ਓਨਟਾਰੀਓ/ਬਿਊਰੋ ਨਿਊਜ਼ : ਬੀਤੀ ਰਾਤ ਦੱਖਣੀ ਓਨਟਾਰੀਓ ਵਿੱਚ ਆਏ ਤੂਫਾਨ ਤੋਂ ਬਾਅਦ ਕਈ ਰੁੱਖ ਜੜ੍ਹੋਂ ਪੁੱਟੇ ਗਏ ਤੇ ਖਿੱਤੇ ਵਿੱਚ ਕਈ ਥਾਂਵਾਂ ਉੱਤੇ ਬਿਜਲੀ ਸਪਲਾਈ ਠੱਪ ਹੋ ਗਈ। ਓਕਵੁਡ ਐਵਨਿਊ ਤੇ ਰੌਜਰਜ਼ ਰੋਡ ਉੱਤੇ ਬੀਤੀ ਰਾਤ ਪੁਲਿਸ ਨੂੰ ਧਮਾਕਿਆਂ ਦੀਆਂ ਰਿਪੋਰਟਾਂ ਵੀ ਮਿਲੀਆਂ ਪਰ ਪੁਲਿਸ ਨੇ ਆਖਿਆ ਕਿ ਇਹ ਧਮਾਕੇ ਕੁੱਝ ਹੋਰ ਨਹੀਂ ਸਗੋਂ ਇਲਾਕੇ ਵਿੱਚ ਹਾਈਡਰੋ ਟਰਾਂਸਫਾਰਮਰਜ਼ ਦੇ ਸੜਨ ਦੀਆਂ ਅਵਾਜ਼ਾਂ ਸਨ। ਦਿਨ ਠੰਢਾ ਰਹਿਣ ਦੀ ਸੰਭਾਵਨਾ ਹੈ। ਤਾਪਮਾਨ 22 ਡਿਗਰੀ ਸੈਲਸੀਅਸ ਬਣਿਆ ਰਹੇਗਾ ਤੇ ਮੌਸਮ ਵਿਗਿਆਨੀਆਂ ਵੱਲੋਂ ਬੱਦਲਵਾਈ ਰਹਿਣ ਦੀ ਵੀ ਪੇਸ਼ੀਨਿਗੋਈ ਕੀਤੀ ਗਈ ਹੈ।
ਜੀ ਟੀ ਏ ਵਿੱਚ ਆਇਆ ਤੂਫਾਨ, ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਠੱਪ
RELATED ARTICLES

