ਬਰੈਂਪਟਨ/ਬਿਊਰੋ ਨਿਊਜ਼ : ਰੀਜਨਲ ਕੌਂਸਲਰ ਮਾਰਟਿਨ ਮੇਡੀਰੋਸ ਨੇ ਆਪਣੇ ਚੋਣ ਮੁਹਿੰਮ ਦਫ਼ਤਰ ਵਿੱਚ ਐਤਵਾਰ ਨੂੰ ਓਪਨ ਹਾਊਸ ਕੀਤਾ ਜਿਸ ਵਿੱਚ ਵਾਰਡ ਨੰਬਰ 3 ਅਤੇ 4 ਤੋਂ ਉਨ੍ਹਾਂ ਦੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਇਸ ਦੌਰਾਨ ਮਾਰਟਿਨ ਨੇ ਆਪਣੇ
ਵਾਅਦਿਆਂ ਨੂੰ ਦੁਹਰਾਇਆ ਅਤੇ ਆਪਣੇ ਵੱਲੋਂ ਕੀਤੇ ਕੰਮ ਨੂੰ ਆਧਾਰ ਬਣਾ ਕੇ ਵੋਟਾਂ ਮੰਗੀਆਂ। ਇਸ ਮੌਕੇ ‘ਤੇ ਮੇਅਰ ਲਿੰਡਾ ਜੈਫਰੀ, ਸੰਸਦ ਮੈਂਬਰ ਕਮਲ ਖਹਿਰਾ, ਸੋਨੀਆ ਸਿੱਧੂ ਅਤੇ ਰੂਬੀ ਸਹੋਤਾ ਦੇ ਨਾਲ ਸਾਬਕਾ ਮੇਅਰ ਸੁਸਾਨ ਫੇਨੇਲ,ਸਿਟੀ ਕੌਂਸਲਰ ਪੈਟ ਫੋਰਟੀਨੀ ਅਤੇ ਉਮੀਦਵਾਰ ਹਰਪ੍ਰੀਤ ਹੰਸਰਾ ਅਤੇ ਗੁਰਪ੍ਰੀਤ ਬੈਂਸ ਨੇ ਉਨ੍ਹਾਂ ਲਈ ਸਮਰਥਨ ਮੰਗਿਆ। ਇਸ ਦੌਰਾਨ ਇੱਥੇ ਰੰਗਾਰੰਗਪ੍ਰੋਗਰਾਮ ਵੀ ਕਰਵਾਇਆ ਗਿਆ।
ਮਾਰਟਿਨ ਮੇਡੀਰੋਸ ਨੇ ਆਪਣੇ ਵਲੋਂ ਕੀਤੇ ਕੰਮਾਂ ਨੂੰ ਅਧਾਰ ਬਣਾ ਕੇ ਮੰਗੀਆਂ ਵੋਟਾਂ
RELATED ARTICLES

