-8 C
Toronto
Friday, December 26, 2025
spot_img
Homeਦੁਨੀਆਭਾਰਤ ਦੇ ਇਤਰਾਜ ਦੇ ਬਾਵਜੂਦ ਚੀਨ ਵੱਲੋਂ ਬ੍ਰਹਮਪੁੱਤਰ 'ਤੇ ਡੈਮ ਬਣਾਉਣ ਦਾ...

ਭਾਰਤ ਦੇ ਇਤਰਾਜ ਦੇ ਬਾਵਜੂਦ ਚੀਨ ਵੱਲੋਂ ਬ੍ਰਹਮਪੁੱਤਰ ‘ਤੇ ਡੈਮ ਬਣਾਉਣ ਦਾ ਫੈਸਲਾ

ਬੀਜਿੰਗ : ਚੀਨ ਦੀ ਸੰਸਦ ਨੇ ਵੀਰਵਾਰ ਨੂੰ ਤਿੱਬਤ ਵਿਚ ਬ੍ਰਹਮਪੁੱਤਰ ‘ਤੇ ਡੈਮ ਬਣਾਉਣ ਲਈ 14ਵੀਂ ਪੰਜ ਸਾਲਾ ਯੋਜਨਾ ਨੂੰ ਮਨਜੂਰੀ ਦੇ ਦਿੱਤੀ। ਇਸ ਯੋਜਨਾ ਵਿੱਚ ਅਰਬਾਂ ਡਾਲਰ ਦੇ ਪ੍ਰਾਜੈਕਟ ਹਨ। ਇਸ ਵਿਚ ਅਰੁਣਾਚਲ ਪ੍ਰਦੇਸ ਦੀ ਸਰਹੱਦ ਨੇੜੇ ਤਿੱਬਤ ਵਿਚ ਬ੍ਰਹਮਪੁੱਤਰ ਨਦੀ ‘ਤੇ ਵਿਵਾਦਪੂਰਨ ਪਣਬਿਜਲੀ ਪ੍ਰਾਜੈਕਟ ਵੀ ਸ਼ਾਮਲ ਹੈ, ਜਿਸ ‘ਤੇ ਭਾਰਤ ਨੇ ਆਪਣਾ ਇਤਰਾਜ਼ ਵੀ ਦਰਜ ਕਰਵਾਇਆ ਹੈ। ਚੀਨ ਦੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਨੇ ਵੀਰਵਾਰ ਨੂੰ 14ਵੀਂ ਪੰਜ ਸਾਲਾ ਯੋਜਨਾ (2021-2025) ਨੂੰ ਮਨਜ਼ੂਰੀ ਦਿੱਤੀ। ਸੰਸਦ ਇਜਲਾਸ ਦੇ ਆਖਰੀ ਦਿਨ ਪਾਸ ਕੀਤੀ ਗਈ ਇਸ ਯੋਜਨਾ ਵਿਚ ਰਾਸ਼ਟਰੀ ਅਰਥ-ਵਿਵਸਥਾ ਅਤੇ ਸਮਾਜਿਕ ਵਿਕਾਸ ਨਾਲ ਹੀ ਸਾਲ 2035 ਤਕ ਦੇ ਲੰਬੇ ਸਮੇਂ ਦੇ ਟੀਚਿਆਂ ਦਾ ਜ਼ਿਕਰ ਵੀ ਹੈ। ਪੰਜ ਸਾਲਾ ਯੋਜਨਾ ਵਿਚ ਚੀਨ ਦੇ ਵਿਕਾਸ ਸਬੰਧੀ 60 ਮਤਿਆਂ ਦਾ ਖਾਕਾ ਹੈ।

RELATED ARTICLES
POPULAR POSTS