Breaking News
Home / ਜੀ.ਟੀ.ਏ. ਨਿਊਜ਼ / ਪੰਜਾਬ ਦੀ ਧਰਤੀ ਤੋਂ ਪੰਜਾਬੀਆਂ ਦੇ ਨਾਂ ਬੌਬ ਸਰੋਆ ਦਾ ਸੁਨੇਹਾ

ਪੰਜਾਬ ਦੀ ਧਰਤੀ ਤੋਂ ਪੰਜਾਬੀਆਂ ਦੇ ਨਾਂ ਬੌਬ ਸਰੋਆ ਦਾ ਸੁਨੇਹਾ

ਏਜੰਟਾਂ ਦੇ ਧੋਖੇ ਤੋਂ ਬਚੋ, ਕੈਨੇਡਾ ਦੀ ਸਰਕਾਰੀ ਵੈਬਸਾਈਟ ਤੋਂ ਲਓ ਵੀਜ਼ਾ
ਕਿਹਾ : ਟਰੂਡੋ ਸਰਕਾਰ ਦੀ ਭੰਗ ਵਰਗੇ ਨਸ਼ੇ ਨੂੰ ਕਾਨੂੰਨੀ ਮਾਨਤਾ ਦੇਣ ਦੀ ਤਿਆਰੀ, ਕੈਨੇਡਾ ਦੇ ਇਤਿਹਾਸ ‘ਚ ਅਜਿਹਾ ਪਹਿਲੀ ਵਾਰ ਹੋਵੇਗਾ
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਕੈਨੇਡਾ ਦੀ ਕੰਸਰਵੇਟਿਵ ਪਾਰਟੀ ਨਾਲ ਸਬੰਧਿਤ ਮਾਰਖਮ ਤੋਂ ਸੰਸਦ ਮੈਂਬਰ ਅਤੇ ਇੰਮੀਗਰੇਸ਼ਨ ਦੇ ਸ਼ੈਡੋ ਮਨਿਸਟਰ ਬੌਬ ਸਰੋਆ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਸਰੋਆ ਦਾ ਤਖਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਫੂਲਾ ਸਿੰਘ ਵਲੋਂ ਸਨਮਾਨ ਵੀ ਕੀਤਾ ਗਿਆ। ਬਾਅਦ ਵਿਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੈਨੇਡਾ ਵਿਚ ਲਿਬਰਲ ਪਾਰਟੀ ਦੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਜੁਲਾਈ 2018 ਤੋਂ ਭੰਗ ਵਰਗੇ ਨਸ਼ੇ ਨੂੰ ਕਾਨੂੰਨੀ ਰੂਪ ਵਿਚ ਮਾਨਤਾ ਦਿੱਤੀ ਜਾ ਰਹੀ ਹੈ, ਜੋ ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਤਰੱਕੀ ਵਿਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਸਰੋਆ ਹੁਸ਼ਿਆਰਪੁਰ ਦੇ ਪਿੰਡ ਬੋਹਣ ਪੱਟੀ ਨਾਲ ਸਬੰਧਤ ਹਨ। ਇਸ ਮੌਕੇ ਸਰੋਆ ਨੇ ਕਿਹਾ ਕਿ ਪੰਜਾਬ ਵਿਚ ਕੈਨੇਡਾ ਜਾਣ ਵਾਲੇ ਬੱਚਿਆਂ ਦੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਕੇ ਭੇਜਣ ਕਿ ਉਹ ਕੈਨੇਡਾ ਵਿਚ ਗਲਤ ਆਦਤਾਂ ਤੋਂ ਬਚ ਸਕਣ। ਉਨ੍ਹਾਂ ਕੈਨੇਡਾ ਜਾਣ ਦੇ ਚਾਹਵਾਨ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕੀ ਕਿ ਉਹ ਝੂਠੇ ਏਜੰਟਾਂ ਦੇ ਜਾਲ ਵਿਚ ਨਾ ਫਸਣ, ਬਲਕਿ ਕੈਨੇਡਾ ਸਰਕਾਰ ਦੀ ਸੀਆਈਸੀ ਨਾਮਕ ਵੈਬਸਾਈਟ ‘ਤੇ ਜਾਓ, ਉਥੇ ਪੂਰੀ ਸੂਚਨਾ ਆਨਲਾਈਨ ਉਪਲਬਧ ਹੈ ਅਤੇ ਕੋਈ ਵੀ ਵਿਅਕਤੀ ਸਿੱਧਾ ਕੈਨੇਡਾ ਪਹੁੰਚ ਸਕਦਾ ਹੈ, ਜਿਸ ਲਈ ਬਹੁਤ ਖਰਚ ਹੁੰਦਾ ਹੈ। ਉਨ੍ਹਾਂ ਕਿਹਾ ਕਿ 2019 ਵਿਚ ਕੈਨੇਡਾ ਵਿਚ ਆਮ ਚੋਣਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਵਿਦੇਸ਼ੀ ਲਾੜਿਆਂ ਤੋਂ ਸਤਾਈਆਂ ਕੁੜੀਆਂ ਦੇ ਹੱਕ ਵਿਚ ਸਖਤ ਕਾਨੂੰਨ ਬਣਾਇਆ ਜਾਵੇਗਾ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …