Breaking News
Home / ਜੀ.ਟੀ.ਏ. ਨਿਊਜ਼ / ਚਾਰ ਹਲਕਿਆਂ ‘ਚ ਅਗਲੇ ਮਹੀਨੇ ਹੋਣਗੀਆਂ ਜ਼ਿਮਨੀ ਚੋਣਾਂ

ਚਾਰ ਹਲਕਿਆਂ ‘ਚ ਅਗਲੇ ਮਹੀਨੇ ਹੋਣਗੀਆਂ ਜ਼ਿਮਨੀ ਚੋਣਾਂ

ਓਟਵਾ : ਅਗਲੇ ਮਹੀਨੇ ਚਾਰ ਫੈਡਰਲ ਰਾਈਡਿੰਗਜ ਦੇ ਵੋਟਰ ਆਪਣੇ ਐਮਪੀਜ ਦੀ ਚੋਣ ਲਈ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈਣਗੇ। ਲੰਘੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਤਿੰਨ ਪ੍ਰੋਵਿੰਸਾਂ ਦੀਆਂ ਖਾਲੀ ਸੀਟਾਂ ਨੂੰ ਭਰਨ ਲਈ 19 ਜੂਨ ਨੂੰ ਚਾਰ ਥਾਂਵਾਂ ਉੱਤੇ ਜਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ। ਮੈਨੀਟੋਬਾ ਵਿੱਚ ਵਿਨੀਪੈਗ ਸਾਊਥ ਸੈਂਟਰ ਰਾਈਡਿੰਗ ਉੱਤੇ ਲਿਬਰਲ ਉਮੀਦਵਾਰ ਬੈਨ ਕਾਰ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ ਕਿਉਂਕਿ ਇਸ ਸੀਟ ਉੱਤੇ ਉਨ੍ਹਾਂ ਦੇ ਪਿਤਾ, ਲੰਮੇਂ ਸਮੇਂ ਤੋਂ ਐਮਪੀ ਤੇ ਸਾਬਕਾ ਕੈਬਨਿਟ ਮੰਤਰੀ ਜਿੰਮ ਕਾਰ ਕਾਬਜ ਸਨ, ਜਿਨ੍ਹਾਂ ਦੀ ਦਸੰਬਰ ਵਿੱਚ ਮੌਤ ਹੋ ਗਈ। ਦੱਖਣੀ ਮੈਨੀਟੋਬਾ ਦੇ ਹਲਕੇ ਪੋਰਟੇਜ ਲਿਸਗਰ ਦੀ ਸੀਟ ਕੰਸਰਵੇਟਿਵ ਐਮਪੀ ਤੇ ਸਾਬਕਾ ਅੰਤਰਿਮ ਪਾਰਟੀ ਆਗੂ ਕੈਂਡਿਸ ਬਰਜਨ ਦੇ ਫਰਵਨੀ ਵਿੱਚ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ। ਇਸ ਸਾਲ ਅਕਤੂਬਰ ਵਿੱਚ ਪ੍ਰੋਵਿੰਸੀਅਲ ਚੋਣਾਂ ਤੋਂ ਪਹਿਲਾਂ ਬਰਜਨ ਮੈਨੀਟੋਬਾ ਪ੍ਰੋਗਰੈਸਿਵ ਕੰਜਰਵੇਟਿਵ ਚੋਣ ਮੁਹਿੰਮ ਦੀ ਕੋ-ਚੇਅਰ ਬਣਨ ਜਾ ਰਹੀ ਹੈ। 15 ਸਾਲ ਤੱਕ ਸਿਆਸਤ ਵਿੱਚ ਰਹਿਣ ਤੋਂ ਬਾਅਦ ਮਾਰਚ ਵਿੱਚ ਲਿਬਰਲ ਐਮਪੀ ਤੇ ਸਾਬਕਾ ਕੈਬਨਿਟ ਮੰਤਰੀ ਮਾਰਕ ਗਾਰਨਿਊ ਨੇ ਕਿਊਬਿਕ ਦੇ ਨੌਤਰੇ-ਦਾਮੇ-ਡੀ-ਗ੍ਰੇਸ-ਵੈਸਟਮਾਊਂਟ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ।ਉਹ ਐਸਟਰੋਨਾਟ ਵੀ ਰਹਿ ਚੁੱਕੇ ਹਨ। ਦੱਖਣ-ਪੱਛਮੀ ਓਨਟਾਰੀਓ ਦੇ ਹਲਕੇ ਆਕਸਫੋਰਡ ਤੋਂ ਕੰਸਰਵੇਟਿਵ ਐਮਪੀ ਡੇਵ ਮੈਕੈਂਜੀ ਜਨਵਰੀ ਵਿੱਚ ਪਾਸੇ ਹੋ ਗਏ ਸਨ। ਇਹ ਚਾਰੇ ਹਲਕੇ ਸਬੰਧਤ ਪਾਰਟੀਆਂ ਦਾ ਮਜਬੂਤ ਗੜ੍ਹ ਮੰਨੇ ਜਾ ਰਹੇ ਹਨ ਕਿਉਂਕਿ ਪਿੱਛੇ ਜਿਹੇ ਹੋਈਆਂ ਚੋਣਾਂ ਵਿੱਚ ਇਨ੍ਹਾਂ ਪਾਰਟੀਆਂ ਨੇ ਇੱਥੇ ਚੰਗੀ ਕਾਰਗੁਜਾਰੀ ਵਿਖਾਈ ਸੀ। ਇਲੈਕਸਨ ਕੈਨੇਡਾ ਨੇ ਐਤਵਾਰ ਨੂੰ ਦੱਸਿਆ ਕਿ ਇਨ੍ਹਾਂ ਚਾਰ ਹਲਕਿਆਂ ਵਿੱਚ 9 ਤੋਂ 12 ਜੂਨ ਨੂੰ ਐਡਵਾਂਸ ਪੋਲਿੰਗ ਸੁਰੂ ਕਰ ਦਿੱਤੀ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਅਲਬਰਟਾ ਦੇ ਕੰਸਰਵੇਟਿਵ ਐਮਪੀ ਬੌਬ ਬੈਨਜਨ ਵੱਲੋਂ ਪਿਛਲੇ ਸਾਲ ਦੇ ਅੰਤ ਵਿੱਚ ਕੈਲਗਰੀ ਹੈਰੀਟੇਜ ਹਲਕੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਨਵੇਂ ਮੈਂਬਰ ਦੀ ਚੋਣ ਲਈ ਇੱਥੇ 2 ਜੁਲਾਈ ਨੂੰ ਜਿਮਨੀ ਚੋਣਾਂ ਹੋ ਸਕਦੀਆਂ ਹਨ।

 

Check Also

ਸਰਵੇਖਣ ਏਜੰਸੀ ਨੈਨੋਜ਼ ਅਨੁਸਾਰ

ਕੰਸਰਵੇਟਿਵਾਂ ਦੇ ਸਮਰਥਨ ‘ਚ ਲਗਾਤਾਰ ਹੋ ਰਿਹਾ ਹੈ ਵਾਧਾ ਲਿਬਰਲਾਂ ਅਤੇ ਐਨਡੀਪੀ ਦਰਮਿਆਨ ਬਰਾਬਰ ਦੀ …