2.1 C
Toronto
Friday, November 14, 2025
spot_img
Homeਕੈਨੇਡਾਪੰਜਾਬੀ ਆਰਟਸ ਐਸੋਸੀਏਸ਼ਨ ਟੋਰਾਂਟੋ ਵਲੋਂ ''ਨਿੱਕੇ ਨਾਟਕ ਵੱਡੀਆਂ ਗੱਲਾਂ-ਸੀਜਨ 2'' ਦੀ ਪੇਸ਼ਕਾਰੀ...

ਪੰਜਾਬੀ ਆਰਟਸ ਐਸੋਸੀਏਸ਼ਨ ਟੋਰਾਂਟੋ ਵਲੋਂ ”ਨਿੱਕੇ ਨਾਟਕ ਵੱਡੀਆਂ ਗੱਲਾਂ-ਸੀਜਨ 2” ਦੀ ਪੇਸ਼ਕਾਰੀ 24 ਜੁਲਾਈ ਨੂੰ

ਬਰੈਂਪਟਨ ਦੇ ਪੀਅਰਸਨ ਥੀਏਟਰ ਵਿੱਚ ਖੇਡੇ ਜਾਣਗੇ ਤਿੰਨ ਨਵੇਂ ਸ਼ੋਰਟ ਨਾਟਕ
ਬਰੈਂਪਟਨ : ਟੋਰਾਂਟੋ ਦੀ ਨਾਮੀ ਗਰਾਮੀ ਪੰਜਾਬੀ ਥੀਏਟਰ ਸੰਸਥਾ, ਪੰਜਾਬੀ ਆਰਟਸ ਐਸੋਸੀਏਸ਼ਨ ਇਸ ਸਾਲ ਤਿੰਨ ਨਵੇਂ ਥੀਏਟਰ ਨਾਟਕਾਂ ਦੀ ਪੇਸ਼ਕਾਰੀ ਲੈ ਕੇ ਤਿਆਰ ਹੈ। ”ਨਿੱਕੇ ਨਾਟਕ ਵੱਡੀਆਂ ਗੱਲਾਂ” ਨਾਟਕ ਇਸ 24 ਜੁਲਾਈ ਨੂੰ ਸ਼ਾਮ 5:30 ਵਜੇ ਬਰੈਂਪਟਨ ਦੇ ਲੈਸਟਰ ਬੀ ਪੀਅਰਸਨ ਥੀਏਟਰ (150 ਸੈਂਟਰਲ ਪਾਰਕ, ਬਰੈਂਪਟਨ) ਵਿੱਚ ਖੇਡੇ ਜਾਣਗੇ। ਨਿੱਕੇ ਨਾਟਕ ਵੱਡੀਆਂ ਗੱਲਾਂ: ਸੀਜ਼ਨ 2 ਵਿੱਚ ਤਿੰਨ ਸ਼ੋਰਟ ਨਵੇਂ ਨਾਟਕ ‘ਗਊਮੁਖਾ ਸ਼ੇਰਮੁਖਾ’, ‘ਬੇਬੇ ਸੁੱਤੀ ਪਈ ਏ’ ਅਤੇ ‘ਸਟੂਡੈਂਟ ਲਾਈਫ’ ਦੀ ਪੇਸ਼ਕਾਰੀ ਕੀਤੀ ਜਾਵੇਗੀ। ਹਰ ਵਾਰ ਦੀ ਤਰ੍ਹਾਂ ਸੰਸਥਾ ਦੇ ਕਲਾਕਾਰ ਨਵੀਆਂ ਕਹਾਣੀਆਂ ਜਰੀਰੇ ਕੈਨੇਡਾ ਵਿੱਚ ਵਸਤੇ ਪਰਵਾਸੀਆਂ ਦੇ ਮੁੱਦਿਆਂ, ਮੌਜੂਦਾ ਹਾਲਾਤ ਅਤੇ ਹੋਰ ਮਸਲਿਆਂ ਨੂੰ ਵਿਅੰਗ ਅਤੇ ਹਾਸੇ ਠੱਠੇ ਨਾਲ ਦਰਸ਼ਕਾ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕਰਨਗੇ।
