Home / ਭਾਰਤ / ਚੀਨ ਨੂੰ ਰਾਜਨਾਥ ਸਿੰਘ ਦੀ ਚਿਤਾਵਨੀ

ਚੀਨ ਨੂੰ ਰਾਜਨਾਥ ਸਿੰਘ ਦੀ ਚਿਤਾਵਨੀ

ਕਿਹਾ, ਭਾਰਤ ਨੂੰ ਅੱਖਾਂ ਵਿਖਾਉਣ ਦੀ ਕਿਸੇ ‘ਚ ਹਿੰਮਤ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਫੌਜ ਨੂੰ ਦੇਸ਼ ਦੀ ਰਾਖੀ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਦੱਸਦਿਆਂ ਕਿਹਾ ਕਿ ਡੋਕਲਾਮ ਸੰਕਟ ਦਾ ਹੱਲ ਜਲਦੀ ਹੀ ਹੋ ਜਾਵੇਗਾ। ਸੋਮਵਾਰ ਨੂੰ ਇੰਡੋ-ਤਿੱਬਤ ਬਾਰਡਰ ਪੁਲਿਸ ਦੇ ਇਕ ਪ੍ਰੋਗਰਾਮ ਵਿਚ ਬੋਲਦਿਆਂ ਉਹਨਾਂ ਉਮੀਦ ਪ੍ਰਗਟਾਈ ਕਿ ਇਸ ਸਬੰਧੀ ਚੀਨ ਵਲੋਂ ਉਸਾਰੂ ਪਹਿਲ ਕੀਤੀ ਜਾਵੇਗੀ। ਉਹਨਾਂ ਭਰੋਸਾ ਪ੍ਰਗਟ ਕੀਤਾ ਕਿ ਡੋਕਲਾਮ ਸੰਕਟ ਜਲਦੀ ਹੀ ਬੀਤੇ ਸਮੇਂ ਦੀ ਗੱਲ ਬਣ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ ਕਿ ਉਹ ਆਪਣੇ ਸਭ ਗੁਆਂਢੀ ਦੇਸ਼ਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਜੇ ਕੋਈ ਚੁਣੌਤੀ ਆਈ ਤਾਂ ਭਾਰਤੀ ਫੌਜ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਿਚ ਸਮਰੱਥ ਹੈ। ਇੰਡੋ-ਤਿੱਬਤ ਬਾਰਡਰ ਪੁਲਿਸ ਦੇ ਜਵਾਨਾਂ ਦੇ ਹੌਸਲੇ ਦੀ ਸ਼ਲਾਘਾ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਇਕ ਵਾਰ ਲੱਦਾਖ ਗਏ ਸਨ। ਜਿੰਨੀ ਠੰਡੀ ਮੈਂ ਉਥੇ ਦੇਖੀ, ਓਨੀ ਪਹਿਲਾਂ ਕਦੇ ਵੀ ਕਿਤੇ ਨਹੀਂ ਦੇਖੀ। ਮੈਨੂੰ ਪਤਾ ਹੈ ਕਿ ਜਵਾਨਾਂ ਨੂੰ ਉਥੇ ਰਹਿਣ ਸਮੇਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਇਨ੍ਹਾਂ ਮੁਸ਼ਕਲਾਂ ਦੇ ਹੱਲ ਬਾਰੇ ਗ੍ਰਹਿ ਸਕੱਤਰ ਨਾਲ ਗੱਲਬਾਤ ਕਰਨਗੇ। ਉਹਨਾਂ ਉਮੀਦ ਪ੍ਰਗਟਾਈ ਕਿ ਡੋਕਲਾਮ ਮੁੱਦੇ ਦਾ ਉਸਾਰੂ ਹੱਲ ਲੱਭਣ ਵਿਚ ਚੀਨ ਵੀ ਮੱਦਦ ਕਰੇਗਾ। ਇਸ਼ਾਰਿਆਂ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਕੋਲ ਇੰਨੀ ਬਾਹਦਰ ਫੌਜ ਹੈ ਕਿ ਉਸ ਨੂੰ ਅੱਖਾਂ ਵਿਖਾਉਣ ਦੀ ਹਿੰਮਤ ਕਿਸੇ ‘ਚ ਨਹੀਂ ਹੈ।
ਡੋਕਲਾਮ ਨੂੰ ਲੈ ਕੇ ਭਾਰਤ-ਚੀਨ ‘ਚ ਤਣਾਅ
ਡੋਕਲਾਮ ਵਿਚ ਸਰਹੱਦੀ ਵਿਵਾਦ ਨੂੰ ਲੈ ਕੇ ਚੀਨ ਤੇ ਭਾਰਤ ਵਿਚਕਾਰ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ। ਚੀਨ ਭਾਰਤ ਕੋਲੋਂ ਫੌਜ ਹਟਾਉਣ ਦੀ ਮੰਗ ਕਰ ਰਿਹਾ ਹੈ, ਜਦਕਿ ਭਾਰਤ ਦਾ ਕਹਿਣਾ ਹੈ ਕਿ ਡੋਕਲਾਮ ‘ਤੇ ਰੋਕ ਬਿਨਾ ਕਿਸੇ ਸ਼ਰਤ ਦੇ ਲੱਗੇਗੀ। ਚੀਨੀ ਮੀਡੀਆ ਇਸ ਮੁੱਦੇ ‘ਤੇ ਭਾਰਤ ਨੂੰ ਜੰਗ ਦੀਆਂ ਧਮਕੀਆਂ ਦੇ ਰਿਹਾ ਹੈ।

