ਮਹਿੰਦਰ ਸਿੰਘ ਵਾਲੀਆ
ਅੱਜ ਦੇ ਇਸ ਇਸ਼ਤਿਹਾਰਬਾਜੀ ਦੇ ਯੁੱਗ ਵਿਚ ਸਹੀ ਜਾਂ ਗਲਤ ਨੂੰ ਪਰਖਨਾ ਬਹੁਤ ਔਖਾ ਹੈ। ਮਲਟੀਗ੍ਰੇਨ ਆਟਾ ਡਬਲ ਰੋਟੀ ਬਾਰੇ ਬਹੁਤ ਭਰਮ ਹਨ, ਬਹੁਤ ਲੋਕ ਇਸ ਦੇ ਨਾਂ ਤੋਂ ਹੀ ਬਹੁਤ ਪ੍ਰਭਾਵਿਤ ਹੋ ਜਾਂਦੇ ਹਨ।
ਮਲਟੀਗ੍ਰੇਨ ਆਟਾ ਜਾਂ ਡਬਲ ਰੋਟੀ ਤੋਂ ਭਾਵ ਹੈ। ਇਸ ਦਾ ਇਕ ਤੋਂ ਵੱਧ ਅਨਾਜ ਦੇ ਦਾਣੇ ਹਨ। ਕਣਕ, ਜੌਂ ਛੋਲੇ, ਮੱਕੀ, ਬਾਜਰਾ, ਚਾਵਲ ਆਦਿ ਤੋਂ ਮਿਲਾਏ ਜਾਂਦੇ ਹਨ।
ਅੱਗ ਵਧਣ ਤੋਂ ਪਹਿਲਾਂ ਮੁਢਲੀ ਜਾਣਕਾਰੀ ਹੋਣੀ ਜ਼ਰੂਰੀ ਹੈ। ਅਨਾਜ ਦੇ ਦਾਣੇ ਵਿਚ ਤਿੰਨ ਭਾਗ ਹੁੰਦੇ ਹਨ।
1. ਬਰਾਨ : ਇਹ ਦਾਣੇ ਦਾ ਬਾਹਰਲਾ ਭਾਗ ਹੈ। ਇਸ ਵਿਚ ਫਾਈਬਰ, ਵਿਟਾਮਿਨਸ, ਮਿਨਰਲਸ, ਫਾਇਟੋ, ਐਂਟੀ ਆਕਸੀਡੈਂਟਸ ਆਦਿ ਹੁੰਦੇ ਹਨ।
2. ਜਰਮ :- ਇਹ ਦਾਣੇ ਦੇ ਬਾਹਰਲੇ ਭਾਗ ਬਰਾਨ ਵਿਚ ਛੋਟਾ ਜਿਹਾ ਭਾਗ ਹੁੰਦਾ ਹੈ। ਇਸ ਵਿਟਾਮਿਨ, ਮਿਨਰਲਸ, ਅਮ੍ਰਿਤਤ, ਫੈਟਸ, ਐਂਟੀਆਸੀਡੈਟਸ ਆਦਿ ਹੁੰਦੇ ਹਨ।
3. ਐਡੋਂਸਪਰਮ : ਇਹ ਦਾਣੇ ਦਾ ਵਿਚਲਾ ਭਾਗ ਹੁੰਦਾ ਹੈ। ਇਸ ਵਿਚ ਸਟਾਰਚ ਹੁੰਦਾ ਹੈ। ਪੋਸ਼ਟਿਕ ਅੰਸ਼ ਬਹੁਤ ਘੱਟ ਹੁੰਦੇ ਹਨ।
