ਬਰੈਂਪਟਨ/ਡਾ. ਝੰਡ : ਬੇਸ਼ਕ ਮਿਊਂਸਪਲ ਚੋਣਾਂ ਵਿਚ ਅਜੇ ਦੋ ਮਹੀਨੇ ਤੋਂ ਵੀ ਵਧੇਰੇ ਸਮਾਂ ਬਾਕੀ ਹੈ, ਪਰ ਇਨ੍ਹਾਂ ਵਿਚ ਵੱਖ-ਵੱਖ ਅਹੁਦਿਆਂ ਲਈ ਪਰ ਤੋਲਣ ਵਾਲੇ ਉਮੀਦਵਾਰਾਂ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਹਰ ਪ੍ਰਕਾਰ ਦੇ ਹੀਲੇ-ਵਸੀਲੇ ਵਰਤਣੇ ਸ਼ੁਰੂ ਕਰ ਦਿੱਤੇ ਹਨ। ਉਹ ਵੱਖ-ਵੱਖ ਥਾਵਾਂ ‘ਤੇ ਹੋਣ ਵਾਲੀਆਂ ਕਮਿਊਨਿਟੀ ਦੀਆਂ ਇਕੱਤਰਤਾਵਾਂ ਵਿਚ ਪਹੁੰਚਦੇ ਹਨ, ਚਾਹੇ ਉਹ ‘ਵੀਕ-ਐਂਡ’ ‘ਤੇ ਹੋਣ ਵਾਲੀਆਂ ਪਿਕਨਿਕਾਂ ਹੋਣ, ਸੀਨੀਅਰ ਸਿਟੀਜ਼ਨਾਂ ਦੀਆਂ ਮੀਟਿੰਗਾਂ ਹੋਣ ਜਾਂ ਫਿਰ ਬੀਬੀਆਂ ਦੀਆਂ ਤੀਆਂ ਹੀ ਕਿਉਂ ਨਾ ਹੋਣ। ਇਸ ਮੰਤਵ ਲਈ ਉਹ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਪ੍ਰਮਾਤਮਾ ਦਾ ਓਟ ਆਸਰਾ ਵੀ ਲੈ ਰਹੇ ਹਨ ਅਤੇ ਹੋਰ ਧਾਰਮਿਕ ਸਮਾਗ਼ਮਾਂ ਵਿਚ ਵੀ ਆਪਣੀ ਹਾਜ਼ਰੀ ਲਗਵਾ ਰਹੇ ਹਨ।
ਅਜਿਹਾ ਹੀ ਇਕ ਧਾਰਮਿਕ ਸਮਾਗ਼ਮ ਬਰੈਂਪਟਨ ਦੇ ਵਾਰਡ ਨੰ: 3-4 ਤੋਂ ਸਿਟੀ ਕਾਊਂਸਲ ਲਈ ਉਮੀਦਵਾਰ ਨਿਸ਼ੀ ਸਿੱਧੂ ਨੇ ਲੰਘੇ ਸ਼ਨੀਵਾਰ ਮੈਕਲਾਗਲਨ ਰੋਡ ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਕਰਾਇਆ। ਸੁਖਮਨੀ ਸਾਹਿਬ ਦਾ ਪਾਠ ਸਵੇਰੇ 10.00 ਵਜੇ ਆਰੰਭ ਹੋਇਆ ਅਤੇ ਲੱਗਭੱਗ ਸਾਢੇ ਗਿਆਰਾਂ ਵਜੇ ਪਾਠ ਦੇ ਭੋਗ ਤੋਂ ਬਾਅਦ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ। ਉਪਰੰਤ, ਇਕ ਬੀਬੀ ਜੀ ਵੱਲੋਂ ਗੁਰ-ਸ਼ਬਦ ਦੀ ਕਥਾ ਕੀਤੀ ਗਈ। ਸਮਾਗ਼ਮ ਵਿਚ ਹਾਜ਼ਰ ਸੰਗਤ ਨੇ ਕੀਰਤਨ ਅਤੇ ਕਥਾ ਦਾ ਭਰਪੂਰ ਅਨੰਦ ਮਾਣਿਆਂ। ਇਸ ਮੌਕੇ ਕੁਝ ਬੁਲਾਰਿਆਂ ਵੱਲੋਂ ਬੀਬੀ ਨਿਸ਼ਾ ਸਿੱਧੂ ਨੂੰ ਸ਼ੁੱਭ-ਇੱਛਾਵਾਂ ਵੀ ਦਿੱਤੀਆਂ ਗਈਆਂ। ਨਿਸ਼ੀ ਸਿੱਧੂ ਅਤੇ ਭੁਪਿੰਦਰ ਸਿੰਘ ਰਤਨ ਵੱਲੋਂ ਵੱਲੋਂ ਆਈਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਇਸ ਦੌਰਾਨ ਚਾਹ-ਪਾਣੀ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
Home / ਕੈਨੇਡਾ / ਵਾਰਡ 3-4 ਤੋਂ ਸਿਟੀ ਕਾਊਂਸਲ ਉਮੀਦਵਾਰ ਨਿਸ਼ੀ ਸਿੱਧੂ ਨੇ ਗੁਰਦੁਆਰਾ ਨਾਨਕਸਰ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …