4.3 C
Toronto
Friday, January 9, 2026
spot_img
HomeਕੈਨੇਡਾFrontਉਲੰਪਿਕ ’ਚ ਤਮਗਾ ਜਿੱਤਣ ਲਈ ਲੋਕ ਸਭਾ ਨੇ ਮਨੂ ਭਾਕਰ ਨੂੰ ਦਿੱਤੀ...

ਉਲੰਪਿਕ ’ਚ ਤਮਗਾ ਜਿੱਤਣ ਲਈ ਲੋਕ ਸਭਾ ਨੇ ਮਨੂ ਭਾਕਰ ਨੂੰ ਦਿੱਤੀ ਵਧਾਈ

ਚੰਡੀਗੜ੍ਹ ਦੇ ਡੀਏਵੀ ਕਾਲਜ ਵਿਚ ਵੀ ਜਸ਼ਨ ਦਾ ਮਾਹੌਲ
ਚੰਡੀਗੜ੍ਹ/ਬਿਊਰੋ ਨਿਊਜ਼
ਲੋਕ ਸਭਾ ਨੇ ਪੈਰਿਸ ਉਲੰਪਿਕ ਵਿਚ ਭਾਰਤ ਲਈ ਪਹਿਲਾ ਤਮਗਾ ਜਿੱਤਣ ਵਾਲੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਵਧਾਈ ਦਿੱਤੀ ਹੈ ਅਤੇ ਹੋਰ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਕਾਮਨਾ ਕੀਤੀ ਹੈ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਮਨੂ ਭਾਕਰ ਵਲੋਂ ਤਮਗਾ ਜਿੱਤਣ ਬਾਰੇ ਬੋਲਦਿਆਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਮਨੂ ਭਾਕਰ ਨੇ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਅਤੇ ਭਾਰਤ ਵਾਸੀਆਂ ਵਿਚ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਲੋਕ ਸਭਾ ਮੈਂਬਰਾਂ ਨੇ ਮੇਜ਼ ਥਪਥਪਾਉਂਦੇ ਹੋਏ ਮਨੂ ਭਾਕਰ ਦੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਨਿਸ਼ਾਨੇਬਾਜ਼ ਮਨੂ ਭਾਕਰ ਨੇ ਮਹਿਲਾ 10 ਮੀਟਰ ਏਅਰ ਪਿਸਟਲ ਫਾਈਨਲ ਵਿਚ ਕਾਂਸੇ ਦਾ ਤਮਗਾ ਜਿੱਤਦਿਆਂ ਭਾਰਤ ਦੇ 12 ਸਾਲਾਂ ਦੇ ਇੰਤਜ਼ਾਰ ਨੂੰ ਖਤਮ ਕੀਤਾ ਹੈ ਅਤੇ ਉਲੰਪਿਕ ਵਿਚ ਭਾਰਤ ਦਾ ਖਾਤਾ ਖੋਲ੍ਹਿਆ ਹੈ। ਧਿਆਨ ਰਹੇ ਕਿ ਮਨੂ ਭਾਕਰ ਨੇ ਚੰਡੀਗੜ੍ਹ ਦੇ ਸੈਕਟਰ 10 ’ਚ ਸਥਿਤ ਡੀਏਵੀ ਕਾਲਜ ਵਿਚ ਪੜ੍ਹਾਈ ਕੀਤੀ ਹੈ। ਮਨੂ ਭਾਕਰ ਵਲੋਂ ਤਮਗਾ ਜਿੱਤਣ ’ਤੇ ਚੰਡੀਗੜ੍ਹ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਡੀਏਵੀ ਕਾਲਜ ਵਿਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ।
RELATED ARTICLES
POPULAR POSTS