ਸਭ ਤੋਂ ਅਹਿਮ ਇਹ ਹੈ ਕਿ ਮਲਟੀਗ੍ਰੇਨ ਆਟਾ/ਡਬਲ ਵਿਚ ਦਾਣੇ ਦੇ ਤਿੰਨੋਂ ਭਾਗ ਜਾਂ ਕੇਵਲ ਅੰਦਰਲਾ ਭਾਗ ਹੀ ਮਿਲਾਏ ਗਏ ਹਨ। ਜੇ ਦਾਣੇ ਦੇ ਤਿੰਨ ਭਾਗ ਮਿਲਾਏ ਗਏ ਹਨ, ਤਦ ਇਹ ਪੋਸ਼ਟਿਕ ਹੈ, ਪ੍ਰੰਤੂ ਜੇ ਇਹ ਕੇਵਲ ਵੱਖੋ-ਵੱਖ ਦਾਣਿਆਂ ਦੇ ਐਡੋਸਪਰਮ ਹੀ ਮਿਲਾਏ ਗਏ ਹਨ, ਤਦ ਉਹ ਪੋਸ਼ਟਿਕ ਨਹੀਂ ਹੈ ਅਤੇ ਗੁੰਮਰਾਹ ਕੀਤਾ ਜਾ ਰਿਹਾ ਹੈ। ਆਮ ਤੌਰ ‘ਤੇ ਉਤਪਾਦਨ ਕਰਨ ਵਾਲੇ ਜੁਰਮ ਭਾਗ ਨੂੰ ਮਿਲਾਉਣ ਤੋਂ ਸਕੈਚ ਕਰਦੇ ਹਨ। ਚਰਨ ਵਿਚ ਕੁਝ ਫੈਟਸ ਹੁੰਦੇ ਹਨ, ਜਿਸ ਕਾਰਨ ਆਟੇ ਦੀ ਸੇਲ ਲਾਈਫ ਬਹੁਤੀ ਨਹੀਂ ਹੁੰਦੀ, ਜਲਦੀ ਖਰਾਬ ਹੋ ਜਾਂਦਾ ਹੈ।
ਅਨਾਜ ਦੇ ਦਾਣਿਆਂ ਵਿਚ ਫਾਈਬਰ ਹੁੰਦਾ ਹੈ। ਇਸ ਦੀ ਮਾਤਰਾ ਹੇਠ ਲਿਖੇ ਅਨੁਸਾਰ ਹੈ।
100 ਗ੍ਰਾਮ ਪਿਛੇ
ਅਨਾਜ ਫਾਈਬਰ (ਲਗਭਗ)
1. ਕਣਕ 12 ਗ੍ਰਾਮ
2. ਕਾਲੇ ਚਨੇ 13 ਗ੍ਰਾਮ
3. ਮੱਕੀ 6 ਗ੍ਰਾਮ
4. ਚਾਵਲ ਭੂਰੇ 2 ਗ੍ਰਾਮ
5. ਚਿੱਟੇ 1 ਗ੍ਰਾਮ
6. ਓਟਸ 16.2 ਗ੍ਰਾਮ
7. ਸੋਆਬੀਨ 4.2 ਗ੍ਰਾਮ
ਖਰੀਦਣ ਤੋਂ ਪਹਿਲਾਂ ਲੇਬਲ ਜ਼ਰੂਰ ਪੜੋ ਅਤੇ ਚੈਕ ਕਰੋ ਕਿ 100 ਗ੍ਰਾਮ ਵਿੱਚ ਘੱਟੋ-ਘੱਟ ਜਾਂ 7 ਗ੍ਰਾਮ ਫਾਈਬਰ ਹੈ ਜਾਂ ਨਹੀਂ ਇੰਨੀ ਮਾਤਰਾ ਮਲਟੀਗ੍ਰੇਨ ਆਟਾ ਜਾਂ ਡਬਲ ਰੋਟੀ ਵਿਚ ਹੋਣੀ ਚਾਹੀਦਾ ਹੈ।
ਬਰੈਪਟਨ (ਕਨੇਡਾ) 647-856-4280
ਮਲਟੀਗ੍ਰੇਨ ਆਟਾ ਜਾਂ ਡਬਲ ਰੋਟੀ ਦਾ ਫੰਡਾ ਕੀ ਹੈ?
RELATED ARTICLES