2.6 C
Toronto
Friday, November 7, 2025
spot_img
Homeਪੰਜਾਬਸਜ਼ਾ ਸੁਣ ਕੇ ਗੋਡਿਆਂ ਦੇ ਭਾਰ ਬੈਠ ਗਿਆ ਸੀ ਰਾਮ ਰਹੀਮ

ਸਜ਼ਾ ਸੁਣ ਕੇ ਗੋਡਿਆਂ ਦੇ ਭਾਰ ਬੈਠ ਗਿਆ ਸੀ ਰਾਮ ਰਹੀਮ

ਫਕੀਰ ਚੰਦ ਤੇ ਰਣਜੀਤ ਸਿੰਘ ਹੱਤਿਆ ਕਾਂਡ ਅਤੇ ਨਿਪੁੰਸਕ ਮਾਮਲੇ ‘ਚ ਵੀ ਫਸੇਗਾ ਡੇਰਾ ਮੁਖੀ
ਚੰਡੀਗੜ੍ਹ/ਬਿਊਰੋ ਨਿਊਜ਼
ਬਲਾਤਕਾਰ ਦੇ ਮਾਮਲੇ ‘ਚ ਜੇਲ੍ਹ ਦੀ ਹਵਾ ਖਾ ਰਹੇ ਡੇਰਾ ਸਿਰਸਾ ਮੁਖੀ ਨੂੰ ਹੁਣ ਪੱਤਰਕਾਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ਵਿਚ ਵੀ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਅਤੇ ਉਸ ਨੂੂੰ ਹੁਣ ਮਰਨ ਤੱਕ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਇਸ ਤੋਂ ਬਾਅਦ ਰਾਮ ਰਹੀਮ ‘ਤੇ ਹੋਰ ਕਾਨੂੰਨੀ ਸਿਕੰਜਾ ਕਸਿਆ ਜਾਵੇਗਾ। ਡੇਰੇ ਦੇ ਸ਼ਰਧਾਲੂ ਫਕੀਰ ਚੰਦ ਦੇ ਕਤਲ ਮਾਮਲੇ ਦੀ ਦੁਬਾਰਾ ਜਾਂਚ ਲਈ ਹਾਈਕੋਰਟ ਵਿਚ ਅਪੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦਾ ਮਾਮਲਾ ਵੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਚੱਲ ਰਿਹਾ ਹੈ। ਰਣਜੀਤ ਹੱਤਿਆ ਦੇ ਮਾਮਲੇ ਵਿਚ ਭਲਕੇ 19 ਜਨਵਰੀ ਤੋਂ ਬਹਿਸ ਸ਼ੁਰੂ ਹੋ ਰਹੀ ਹੈ। ਇਸ ਤੋਂ ਇਲਾਵਾ ਇਕ ਹੋਰ ਗੰਭੀਰ ਮਾਮਲਾ ਵੀ ਸੀਬੀਆਈ ਅਦਾਲਤ ਵਿਚ ਵਿਚਾਰ ਅਧੀਨ ਹੈ। ਡੇਰਾ ਮੁਖੀ ‘ਤੇ ਦੋਸ਼ ਹੈ ਕਿ ਉਸ ਨੇ 400 ਸਾਧੂਆਂ ਨੂੰ ਨਿਪੁੰਸਕ ਬਣਾਇਆ ਹੈ। ਇਸ ਮਾਮਲੇ ਵਿਚ ਵੀ ਸੀਬੀਆਈ ਦੁਆਰਾ ਵਿਸ਼ੇਸ਼ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ।
ਧਿਆਨ ਰਹੇ ਕਿ ਜਦੋਂ ਲੰਘੇ ਕੱਲ੍ਹ ਡੇਰਾ ਮੁਖੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਉਹ ਗੋਡਿਆਂ ਦੇ ਭਾਰ ਬੈਠ ਗਿਆ। ਇਸ ਤੋਂ ਬਾਅਦ ਪੁਲਿਸ ਕਰਮੀਆਂ ਨੇ ਉਸ ਨੂੰ ਫੜ ਕੇ ਉਠਾਇਆ ਅਤੇ ਉਸਦੀ ਡਾਕਟਰੀ ਜਾਂਚ ਕਰਵਾ ਕੇ ਫਿਰ ਜੇਲ੍ਹ ਵਿਚ ਬੰਦ ਕਰ ਦਿੱਤਾ।

RELATED ARTICLES
POPULAR POSTS