ਇਹਨਾਂ ਸ਼ੌਰਟ ਨਾਟਕਾਂ ਦੀਆਂ ਕਹਾਣੀਆਂ ਬੜੀਆਂ ਦਿਲਚਸਪ ਹਨ ਅਤੇ ਬਰੈਂਪਟਨ ਸ਼ਹਿਰ ਦੇ ਸਮਾਜਿਕ ਹਲਾਤ ਜਿਵੇਂ ਕੇ ਰੀਅਲ ਅਸਟੇਟ ਅਤੇ ਹਾਊਸਿੰਗ ਦੀ ਸਮੱਸਿਆ, ਬਜੁਰਗਾਂ ਦੀ ਮਾਨਸਿਕ ਸਿਹਤ ਅਤੇ ਇਂਟਰਨੈਸ਼ਨਲ ਸਟੂਡੈਂਟਸ ਦੇ ਜੀਵਨ ਵੱਲ ਇਸ਼ਾਰਾ ਕਰਦੀਆ ਹਨ। ਪਹਿਲਾ ਨਾਟਕ ”ਬੇਬੇ ਸੁੱਤੀ ਪਈ ਏ” ਮਨਿੰਦਰ ਬਜਵਾੜਾ ਵਲੋਂ ਲਿਖਿਆ ਗਿਆ ਹੈ ਅਤੇ ਨਵਜੋਤ ਸਿੰਘ ਨਰੂਲਾ ਇਸ ਨੂੰ ਡਾਇਰੈਕਟ ਕਰ ਰਹੇ ਹਨ, ਦੂਜਾ ਨਾਟਕ ”ਗਊਮੁਖਾ ਸ਼ੇਰਮੁਖਾ” ਰਣਜੋਧ ਸਿੰਘ ਵਲੋਂ ਲਿਖਿਆ ਗਿਆ ਹੈ ਅਤੇ ਪ੍ਰੀਤ ਸੰਘਾ ਦੀ ਡਾਇਰੈਕਸ਼ਨ ਹੋਵੇਗੀ, ਇਹ ਨਾਟਕ ਗੁਰਚਰਨ ਸਿੰਘ ਜਸੂਜਾ ਦੇ ਰੇਡੀਓ ਪਲੇਅ ਦਾ ਕੈਨੇਡੀਅਨ ਰੂਪਾਤਰ ਹੈ। ਤੀਜਾ ਨਾਟਕ ”ਸਟੂਡੈਂਟ ਲਾਇਫ” ਸਰਬਜੀਤ ਅਰੋੜਾ ਵਲੋਂ ਲਿਖਿਆ ਗਿਆ ਹੈ ਅਤੇ ਜਗਵਿੰਦਰ ਜੱਜ ਇਸ ਨੂੰ ਡਾਇਰੈਕਟ ਕਰਨਗੇ।
ਟਿਕਟਾਂ ਦੀ ਜਾਣਕਾਰੀ ਲਈ ਪੰਜਾਬੀ ਆਟਰਸ ਐਸੋਸੀਏਸ਼ਨ ਦੀ ਵੈੱਬਸਾਈਟ www.punjabiarts.com ਤੇ ਲੈ ਕੇ ਸਕਦੇ ਹੋ ਜਾਂ ਬਲਜਿੰਦਰ ਲੈਲਣਾ ਨੂੰ 416-677-1555 ‘ਤੇ ਅਤੇ ਕੁਲਦੀਪ ਰੰਧਾਵਾ ਨੂੰ 416-892-6171 ‘ਤੇ ਫੋਨ ਕਰ ਸਕੇ ਹੋ।

 

RELATED ARTICLES
POPULAR POSTS