ਇਕਾਂਤਵਾਸੀਆਂ ‘ਤੇ ਨਜ਼ਰ ਰੱਖਣ ਲਈ ਸਰਕਾਰ ਵੱਲੋਂ ਜੀਪੀਐੱਸ ਟਰੈਕਰ ਖਰੀਦਣ ‘ਤੇ ਵਿਚਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਕੋਵਿਡ-19 ਦੇ ਸਬੰਧ ਵਿੱਚ ਘਰਾਂ ਵਿੱਚ ਇਕਾਂਤਵਾਸ ਕੀਤੇ ਲੋਕਾਂ ‘ਤੇ ਨਜ਼ਰ ਰੱਖਣ ਲਈ ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀਪੀਐੱਸ) ਟਰੈਕਰ ਖਰੀਦਣ ‘ਤੇ ਵਿਚਾਰ ਕਰ ਰਹੀ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਘਰ ਵਿੱਚ ਇਕਾਂਤਵਾਸ ਕੀਤੇ ਲੋਕਾਂ ਨੂੰ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਫੜਨ ਲਈ ਸਿਮ ਕਾਰਡ ਨਾਲ ਲੈਸ ਟਰੈਕਰ ਨੂੰ ਸੂਬਾ ਸਰਕਾਰ ਦੇ ਕੋਵਾ ਐਪ ਨਾਲ ਜੋੜਿਆ ਜਾ ਸਕਦਾ ਹੈ। ਰਾਜ ਸਰਕਾਰ ਨੇ ਲੋਕਾਂ ਲਈ ਦਿਸ਼ਾ-ਨਿਰਦੇਸ਼ਾਂ ਅਤੇ ਹੋਰ ਸਲਾਹ-ਮਸ਼ਵਰਾਵਾਂ ਲੈਣ ਸਬੰਧੀ ਜਾਣਕਾਰੀ ਦੇਣ ਲਈ ਕੋਵਾ ਪੰਜਾਬ (ਕਰੋਨਾ ਵਾਇਰਸ ਅਲਰਟ) ਐਪ ਬਣਾਇਆ ਹੈ। ਪੰਜਾਬ ਵਿਚ 20,000 ਲੋਕ ਘਰਾਂ ਇਕਾਂਤਵਾਸ ਹਨ। ਪੰਜਾਬ ਸਰਕਾਰ ਵੱਲੋਂ ਇਕਾਂਤਵਾਸ ‘ਚ ਭੇਜੇ ਗਏ ਵਿਅਕਤੀਆਂ ਨੂੰ ਸਖਤ ਹਦਾਇਤਾਂ ਵੀ ਜਾਰੀ ਕੀਤੀਆਂ ਹੋਈਆਂ ਹਨ। ਪੰਜਾਬ ਦੇ ਵਿਸ਼ੇਸ਼ ਸਕੱਤਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਈ-ਗਵਰਨੈਂਸ) ਰਵੀ ਭਗਤ ਨੇ ਕਿਹਾ, “ਇਹ ਜੀਪੀਐੱਸ ਗੁੱਟ ‘ਤੇ ਲਾਇਆ ਜਾ ਸਕੇਗਾ। ਜੇ ਘਰ ਵਿੱਚ ਵੱਖਰਾ ਰਹਿਣ ਵਾਲਾ ਵਿਅਕਤੀ ਬਾਹਰ ਜਾਂਦਾ ਹੈ ਅਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਇਹ ਚੇਤਾਵਨੀ ਭੇਜੇਗਾ। ਉਨ੍ਹਾਂ ਕਿਹਾ, “ਇਹ 14 ਦਿਨਾਂ ਦੇ ਇਕਾਂਤਵਾਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਦੁਬਾਰਾ ਵਰਤਿਆ ਜਾ ਸਕੇਗਾ।” ਭਗਤ ਨੇ ਕਿਹਾ ਕਿ ਜੀਪੀਐੱਸ-ਅਧਾਰਤ ਟਰੈਕਰ ਖਰੀਦਣ ਲਈ ਗੱਲਬਾਤ ਜਾਰੀ ਹੈ। ਸਿਹਤ ਵਿਭਾਗ ਨੇ ਹਾਲੇ ਇਸ ‘ਤੇ ਕੋਈ ਫੈਸਲਾ ਨਹੀਂ ਲਿਆ ਹੈ।
Check Also
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਖੰਨਾ ’ਚ ਹੋਈ ਅਹਿਮ ਮੀਟਿੰਗ
ਪੰਧੇਰ ਬੋਲੇ : ਮੁੱਖ ਮੰਤਰੀ, ਮੰਤਰੀਆਂ ਅਤੇ ‘ਆਪ’ ਵਿਧਾਇਕਾਂ ਦਾ ਵਿਰੋਧ ਰਹੇਗਾ ਜਾਰੀ ਖੰਨਾ/ਬਿਊਰੋ ਨਿਊਜ਼ …