ਲੰਡਨ/ਬਿਊਰੋ ਨਿਊਜ਼
ਭਾਰਤੀ ਮੂਲ ਦੇ 12 ਸਾਲਾ ਲੜਕੇ ਨੇ ਯੂਕੇ ਵਿੱਚ ਟੈਲੀਵਿਜ਼ਨ ਉੱਤੇ ਪ੍ਰਸਾਰਿਤ ਹੁੰਦੇ ਮਕਬੂਲ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਚਾਈਲਡ ਜੀਨੀਅਸ ਦਾ ਖ਼ਿਤਾਬ ਜਿੱਤ ਲਿਆ ਹੈ।
ਰਾਹੁਲ ਨੇ ਸਾਰੇ ਸਵਾਲਾਂ ਦੇ ਸਹੀ ਜਵਾਬ ਦਿੱਤੇ। ਚੈਨਲ 4 ਉੱਤੇ ਪ੍ਰਸਾਰਤ ਹੁੰਦੇ ਮੁਕਾਬਲੇ ਵਿੱਚ ਰਾਹੁਲ ਨੇ ਪ੍ਰੋਗਰਾਮ ਦੇ ਫਿਨਾਲੇ ਵਿੱਚ ਆਪਣੇ ਨੌਂ ਸਾਲਾ ਵਿਰੋਧੀ ਰੋਨਨ ਨੂੰ 10-4 ਦੇ ਫ਼ਰਕ ਨਾਲ ਹਰਾਇਆ। ਉੱਤਰੀ ਲੰਡਨ ਦੇ ਸਕੂਲ ਵਿੱਚ ਪੜ੍ਹਦੇ ਰਾਹੁਲ ਨੇ 19ਵੀਂ ਸਦੀ ਨਾਲ ਸਬੰਧਤ ਕਲਾਕਾਰਾਂ ਵਿਲੀਅਮ ਹੋਲਮਨ ਹੰਟ ਤੇ ਜੌਹਨ ਐਵਰੈੱਟ ਮਿਲਾਇਸ ਬਾਬਤ ਪੁੱਛੇ ਸਵਾਲ ਦਾ ਜਵਾਬ ਦੇ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਉਂਜ ਫਾਈਨਲ ਦੌਰਾਨ ਰਾਹੁਲ ਨੇ 18ਵੀਂ ਸਦੀ ਦੇ ਇੰਗਲੈਂਡ ਵਿੱਚ ਐਡਵਰਡ ਜੈੱਨਰਜ਼ ਮੈਡੀਕਲ ਇਨੋਵੇਸ਼ਨ ਤੇ ਮੈਥਡੋਲੋਜੀ ਵਿਸ਼ੇ ਦੀ ਚੋਣ ਕਰਕੇ ਸਭ ਨੂੰ ਪ੍ਰਭਾਵਿਤ ਕੀਤਾ।