ਜਲੰਧਰ : ਪੰਜਾਬ ਵਿਧਾਨ ਸਭਾ ਦੀਆਂ ਵਰਤਮਾਨ ਚੋਣਾਂ-2022 ਵਿਚ ਪਰਵਾਸੀ ਪੰਜਾਬੀਆਂ ਦੀ ਦਿਲਚਸਪੀ ਇਸ ਵਾਰ ਲਗਭਗ ਨਾਂਹ ਦੇ ਬਰਾਬਰ ਹੈ। ਇਹ ਪ੍ਰਗਟਾਵਾ ਸਤਨਾਮ ਸਿੰਘ ਚਾਹਲ ਕਾਰਜਕਾਰੀ ਡਾਇਰੈਕਟਰ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਜਲੰਧਰ ਵਿਚ ਕੀਤਾ ਹੈ। ਚਾਹਲ ਨੇ ਕਿਹਾ ਕਿ ਜਾਪਦਾ ਹੈ ਕਿ ਪਰਵਾਸੀ ਪੰਜਾਬੀ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਤਿਆਗ ਚੁੱਕੇ ਹਨ। ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2017 ਵਿਚ, ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਅਕਾਲੀ-ਭਾਜਪਾ, ਕਾਂਗਰਸ ਅਤੇ ਇੱਥੋਂ ਤੱਕ ਕਿ ਖੱਬੇ ਪੱਖੀ ਪਾਰਟੀਆਂ ਨੇ ਹਮਲਾਵਰ ਢੰਗ ਨਾਲ ਲੁਭਾਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਿਦੇਸ਼ੀ ਸਮਰਥਕ ਚੋਣਾਂ ਤੋਂ ਇੱਕ ਜਾਂ ਦੋ ਮਹੀਨੇ ਪਹਿਲਾਂ ਪੰਜਾਬ ਆ ਜਾਂਦੇ ਸਨ ਅਤੇ ਪਾਰਟੀਆਂ ਦੀ ਮੇਜ਼ਬਾਨੀ ਕਰਦੇ ਸਨ ਕਿ ਉਹ ਆਪਣੇ ਨੇੜਲਿਆਂ ਨੂੰ ਆਪਣੀ ਪਾਰਟੀ ਨੂੰ ਵੋਟ ਪਾਉਣ ਲਈ ਮਨਾਉਣ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ, ਪਰਵਾਸੀ ਭਾਰਤੀ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਉਤਰੇ ਸਨ, ਮੁੱਖ ਤੌਰ ‘ਤੇ ਆਮ ਆਦਮੀ ਪਾਰਟੀ (ਆਪ) ਲਈ ਕੈਨਵਸ ਬਣਾਉਣ ਲਈ। ਕੈਨੇਡਾ ਆਧਾਰਿਤ ਸਮਰਥਕਾਂ ਨੇ ਟੋਰਾਂਟੋ ਤੋਂ ਨਵੀਂ ਦਿੱਲੀ (19 ਜਨਵਰੀ, 2017) ਲਈ ਫਲਾਈਟ ਵੀ ਚਾਰਟਰ ਕੀਤੀ ਸੀ। ਪਰ ਇਸ ਵਾਰ ਕਿਸੇ ਵੀ ਐਨ.ਆਰ.ਆਈ ਗਰੁੱਪ ਵੱਲੋਂ ਕਿਸੇ ਵੀ ਸਿਆਸੀ ਪਾਰਟੀ ਲਈ ਕੋਈ ਢੋਲ ਵਾਜਾ ਗਾਜਾ ਵਜਾਉਣ ਦਾ ਫੈਸਲਾ ਨਹੀਂ ਕੀਤਾ ਹੈ।ਚਾਹਲ ਨੇ ਕਿਹਾ ਕਿ ਇਸ ਵਾਰ ਸਥਿਤੀ ਬਿਲਕੁਲ ਵੱਖਰੀ ਹੈ। ਢੋਲ ਗਾਇਬ ਹੋਣਗੇ, ਐਨ.ਆਰ.ਆਈ. ਵੀ ਨਿਰਾਸ਼ ਹਨ। ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਹਨਾਂ ਦੀ ਮਾਤ ਭੂਮੀ ਵਿਚ ਤਬਦੀਲੀ ਲਿਅਉਣ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਫਲ ਨਹੀਂ ਦੇਣਗੀਆਂ। ਚਾਹਲ ਨੇ ਅੱਗੇ ਕਿਹਾ ਕਿ ਉਹਨਾਂ ਨੇ ਵੱਖ-ਵੱਖ ਰਾਜਨੀਤਕਿ ਸੰਗਠਨਾਂ ਨੂੰ ਅਜ਼ਮਾਇਆ ਅਤੇ ਪਰਖਿਆ ਹੈ ਅਤੇ ਹੁਣ ਅਸੀਂ ਆਪਣਾ ਪੈਸਾ ਅਤੇ ਊਰਜਾ ਇੱਕ ਵਿਅਰਥ ਅਭਿਆਸ ‘ਤੇ ਬਰਬਾਦ ਨਹੀਂ ਕਰਨਾ ਚਾਹੁੰਦੇ, ਉਹਨਾਂ ਨੇ ਸਮੁੱਚੇ ਤੌਰ ‘ਤੇ ਭਾਰਤ ਦੇ ਰਾਜਨੀਤਕ ਵਰਗ ਵਿਚ ਵਿਸ਼ਵਾਸ਼ ਗੁਆ ਦਿਤਾ ਹੈ। ਉਨ੍ਹਾਂ ਪੰਜਾਬ ਦੇ ਸਿਆਸਤਦਾਨਾਂ ਨੂੰ ਯਾਦ ਦਿਵਾਇਆ ਕਿ ਪਰਵਾਸੀ ਪੰਜਾਬੀ ਹੁਣ ਉਨ੍ਹਾਂ ਲਈ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਿੰਗਮੇਕਰ ਵਜੋਂ ਆਪਣੀ ਭੂਮਕਿਾ ਨਿਭਾਉਣਗੇ ਅਤੇ ਆਪਣੇ ਭਵਿਖ ਦਾ ਵੀ ਫੈਸਲਾ ਕਰਨਗੇ। ਚਾਹਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਿਆਸੀ ਆਗੂਆਂ ਦੀ ਖਾਤਰ ਆਪਸ ਵਿਚ ਨਾ ਲੜਨ ਸਗੋਂ ਸਹੀ ਤੇ ਚੰਗੇ ਉਮੀਦਵਾਰ ਨੂੰ ਵੋਟ ਪਾਉਣ, ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਹੋਵੇ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …