24.5 C
Toronto
Saturday, June 6, 2026
spot_img
Homeਕੈਨੇਡਾਗੁਰਬਚਨ ਸਿੰਘ ਪੰਨੂ ਹੋਰਾਂ ਨੇ ਕਈ ਮੈਡਲ ਜਿੱਤੇ

ਗੁਰਬਚਨ ਸਿੰਘ ਪੰਨੂ ਹੋਰਾਂ ਨੇ ਕਈ ਮੈਡਲ ਜਿੱਤੇ

ਉਨਟਾਰੀਓ/ਬਿਊਰੋ ਨਿਊਜ਼ : ਹਰ ਸਾਲ ਦੀ ਤਰ੍ਹਾਂ 22/23 ਜੂਨ 2019 ਨੂੰ ਓਨਟਾਰੀਓ ਸਰਕਾਰ ਵੱਲੋਂ ਯੂਨੀਵਰਸਿਟੀ ਸਟੇਡੀਅਮ ਟੋਰਾਂਟੋ ਵਿਖੇ ਕਰਵਾਏ ਗਏ ਓਨਟਾਰੀਓ ਮਾਸਟਰਸ ਐਥਲੈਟਿਕਸ ਚੈਂਪੀਅਨਸ਼ਿਪ ਖੇਡਾਂ ਵਿੱਚ ਗੁਰਬਚਨ ਸਿੰਘ ਪੰਨੂ ਹੁਰਾਂ ਕਈ ਮੈਡਲ ਜਿੱਤ ਇੱਕ ਵਾਰ ਫਿਰ ਭਾਈਚਾਰੇ ਦਾ ਨਾਂ ਰੋਸ਼ਨ ਕੀਤਾ। ਇੱਥੇ ਸੂਬੇ ਦੇ ਸਾਰੇ ਐਥਲੈਟਿਕਸ ਭਾਗ ਲੈਂਦੇ ਹਨ ਜਿਨ੍ਹਾਂ ਵਿੱਚ ਹਿੱਸਾ ਲੈਂਦਿਆਂ 78 ਸਾਲਾ ਗੁਰਬਚਨ ਸਿੰਘ ਪੰਨੂ ਨੇ ਵੇਟ ਥਰੋ ਵਿੱਚ ਗੋਲਡ ਮੈਡਲ, 1500 ਮੀਟਰ ਦੌੜ ਵਿੱਚ ਸਿਲਵਰ ਮੈਡਲ ਅਤੇ ਤੀਹਰੀ ਛਾਲ ਵਿੱਚ ਸਿਲਵਰ ਮੈਡਲ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ। ਪੰਨੂ ਆਪਣੇ ਪਿੰਡ ਵਿੱਚ 20 ਸਾਲ ਸਰਪੰਚੀ ਕਰਦਿਆਂ ਖੇਤੀਬਾੜੀ ਅਤੇ ਹੋਰ ਕਾਰੋਬਾਰ ਸੰਭਾਲਦਿਆਂ ਪਿੰਡ ‘ਚ ਜਿਮ ਸਥਾਪਤ ਕਰਨ ਦਾ ਵਡਮੁੱਲਾ ਕੰਮ ਨੇਪਰੇ ਚਾੜ੍ਹਿਆ। ਇਹ ਰੋਜ 2 ਘੰਟੇ ਜਿਮ ਕਰਨ ਦੇ ਨਾਲ ਸਮਾਜਸੇਵਾ ਵਿੱਚ ਵੀ ਮੋਹਰੀ ਰਹਿਂਦੇ ਹਨ ਅਤੇ ਸਾਰੇ ਸੀਨੀਅਰ ਭਾਈਚਾਰੇ ਨੂੰ ਅਪੀਲ ਕਰਦੇ ਹਨ ਕਿ ਖੇਡਾਂ ਆਦਿ ਲਈ ਕਿਸੇ ਕਿਸਮ ਦੀ ਵੀ ਮਦਦ ਜਾਂ ਜਾਣਕਾਰੀ ਲਈ ਇਨ੍ਹਾਂ ਨਾਲ 647 625 2586 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਧੰਨਵਾਦ।

RELATED ARTICLES
POPULAR POSTS