Breaking News
Home / ਕੈਨੇਡਾ / Front / ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਭਾਜਪਾ ਉਮੀਦਵਾਰ ਗੇਜਾ ਰਾਮ ਲਈ ਮੰਗੀਆਂ ਵੋਟਾਂ

ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਭਾਜਪਾ ਉਮੀਦਵਾਰ ਗੇਜਾ ਰਾਮ ਲਈ ਮੰਗੀਆਂ ਵੋਟਾਂ

ਰਾਜਨਾਥ ਸਿੰਘ ਨੇ ਅਰਵਿੰਦ ਕੇਜਰੀਵਾਲ ਦੀ ਰੱਜ ਦੀ ਕੀਤੀ ਆਲੋਚਨਾ
ਖੰਨਾ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਐਤਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਪੰਜਾਬ ਦੌਰੇ ’ਤੇ ਰਹੇ ਅਤੇ ਉਨ੍ਹਾਂ ਨੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਗੇਜਾ ਰਾਮ ਵਾਲਮੀਕੀ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਖੰਨਾ ਵਿਖੇ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ 10 ਦਿਨ ਪਹਿਲਾਂ ਆਂਧਰਾ ਪ੍ਰਦੇਸ਼ ’ਚ ਵਿਧਾਨ ਸਭਾ ’ਚ ਸਟੇਜ ’ਤੇ ਚੱਲਦੇ ਸਮੇਂ ਉਨ੍ਹਾਂ ਦੀ ਲੱਤ ’ਤੇ ਸੱਟ ਲੱਗ ਗਈ ਸੀ। ਡਾਕਟਰ ਨੇ ਮੈਨੂੰ ਖੜ੍ਹੇ ਹੋਣ ਤੋਂ ਮਨ੍ਹਾ ਕੀਤਾ ਹੈ, ਇਸ ਲਈ ਮੈਂ ਬੈਠ ਕੇ ਸੰਬੋਧਨ ਕਰ ਰਿਹਾ ਹਾਂ। ਇਲਾਜ ਲਈ ਫੁਰਸਤ ਨਹੀਂ ਮਿਲ ਰਹੀ ਹੈ। ਪਰ ਮੈਂ ਉਦੋਂ ਤਕ ਬੋਲਦਾ ਰਹਾਂਗਾ ਜਦੋਂ ਤਕ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਨਹੀਂ ਬਣ ਜਾਂਦੇ। ਮੈਂ ਆਰਾਮ ਨਹੀਂ ਕਰਾਂਗਾ।
ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ‘ਆਪ’ ਨੇਤਾ ਸ਼ਰਾਬ ਘੁਟਾਲੇ ’ਚ ਜੇਲ੍ਹ ਜਾ ਚੁੱਕੇ ਹਨ। ਆਰੋਪ ਲੱਗਣ ’ਤੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ, ਇਹ ਨੈਤਿਕਤਾ ਹੁੰਦੀ ਹੈ ਪਰ ਕੇਜਰੀਵਾਲ ਜੇਲ੍ਹ ਜਾਣ ਤੋਂ ਬਾਅਦ ਵੀ ਅਹੁਦੇ ’ਤੇ ਬਣੇ ਰਹੇ। ਉਨ੍ਹਾਂ ਕਿਹਾ ਕਿ ਵਰਕ ਫਰਾਮ ਆਫਿਸ ਤੇ ਵਰਕ ਫਾਰਮ ਹੋਮ ਬਾਰੇ ਸੁਣਿਆ ਸੀ, ਪਰ ਵਰਕ ਫਰਾਮ ਜੇਲ੍ਹ ਪਹਿਲੀ ਵਾਰ ਸੁਣਿਆ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਉਹ ਪਾਰਟੀ ਕਿਹੋ ਜਿਹੀ ਹੋਵੇਗੀ ਜਿਸਦਾ ਆਗੂ ਅਜਿਹੇ ਕਿਰਦਾਰ ਵਾਲਾ ਹੋਵੇ?

Check Also

ਸੁਖਬੀਰ ਬਾਦਲ ਨੂੰ  ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਹੋਈ ਹੋਰ ਤੇਜ਼

ਚੰਦੂਮਾਜਰਾ ਬੋਲੇ : ਸੁਖਬੀਰ ਬਾਦਲ ਦੀ ਅਗਵਾਈ ਨੂੰ ਪਸੰਦ ਨਹੀਂ ਕਰਦੇ ਲੋਕ ਚੰਡੀਗੜ੍ਹ/ਬਿਊਰੋ ਨਿਊਜ਼ : …