ਬਰੈਪਟਨ : ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ਨੂੰ ਸਰਕਾਰੀ ਪੱਧਰ ਉੱਤੇ ਮਨਾਉਣਾ ਅਤੇ ਸਰਕਾਰੀ ਛੁੱਟੀ ਐਲਾਨ ਕਰਨ ਬਾਰੇ ਪੰਜਾਬ ਸਰਕਾਰ ਨੂੰ ਪਟੀਸ਼ਨ ਕੀਤੀ ਜਾਵੇ। ਬਾਬਾ ਜੀ ਦਾ ਜਨਮ ਦਿਹਾੜਾ ਹਰ ਸਾਲ 3 ਮਈ ਨੂੰ ਹੁੰਦਾ ਹੈ। ਇਸ ਪਟੀਸ਼ਨ ਦੇ ਸਬੰਧ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਸ.ਅਵਤਾਰ ਸਿੰਘ ਵਾਲੀਆ ਅਤੇ ਉਪ ਪ੍ਰਧਾਨ ਸ. ਆਰ.ਪੀ. ਐਸ.ਵਾਲੀਆ ਕੈਨੇਡਾ ਤੋਂ ਭਾਰਤ ਨੂੰ ਰਵਾਨਾ ਹੋ ਚੁੱਕੇ ਹਨ। ਭਾਰਤ ਵਿਚ ਉਹ ਬਰਾਦਰੀ ਦੇ ਪ੍ਰਮੁੱਖ ਸਖਸ਼ੀਅਤਾਂ ਮਾਨਯੋਗ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਰਾਜਨੀਤਕ ਨੇਤਾਵਾਂ ਆਦਿ ਨਾਲ ਮੁਲਾਕਾਤ ਤਾਂ ਕਰਨਗੇ ਅਤੇ ਹਰ ਤਰ੍ਹਾਂ ਦਾ ਸਹਿਯੋਗ ਮੰਗਣਗੇ। ਇਸ ਮਹਾਨ ਕਾਰਜ ਦੀ ਜ਼ਿੰਮੇਵਾਰੀ ਸ. ਆਰ.ਪੀ.ਐਸ. ਵਾਲੀਆ ਨੂੰ ਸੌਂਪੀ ਗਈ ਹੈ। ਉਨ੍ਹਾਂ ਤੋਂ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਸੁਝਾਅ ਦੇਣ ਲਈ ਕੋਈ ਯੋਗਦਾਨ ਪਾਉਣ ਲਈ ਈ-ਮੇਲ [email protected] ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਹਰ ਸਾਲ ਧਾਰਮਿਕ ਆਗੂਆਂ ਦੇ ਦਿਹਾੜੇ, ਪੰਜਾਬ ਦੀਆਂ ਮਹਾਨ ਸਖਸ਼ੀਅਤਾਂ, ਇਤਿਹਾਸਕ ਜੋੜ ਮੇਲੇ, ਸ਼ਤਾਬਦੀਆਂ, ਮਹਾਨ ਸ਼ਹੀਦਾਂ ਦੀ ਯਾਦ ਵਿਚ ਆਜ਼ਾਦੀ ਘੁਲਾਟੀਏ ਆਦਿ ਸਬੰਧੀ 37 ਰਾਜ ਪੱਧਰ ਦੇ ਦਿਹਾੜੇ ਮਨਾਉਂਦੀ ਹੈ ਅਤੇ ਹਰ ਸਾਲ 33 ਸਰਕਾਰੀ ਛੁੱਟੀਆਂ ਐਲਾਨ ਕਰਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …