-6 C
Toronto
Monday, January 19, 2026
spot_img
HomeਕੈਨੇਡਾFrontਪੀਏਰ ਪੌਲੀਏਵਰ ਦੀ ਮੇਅਰ ਪੈਟਰਿਕ ਬ੍ਰਾਊਨ ਨੂੰ ਵੰਗਾਰ: ਮੇਅਰ ਦੀ ਸੀਟ ਖਾਲੀ...

ਪੀਏਰ ਪੌਲੀਏਵਰ ਦੀ ਮੇਅਰ ਪੈਟਰਿਕ ਬ੍ਰਾਊਨ ਨੂੰ ਵੰਗਾਰ: ਮੇਅਰ ਦੀ ਸੀਟ ਖਾਲੀ ਕਰੋ ਜਾਂ ਲੀਡਰਸਿ਼ਪ ਦੀ ਰੇਸ ਛੱਡੋ

ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਲੀਡਰਸਿ਼ਪ ਦੌੜ ਦੇ ਮੁੱਖ ਦਾਅਵੇਦਾਰ ਪਿਏਰ ਪੌਲੀਏਵਰ ਨੇ ਕੱਲ੍ਹ ਐਥਨਿਕ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਕੀਤੀ, ਇਸ ਦੌਰਾਨ ਜਿੱਥੇ ਉਨ੍ਹਾਂ ਕੈਨੇਡਾ ਦੀ ਆਰਥਿਕਤਾ ਉੱਤੇ ਵਾਰ ਕੀਤੇ ਉੱਥੇ ਹੀ ਉਨ੍ਹਾਂ ਮੇਅਰ ਪੈਟਰਿਕ ਬ੍ਰਾਊਨ ਉੱਤੇ ਵੀ ਤੰਜ ਕਸੇ। ਇਸ ਮੌਕੇ ਪੌਲੀਏਵਰ ਨੇ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਦੇ ਆਪਣੇ ਮੁੱਖ ਵਿਰੋਧੀ ‘ਤੇ ਮੌਜੂਦਾ ਮੇਅਰ ਪੈਟ੍ਰਿਕ ਬ੍ਰਾਊਨ ਬਾਰੇ ਆਖਿਆ ਕਿ ਉਹ ਥੋੜ੍ਹਾ ਭੰਬਲਭੂਸੇ ਵਿੱਚ ਲੱਗਦੇ ਹਨ ‘ਤੇ ਇਹ ਫੈਸਲਾ ਨਹੀਂ ਕਰ ਪਾ ਰਹੇ ਕਿ ਉਹ ਮੇਅਰ ਲਈ ਲੜਨਾ ਚਾਹੁਣਗੇ ਜਾਂ ਪਾਰਟੀ ਆਗੂ ਵਜੋਂ ਕਮਾਨ ਸਾਂਭਣਾ ਚਾਹੁਣਗੇ।

ਪ੍ਰ੍ਵਾਸੀ ਮੀਡਿਆ ਗਰੁੱਪ ਦੇ ਮੁੱਖੀ ਰਾਜਿੰਦਰ ਸੈਣੀ ਵਲੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਲੀਡਰਾਂ ਜਿਵੇਂ ਕੇ ਐਂਡਰਿਊ ਸ਼ੀਅਰ ਅਤੇ ਏਰਿਨ ਓਟੂਲ ਜੋ ਕਿ ਐਥਨਿਕ ਲੋਕਾਂ ਨਾਲ ਵਧੀਆਂ ਸੰਬੰਧ ਨਹੀਂ ਬਣਾ ਸਕੇ ਸਨ ਜਿਸ ਤੋਂ ਬਾਅਦ ਉਹ ਚੋਣ ਹਾਰ ਗਏ ਸਨ ਪਰ ਉਹ ਅਜਿਹਾ ਵੱਖਰਾ ਕੀ ਕਰਨਗੇ ਤਾਂ ਕਿ ਇਹਨਾਂ ਲੋਕਾਂ ਦੀ ਮਦਦ ਨਾਲ ਉਹ ਚੋਣ ਜਿੱਤ ਕਿ ਅਗਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਸਕਣ | ਓਹਨਾ ਜਵਾਬ ਦਿੱਤਾ ਕੇ ਨਵੇਂ ਕੈਨੇਡੀਅਨ ਹੁਣ ਕੈਨੇਡਾ ਦੇ ਵਿੱਚ ਵੱਡੀ ਤਾਕਤ ਬਣ ਚੁੱਕੇ ਹਨ ਜਿਸ ਗੱਲ ਤੋਂ ਉਹ ਚੰਗੀ ਤਰਾਂ ਜਾਣੂ ਹਨ ਜਿਸ ਕਰਕੇ ਉਹ ਇਮੀਗ੍ਰੇਸ਼ਨ ਨੂੰ ਪਹਿਲ ਦੇਣਗੇ ਕਿਉਂਕਿ ਵੈਸੇ ਵੀ ਇਸ ਸਮੇਂ ਕੈਨੇਡਾ ਵਿੱਚ ਘਟੋ ਘੱਟ ਪੰਜ ਲੱਖ ਵਰਕਰਾਂ ਦੀ ਕਮੀ ਹੈ ਜੋ ਇਮੀਗ੍ਰੈਂਟਸ ਹੀ ਪੂਰੀ ਕਰ ਸਕਦੇ ਹਨ |

ਉਨ੍ਹਾਂ ਪੈਟਰਿਕ ਬ੍ਰਾਊਨ ਨੂੰ ਵੰਗਾਰਦਿਆਂ ਹੋਇਆਂ ਆਖਿਆ ਕਿ ਜਾਂ ਤਾਂ ਉਹ ਸੀਟ ਖਾਲੀ ਕਰ ਦੇਣ ਤੇ ਜਾਂ ਫਿਰ ਰੇਸ ਹੀ ਛੱਡ ਦੇਣ।ਉਨ੍ਹਾਂ ਆਖਿਆ ਕਿ ਪੈਟਰਿਕ ਬ੍ਰਾਊਨ ਆਪਣੇ ਅਸਲ ਅੰਕੜਿਆਂ ਦੀ ਜਾਣਕਾਰੀ ਦੇਣ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਉਨ੍ਹਾਂ ਦੇਸ਼ ਭਰ ਵਿੱਚ 312,000 ਨਵੇਂ ਮੈਂਬਰ ਬਣਾਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ 111 ਹਲਕਿਆਂ ਵਿੱਚ ਉਨ੍ਹਾਂ ਵੱਲੋਂ ਕੈਂਪੇਨ ਚਲਾਈ ਗਈ ਤੇ 1000 ਪਲੱਸ ਨਵੇਂ ਮੈਂਬਰਾਂ ਨੂੰ ਸਾਈਨ ਕੀਤਾ ਗਿਆ।ਪੌਲੀਏਵਰ ਨੇ ਇਹ ਵੀ ਆਖਿਆ ਕਿ ਉਨ੍ਹਾਂ ਦੀ ਟੀਮ ਨੇ ਜੀਟੀਏ ਵਿੱਚ ਵੀ ਹਜ਼ਾਰਾਂ ਨਵੇਂ ਮੈਂਬਰ ਬਣਾਏ ਹਨ। ਕੈਨੇਡਾ ਦੇ ਅਰਥਚਾਰੇ ਦੇ ਡਿੱਗ ਰਹੇ ਮਿਆਰ ਦੀ ਗੱਲ ਕਰਦਿਆਂ ਪੌਲੀਏਵਰ ਨੇ ਮਹਿੰਗਾਈ ਨੂੰ ਠੱਲ੍ਹ ਪਾਉਣ ਦੀ ਆਪਣੀ ਯੋਜਨਾ ਪੇਸ਼ ਕੀਤੀ।

ਉਨ੍ਹਾਂ ਆਖਿਆ ਕਿ 500,000 ਤੋਂ ਵੱਧ ਰੋਜ਼ਗਾਰ ਦੇ ਮੌਕੇ ਭਰਨ ਲਈ ਸਾਨੂੰ ਇਮੀਗ੍ਰੇਸ਼ਨ ਵਿੱਚ ਵਾਧਾ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੁਨੀਆ ਦੇ ਮੰਚ ਉੱਤੇ ਕੈਨੇਡਾ ਦੀ ਭੂਮਿਕਾ ਬਾਰੇ ਚਾਨਣਾ ਪਾਇਆ ਤੇ ਕੈਨੇਡੀਅਨਜ਼ ਲਈ ਜ਼ਿੰਦਗੀ ਹੋਰ ਕਿਫਾਇਤੀ ਬਣਾਉਣ ਦੇ ਆਪਣੇ ਟੀਚਿਆਂ ਦਾ ਖੁਲਾਸਾ ਵੀ ਕੀਤਾ। ਉਨ੍ਹਾਂ ਕਾਰਬਨ ਟੈਕਸ ਵਿੱਚ ਕਟੌਤੀ ਕਰਨ ਦਾ ਵਾਅਦਾ ਕੀਤਾ ਤੇ ਇਨ੍ਹਾਂ ਗਰਮੀਆਂ ਵਿੱਚ ਪੀਐਮ ਟਰੂਡੋ ਨੂੰ ਗੈਸ ਤੋਂ ਜੀਐਸਟੀ ਹਟਾਉਣ ਦੀ ਮੰਗ ਵੀ ਕੀਤੀ।

ਅਖੀਰ ਵਿੱਚ ਪੌਲੀਏਵਰ ਨੇ ਅਹਿਮ ਯੋਗਦਾਨ ਪਾਉਣ ਲਈ ਐਥਨਿਕ ਮੀਡੀਆ ਦਾ ਧੰਨਵਾਦ ਕੀਤਾ ਤੇ ਵਾਅਦਾ ਕੀਤਾ ਕਿ ਉਹ ਐਥਨਿਕ ਮੀਡੀਆ ਨਾਲ ਗੱਲਬਾਤ ਜਾਰੀ ਰੱਖਣਗੇ।

RELATED ARTICLES
POPULAR POSTS