਡ 6-8 ਫਾਈਨਲ 21 ਦਾ ਮੁਕਾਬਲਾ ਸ਼ਾਹਾਨਰਾਜ਼ ਸਿੰਘ ਗੋਰਾਇਆਂ ਨੇਂ ਜਿੱਤਿਆ।ਇਸ ਮੁਕਾਬਲੇ ਵਿੱਚ ਜੇਤੂਆਂ ਨੂੰ ਸੈਮਸੰਗ ਕਪੰਨੀ ਦੇ ਆਈਪੈਡ ਇਨਾਮ ਦੇ ਤੌਰ ਤੇ ਦਿੱਤੇ ਗਏ। ਪੰਜਾਬੀ ਅਤੇ ਭਾਰਤੀ ਕਮਿਉਨਿਟੀ ਦੇ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਖਾਲਸਾ ਕਮਿਉਨਿਟੀ ਸਕੂਲ ਵਿੱਚ ਬੱਚਿਆਂ ਨੂੰ ਕਨੇਡੀਅਨ ਦੇ ਨਾਲ-ਨਾਲ ਪੰਜਾਬੀ ਅਤੇ ਭਾਰਤੀ ਸੰਸਕ੍ਰਿਤੀ ਨਾਲ ਜੋੜਨ ਦੇ ਤਹਿਤ,ਸਿੱਖ ਅਤੇ ਦੂਸਰੇ ਧਰਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ। ”ਖਾਲਸਾ ਕਮਿਉਨਿਟੀ ਸਕੂਲ ਵਲੋਂ ਆਪਣੇਂ ਭਰਾ ਅਮਿਤੋਜ਼ ਬੰਗਾ ਨਾਲ ਧਾਰਮਿਕ ਅਤੇ ਕਮਿਉਨਿਟੀ ਪ੍ਰੋਗਰਾਮਾਂ ਵਿੱਚ ਕੀਰਤਨ ਕਰਨ,ਪਹਿਲੀ ਵਾਰ ਸਪੈਲਿੰਗ ਬੀ ਮੁਕਾਬਲੇ ਵਿੱਚ ਹਿੱਸਾ ਲੈਕੇ ਆਪਣੀਂ ਕਲਾਸ ਵਿੱਚੋਂ ਤਿੰਨ ਸਾਥੀਆਂ ਨਾਲ ਫਸਟ ਆਉਣ ਵਾਲੀ, ਮੇਘਨ ਕੌਰ ਬੰਗਾ ਨੇਂ ਕਿਹਾ,”ਮੈਂ ਪਹਿਲਾਂ ਥੋੜਾ ਜਿਹਾ ਘਬਰਾਈ ਹੋਈ ਸੀ ਪਰ ਬਾਅਦ ਵਿੱਚ ਇਹ ਸਪੈਲਿੰਗ ਬੀ ਮੁਕਾਬਲਾ ਮੇਰੇ ਲਈ ਦਿਲਚਸਪ ਬਣ ਗਿਆ”।
ਮੇਘਨ ਕੌਰ ਬੰਗਾ ਦੇ ਭਰਾ ਅਮਿਤੋਜ਼ ਬੰਗਾ ਨੇਂ ਕਿਹਾ,”ਮੈਂ ਬਹੁਤ ਖੁਸ਼ ਹਾਂ ਕਿ ਮੇਰਾ ਹਮਜਮਾਤੀ ਅਤੇ ਦੋਸਤ ਪਰਮੀਤਪਾਲ ਸਿੰਘ ਢਿੱਲੋਂ ਸਪੈਲਿੰਗ ਬੀ ਗਰੇਡ 3-5 ਦੇ  ਮੁਕਾਬਲੇ ਵਿੱਚ ਸਕੂਲ ਚੈਂਪੀਅਨ ਬਣਿਆਂ ਹੈ”। ਇੱਥੇ ਇਹ ਵਰਨਣਯੋਗ ਹੈ ਕਿ ਖਾਲਸਾ ਕਮਿਉਨਿਟੀ ਸਕੂਲ ਸਾਰੇ ਸੂਬੇ ਵਿੱਚੋਂ ਪਹਿਲੇ 10 ਉੱਚ ਪੱਧਰ ਦੇ ਸਕੂਲਾਂ ਵਿੱਚ ਆਪਣਾ ਨਾਂ ਦਰਜ਼ ਕਰਵਾ ਚੁੱਕਾ ਹੈ ਜਿਸ ਲਈ ਸਕੂਲ ਪ੍ਰਿੰਸੀਪਲ ਰਿਪਸੋਧਕ ਸਿੰਘ ਗਰੇਵਾਲ ਵਧਾਈ ਦੇ ਪਾਤਰ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …