ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਦੀ ਬੌਨੀ ਬਰੇਸ ਸੀਨੀਅਰ ਕਲੱਬ ਨੇ ਪਿਛਲੇ ਦਿਨੀਂ ਕੈਨੇਡਾ ਡੇਅ ਮਨਾਇਆ। ਇਸ ਮੌਕੇ ਦੂਜੀਆਂ ਕਲੱਬ: ਦੇ ਨੁਮਾਇੰਦੇ ਵੀ ਪਹੁੰਚੇ। ਰੀਜਨਲ ਕਉਂਸਲਰ ਗੁਰਪ੍ਰੀਤ ਸਿੰਘ ਢਿਲੋਂ ਨੇ ਆਯੋਜਨ ਦੀ ਸ਼ੋਭਾ ਵਧਾਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਰਮਲ ਸਿੰਘ ਧਰਨੀ ਨੇ ਬਾਖੂਬੀ ਨਿਭਾਈ। ਕਲੱਬ ਦੇ ਪ੍ਰਧਾਨ ਮੋਹਨ ਸਿੰਘ ਭੰਗੂ ਨੇ ਆਪਣੇ ਭਾਸ਼ਣ ਵਿਚ ਸਭ ਨੂੰ ਜੀ ਆਇਆ ਆਖਿਆ ਅਤੇ ਕੈਨੇਡਾ ਡੇਅ ਦੀ ਅਹਿਮੀਅਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।