ਡੋਕਲਾਮ ਵਿਵਾਦ ਸਬੰਧੀ ਭਾਰਤ ਨੂੰ ਮਿਲਿਆ ਜਪਾਨ ਦਾ ਸਮਰਥਨ
ਭਾਰਤ ਵਲੋਂ ਕੀਤੀ ਗਈ ਫੌਜ ਦੀ ਤਾਇਨਾਤੀ ਨੂੰ ਦੱਸਿਆ ਸਹੀ ਕਦਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਡੋਕਲਾਮ ਵਿਵਾਦ ਦੇ ਚੱਲਦਿਆਂ ਭਾਰਤ ਨੂੰ ਜਪਾਨ ਦਾ ਸਮਰਥਨ ਮਿਲ ਗਿਆ ਹੈ। ਜਪਾਨ ਦਾ ਕਹਿਣਾ ਹੈ ਕਿ ਡੋਕਲਾਮ ਵਿਚ ਭਾਰਤ ਵੱਲੋਂ ਕੀਤੀ ਗਈ ਫੌਜ ਦੀ ਤਾਇਨਾਤੀ ਸਹੀ ਹੈ। ਇਸ ਦੇ ਨਾਲ ਹੀ ਜਪਾਨ ਨੇ ਕਿਹਾ ਕਿ ਭਾਰਤ, ਚੀਨ ਤੇ ਭੂਟਾਨ ਨੂੰ ਗੱਲਬਾਤ ਜ਼ਰੀਏ ਮੁੱਦਾ ਸੁਲਝਾਉਣਾ ਚਾਹੀਦਾ ਹੈ। ਕਿਸੇ ਵੀ ਦੇਸ਼ ਦੇ ਇਲਾਕੇ ਦੀ ਹਾਲਤ ਵਿਚ ਬਦਲਾਅ ਕਰਨ ਦੀ ਕੋਸ਼ਿਸ਼ ਨੂੰ ਜਪਾਨ ਨੇ ਸਹੀ ਨਹੀਂ ਦੱਸਿਆ। ਜਪਾਨ ਅਜਿਹਾ ਪਹਿਲਾ ਦੇਸ਼ ਹੈ ਜਿਸ ਨੇ ਡੋਕਲਾਮ ਵਿਵਾਦ ‘ਤੇ ਖੁੱਲ੍ਹ ਕੇ ਆਪਣੀ ਗੱਲ ਰੱਖੀ ਹੈ।
ਜਪਾਨ ਦੇ ਰਾਜਦੂਤ ਕੇਨਜੀ ਹਿਰਾਮਾਤਸੁ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਡੋਕਲਾਮ ਭੂਟਾਨ ਤੇ ਚੀਨ ਵਿਚਕਾਰ ਵਿਵਾਦਤ ਖੇਤਰ ਹੈ ਤੇ ਦੋਵੇਂ ਦੇਸ਼ ਗੱਲਬਾਤ ਕਰ ਰਹੇ ਹਨ। ਅਸੀਂ ਵੀ ਸਮਝਦੇ ਹਾਂ ਕਿ ਭਾਰਤ ਦੀ ਭੂਟਾਨ ਨਾਲ ਇੱਕ ਗੱਲ ਹੈ ਤੇ ਇਸੇ ਵਜ੍ਹਾ ਤੋਂ ਭਾਰਤੀ ਫੌਜ ਇਲਾਕੇ ਵਿਚ ਮੌਜੂਦ ਹੈ। ਰਾਜਦੂਤ ਨੇ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਸਪੱਸ਼ਟ ਕਰ ਦਿੱਤੀ ਹੈ ਕਿ ਭਾਰਤ ਹੱਲ ਕੱਢਣ ਲਈ ਚੀਨ ਨਾਲ ਗੱਲਬਾਤ ਰਾਜਦੂਤਾਂ ਜ਼ਰੀਏ ਜਾਰੀ ਰੱਖੇਗਾ।

 

Check Also

ਰੂਸ ਨੇ ਬਣਾਈ ਕਰੋਨਾ ਵੈਕਸੀਨ

ਅਮਰੀਕਾ ਤੇ ਬ੍ਰਿਟੇਨ ਵਰਗੇ ਮੁਲਕ ਹੱਥ ਮਲਦੇ ਰਹਿ ਗਏ ਰੂਸ ਦੇ ਰਾਸ਼ਟਰਪਤੀ ਪੂਤਿਨ ਦੀ ਬੇਟੀ …