ਚੰਡੀਗੜ੍ਹ : ਪੰਜਾਬ ਸਰਕਾਰ ਅਗਾਮੀ ਗਰਮੀ ਦੇ ਮੌਸਮ ਵਿਚ ਇਲੈਕਟ੍ਰਿਕ ਫਾਇਰ, ਘਰ, ਦੁਕਾਨ, ਫੈਕਟਰੀ ਅਤੇ ਫਸਲ ਦੀ ਕਟਾਈ ਦੇ ਸਮੇਂ ਤੋਂ ਪਹਿਲਾਂ ਅੱਗ ਦੀਆਂ ਘਟਨਾਵਾਂ ਤੋਂ ਬਚਣ ਲਈ ਸੁਚੇਤ ਨਜ਼ਰ ਆ ਰਹੀ ਹੈ। ਇਸ ਵਾਰ ਪੰਜਾਬ ਸਰਕਾਰ ਵਿਸ਼ਵ ਪੇਟੈਂਟਿਡ ਅਤਿ ਆਧੁਨਿਕ ਵਾਟਰ ਮਿਸਟ ਫਾਇਰ ਬਾਈਕ ਆਪਣੇ ਫਾਇਰ ਵਿਭਾਗ ਦੇ ਬੇੜੇ ਵਿਚ ਸ਼ਾਮਲ ਕਰਨ ‘ਤੇ ਵਿਚਾਰ ਕਰ ਰਹੀ ਹੈ। ਜਿਸਦਾ ਡਾਇਰੈਕਟਰ ਆਫ ਫਾਇਰ ਪੰਜਾਬ ਸਰਕਾਰ ਵਲੋਂ ਸੈਕਟਰ 35 ਚੰਡੀਗੜ੍ਹ ਵਿਚ ਡਾਇਰੈਕਟਰ, ਜਾਇੰਟ ਡਾਇਰੈਕਟਰ ਫਾਇਰ ਅਤੇ ਦਰਜਨ ਦੇ ਕਰੀਬ ਪੰਜਾਬ ਸਰਕਾਰ ਦੇ ਫਾਇਰ ਅਫਸਰਾਂ ਦੀ ਮੌਜੂਦਗੀ ਵਿਚ ਸਫਲਤਾ ਪੂਰਵਕ ਨਿਰੀਖਣ ਕੀਤਾ ਗਿਆ। ਇਸ ਫਾਇਰ ਬਾਈਕ ਦੀ ਨਿਰਮਾਤਾ ਕੰਪਨੀ RMS ਫਾਇਰ AND SAFETY SERVICES ਦੇ ਬਿਜਨਸ ਡਿਵੈਲਪਮੈਂਟ ਅਫਸਰ ਪ੍ਰੋ. ਮਹੀਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਹ ਫਾਇਰ ਬਾਈਕ ਪੂਰੀ ਤਰ੍ਹਾਂ ਸਵਦੇਸ਼ੀ ਹੈ ਅਤੇ ਪਹਿਲੀ ਵਾਰ ਭਾਰਤ ਵਿਚ ਫਾਇਰ ਬਾਈਕ ਨੂੰ ਵਰਲਡ ਪੇਟੈਂਟ ਮਿਲ ਰਿਹਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਜ਼ਿਆਦਾ ਭੀੜ ਵਾਲੇ ਖੇਤਰ, ਤੰਗ ਗਲੀਆਂ, ਬਜ਼ਾਰਾਂ ਜਿੱਥੇ ਵੱਡੀਆਂ ਫਾਇਰ ਗੱਡੀਆਂ ਨਹੀਂ ਪਹੁੰਚ ਸਕਦੀਆਂ, ਉਥੇ ਇਹ ਬਾਈਕ ਸਫਲਤਾ ਪੂਰਵਕ ਜਾਨ ਅਤੇ ਮਾਲ ਦਾ ਬਚਾਅ ਕਰ ਸਕਦੀ ਹੈ। ਪੰਜਾਬ ਵਰਗੇ ਸੂਬੇ ਜਿੱਥੇ ਹਰ ਸਾਲ ਹਜ਼ਾਰਾਂ ਟਨ ਅਨਾਜ ਅੱਗ ਲੱਗਣ ਨਾਲ ਖਤਮ ਹੋ ਜਾਂਦਾ ਹੈ, ਉਥੇ ਵੀ ਇਹ ਬਾਈਕ ਅੱਗ ਬੁਝਾਉਣ ਵਿਚ ਸਫਲ ਹੋਵੇਗੀ। ਕੰਪਨੀ ਦੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਫਾਇਰ ਬਾਈਕ ਵਿਚ ਪਾਣੀ ਦੀ ਸਮਰੱਥਾ 40 ਲੀਟਰ ਹੈ ਅਤੇ ਇਸ ਨੂੰ ਕਿਸੇ ਵੀ ਪਾਣੀ ਸਪਲਾਈ ਕਰਨ ਵਾਲੇ ਸਾਧਨ ਤੋਂ ਭਰਿਆ ਜਾ ਸਕਦਾ ਹੈ। ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਬਾਈਕ ਨੇ ਕੁੰਭ ਮੇਲੇ ਵਿਚ ਵੀ ਜਾਨ ਅਤੇ ਮਾਲ ਨੂੰ ਬਚਾਇਆ। ਅਜੇ ਪਿਛਲੇ ਮਹੀਨੇ ਹੀ ਸਰਕਾਰੀ ਖੇਤਰ ਦੀ ਆਇਲ ਕੰਪਨੀ ਨੇ ਫਾਇਰ ਬਾਈਕ ਖਰੀਦ ਕੇ ਆਪਣੇ ਸੁਰੱਖਿਆ ਬੇੜੇ ਵਿਚ ਸ਼ਾਮਲ ਕੀਤੇ ਅਤੇ ਇਸਦਾ ਪ੍ਰਦਰਸ਼ਨ ਵੀ ਚੰਗਾ ਰਿਹਾ। ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਸਾਡਾ ਪ੍ਰੋਡਕਟ GEM ਅਰਥਾਤ ਸਰਕਾਰੀ E MARKET ਦੇ ਪੋਰਟਲ ‘ਤੇ ਉਪਲਬਧ ਹੈ। ਕੋਈ ਵੀ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਸਿੱਧਾ GEM ‘ਤੇ ਖਰੀਦ ਆਰਡਰ ਕਰ ਸਕਦੀ ਹੈ। ਕੰਪਨੀ ਅਧਿਕਾਰੀਆਂ ਨੇ ਕਿਹਾ ਕਿ ਇਹ ਉਤਪਾਦ ਫਾਇਰ ਸੇਫਟੀ ਖੇਤਰ ਵਿਚ ਜ਼ਬਰਦਸਤ ਕ੍ਰਾਂਤੀ ਦਾ ਅਗਾਜ਼ ਕਰੇਗਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …